ਪੰਜਾਬ

punjab

ETV Bharat / city

ਪੰਜਾਬ ਦੇ ਸਕੂਲਾਂ 'ਚ ਮੁੜ ਪਰਤੀਆਂ ਰੌਣਕਾਂ, ਬੱਚਿਆਂ 'ਚ ਦਿਖਿਆ ਉਤਸ਼ਾਹ - ਵਿਦਿਆਰਥੀਆਂ ਲਈ ਸਕੂਲ 'ਚ ਹਾਜ਼ਰੀ ਲਾਜ਼ਮੀ

ਪੰਜਾਬ ਸਰਕਾਰ ਵੱਲੋਂ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਨੂੰ ਖੋਲ੍ਹਣ ਦੇ ਫੈਸਲੇ ਤੋਂ ਬਾਅਦ ਅੱਜ ਸਕੂਲਾਂ 'ਚ ਮੁੜ ਰੌਣਕਾਂ ਪਰਤੀਆਂ ਹਨ। ਇਸ ਦੌਰਾਨ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।

ਪੰਜਾਬ ਵਿੱਚ ਅੱਜ ਖੁੱਲ੍ਹੇ ਸਕੂਲ
ਪੰਜਾਬ ਵਿੱਚ ਅੱਜ ਖੁੱਲ੍ਹੇ ਸਕੂਲ

By

Published : Jan 7, 2021, 12:58 PM IST

ਜਲੰਧਰ: ਪੰਜਾਬ ਸਰਕਾਰ ਦੇ ਆਦੇਸ਼ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਅੱਜ 5 ਵੀ ਤੋਂ ਬਾਰ੍ਹਵੀਂ ਤੱਕ ਦੇ ਸਕੂਲਾਂ ਨੂੰ ਖੋਲ੍ਹ ਦਿੱਤਾ ਗਿਆ ਹੈ। ਇਸ ਦੌਰਾਨ ਸਕੂਲ ਪ੍ਰਬੰਧਕਾਂ ਵੱਲੋਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਸਰਕਾਰ ਵੱਲੋਂ ਸਕੂਲਾਂ ਦਾ ਸਮਾਂ 10 ਵਜੇ ਤੋਂ 3 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। ਜਲੰਧਰ ਵਿੱਚ ਵੀ ਸਵੇਰ ਤੋਂ ਹੀ ਵਿਦਿਆਰਥੀ ਆਪਣੇ ਮਾਪਿਆਂ ਨਾਲ ਸਕੂਲ ਪੁੱਜੇ। ਇਸ ਮੌਕੇ ਬੱਚੇ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਕੋਰੋਨਾ ਦੀਆਂ ਪੂਰੀਆਂ ਹਦਾਇਤਾਂ ਦਾ ਪਾਲਣ ਕੀਤਾ ਜਾ ਰਿਹਾ ਹੈ।

ਪੰਜਾਬ ਵਿੱਚ ਅੱਜ ਖੁੱਲ੍ਹੇ ਸਕੂਲ

ਇਸ ਬਾਰੇ ਸਕੂਲ ਅਧਿਆਪਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ 5ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ 'ਚ ਹਾਜ਼ਰੀ ਲਾਜ਼ਮੀ ਹੋਵੇਗੀ। ਸਕੂਲ 'ਚ ਬੱਚਿਆਂ ਨੂੰ ਬਿਠਾਉਣ ਤੋਂ ਪਹਿਲਾਂ ਮਾਪਿਆਂ ਦੀ ਲਿਖਤੀ ਰਜ਼ਾਮੰਦੀ ਲਈ ਜਾ ਰਹੀ ਹੈ।

ਮਾਪਿਆਂ ਦੀ ਲਿਖਤੀ ਰਜ਼ਾਮੰਦੀ ਲਾਜ਼ਮੀ

ਜਲੰਧਰ ਦੇ ਲਾਡੋਵਾਲੀ ਸਕੂਲ ਦੇ ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ,"ਅੱਜ ਤਕਰੀਬਨ ਸਾਰੇ ਸਰਕਾਰੀ ਸਕੂਲਾਂ ਵਿੱਚ ਪੇਰੈਂਟਸ ਅਤੇ ਟੀਚਰਸ ਨਾਲ ਮੀਟਿੰਗ ਰੱਖੀ ਗਈ ਹੈ। ਇਸ ਦੌਰਾਨ ਜੋ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਚਾਹੁੰਦੇ ਨੇ ਉਨ੍ਹਾਂ ਕੋਲੋਂ ਲਿਖਿਤ ਰੂਪ ਵਿੱਚ ਇੱਕ ਕਨਸੈਂਟ ਸਾਈਨ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਮਾਪਿਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਬੱਚਿਆਂ ਨੂੰ ਸਕੂਲ ਭੇਜਣ ਵੇਲੇ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨਗੇ ਤੇ ਉਹ ਆਪ ਚਾਹੁੰਦੇ ਨੇ ਕਿ ਬੱਚੇ ਸਕੂਲ ਵਿੱਚ ਜਾ ਕੇ ਹੀ ਪੜ੍ਹਾਈ ਕਰਨ।

ਕੋਰੋਨਾ ਵਾਇਰਸ ਤੋਂ ਬਚਾਅ ਜ਼ਰੂਰੀ

ਆਪਣੇ ਬੱਚਿਆਂ ਨੂੰ ਲੈ ਕੇ ਸਕੂਲ ਪਹੁੰਚੇ ਮਾਪਿਆਂ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਬੱਚੇ ਆਨਲਾਈਨ ਪੜ੍ਹਾਈ ਕਰ ਰਹੇ ਸੀ। ਸਕੂਲ ਵਿੱਚ ਜੋ ਪੜ੍ਹਾਈ ਹੁੰਦੀ ਹੈ, ਉਹ ਆਨਲਾਈਨ ਸੰਭਵ ਨਹੀਂ ਹੋ ਪਾਉਂਦੀ। ਇਸ ਕਰਕੇ ਉਹ ਸਰਕਾਰ ਦੇ ਸਕੂਲ ਖੋਲ੍ਹੇ ਜਾਣ ਦੇ ਫੈਸਲੇ ਤੋਂ ਖੁਸ਼ ਹਨ। ਮਾਪਿਆਂ ਨੇ ਬੱਚਿਆਂ ਨੂੰ ਸਕੂਲ ਭੇਜਣ ਸਮੇਂ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਆਦੇਸ਼ਾਂ ਦੀ ਪਾਲਣਾ ਕਰਨ ਦੀ ਗੱਲ ਆਖੀ।

ABOUT THE AUTHOR

...view details