ਪੰਜਾਬ

punjab

ETV Bharat / city

ਵਧੀਕ ਕਮਿਸ਼ਨਰ ਨੂੰ 50 ਹਜ਼ਾਰ ਦੀ ਰਿਸ਼ਵਤ ਦਿੰਦਾ ਤੰਬਾਕੂ ਕਾਰੋਬਾਰੀ ਕਾਬੂ

ਜਲੰਧਰ ਨਿਵਾਸੀ ਇਕ ਪ੍ਰਾਇਵੇਟ ਵਿਅਕਤੀ ਨੂੰ ਉਸ ਵੇਲੇ ਕਾਬੂ ਕਰ ਲਿਆ ਜਦ ਉਹ ਵਧੀਕ ਕਮਿਸ਼ਨਰ (ਸਟੇਟ ਟੈਕਸ) ਜਲੰਧਰ ਨੂੰ 50,000 ਰੁਪਏ ਦੀ ਰਿਸਵਤ ਧੱਕੇ ਨਾਲ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ

By

Published : May 11, 2021, 9:31 PM IST

ਚੰਡੀਗੜ੍ਹ:ਰਾਜ ਵਿੱਚੋਂ ਭ੍ਰਿਸ਼ਟਾਚਾਰ ਦੀ ਰੋਕਥਾਮ ਦੇ ਯਤਨਾਂ ਵਜੋਂ ਚਲਾਈ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਇਕ ਪੁੱਠਾ ਟਰੈਪ ਲਗਾਕੇ ਜਲੰਧਰ ਨਿਵਾਸੀ ਇਕ ਪ੍ਰਾਇਵੇਟ ਵਿਅਕਤੀ ਨੂੰ ਉਸ ਵੇਲੇ ਕਾਬੂ ਕਰ ਲਿਆ ਜਦ ਉਹ ਵਧੀਕ ਕਮਿਸ਼ਨਰ (ਸਟੇਟ ਟੈਕਸ) ਜਲੰਧਰ ਨੂੰ 50,000 ਰੁਪਏ ਦੀ ਰਿਸਵਤ ਧੱਕੇ ਨਾਲ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਚੀਫ ਡਾਇਰਕੈਟਰ-ਕਮ-ਡੀ.ਜੀ.ਪੀ ਵਿਜੀਲੈਂਸ ਬਿਓਰੋ ਪੰਜਾਬ ਬੀ.ਕੇ. ਉੱਪਲ਼ ਨੇ ਦੱਸਿਆ ਕਿ ਪ੍ਰਾਇਵੇਟ ਵਿਅਕਤੀ ਵਰੁਣ ਮਹਾਜਨ ਨੂੰ ਸ਼ਿਕਾਇਤ ਕਰਤਾ ਵਧੀਕ ਕਮਿਸ਼ਨਰ ਸਟੇਟ ਟੈਕਸ (ਏ.ਸੀ.ਐਸ.ਟੀ) (ਜੀ.ਐਸ.ਟੀ) ਜਲੰਧਰ ਦੀਪੇਂਦਰ ਸਿੰਘ ਗਰਚਾ ਦੀ ਸ਼ਿਕਾਇਤ ਉਤੇ 50,000 ਰੁਪਏ ਦੀ ਰਿਸ਼ਵਤ ਦਿੰਦਿਆਂ ਕਾਬੂ ਕੀਤਾ ਹੈ।

ਸ਼ਿਕਾਇਤਕਰਤਾ ਅਧਿਕਾਰੀ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਜਲੰਧਰ ਰੇਲਵੇ ਸਟੇਸ਼ਨ ਉਤੇ ਆਈ ਤੰਬਾਕੂ ਪਦਾਰਥਾਂ ਦੀ ਖੇਪ ਨੂੰ ਬਿਨਾ ਜੀ.ਐਸ.ਟੀ. ਅਦਾ ਕੀਤੇ ਛੱਡਣ ਦੇ ਇਵਜ ਵਿਚ ਮੁਲਜ਼ਮ ਵਰੁਣ ਮਹਾਜਨ ਵੱਲੋਂ ਉਸ ਨੂੰ 50000 ਰੁਪਏ ਰਿਸ਼ਵਤ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ ਤੇ ਉਹ ਇਸ ਬਾਰੇ ਪਰੇਸ਼ਾਨ ਕਰ ਰਿਹਾ ਹੈ।

ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਮੁਲਜ਼ਮ ਵਰੁਣ ਮਹਾਜਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਵਧੀਕ ਕਮਿਸ਼ਨਰ ਸਟੇਟ ਟੈਕਸ ਨੂੰ 50,000 ਰੁਪਏ ਦੀ ਰਿਸਵਤ ਦਿੰਦਿਆਂ ਮੌਕੇ ਉਤੇ ਹੀ ਦਬੋਚ ਲਿਆ। ਉਨਾਂ ਦੱਸਿਆ ਕਿ ਮੁਲਜਮ ਖਿਲਾਫ ਭ੍ਰਿਸਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ABOUT THE AUTHOR

...view details