ਜਲੰਧਰ: ਗੁਰਾਇਆ ਅਧੀਨ ਪੈਂਦੇ ਪਿੰਡ ਸੰਗ ਢੇਸੀਆਂ ਵਿਖੇ ਬੀਤੀ ਰਾਤ ਚੋਰਾਂ ਨੇ ਇੱਕ ਕਿਸਾਨ ਨੂੰ ਬੰਧਕ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਸੰਤੋਖ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਪਿੰਡ ਸੰਗ ਢੇਸੀਆਂ ਨੇ ਦੱਸਿਆ ਕਿ ਬੀੜ ਬੰਸੀਆਂ ਰੋਡ ’ਤੇ ਉਹਨਾਂ ਦਾ ਖੂਹ ਹੈ, ਜਿਥੇ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਸਮੇਂ ਸੁੱਤਾ ਪਿਆ ਸੀ ਤਾਂ ਰਾਤ ਦੇ ਤਕਰੀਬਨ 2 ਵਜੇ ਹਥਿਆਰਾਂ ਨਾਲ ਲੈਸ ਕੁਝ ਵਿਅਕਤੀ ਆਏ, ਜਿਨਾਂ ਦੇ ਮੂੰਹ ਬੰਨੇ ਹੋਏ ਸਨ। ਉਕਤ ਵਿਅਕਤੀਆਂ ਨੇ ਉਸ ਨੂੰ ਮੰਜੇ ਨਾਲ ਰੱਸੇ ਪਾ ਕੇ ਬੰਨ੍ਹ ਦਿੱਤਾ ਅਤੇ ਉਹਨਾਂ ਦਾ 3630 ਟਰੈਕਟਰ ਅਤੇ ਮੋਬਾਇਲ ਫੋਨ ਲੈ ਕੇ ਫਰਾਰ ਹੋ ਗਏ।
ਕਿਸਾਨ ਨੂੰ ਬੰਧਕ ਬਣਾ ਚੋਰ ਟ੍ਰੈਕਟਰ ਲੈ ਹੋਏ ਫਰਾਰ - ਚੋਰੀ ਦੀ ਵਾਰਦਾਤ
ਜਿਥੇ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਸਮੇਂ ਸੁੱਤਾ ਪਿਆ ਸੀ ਤਾਂ ਰਾਤ ਦੇ ਤਕਰੀਬਨ 2 ਵਜੇ ਹਥਿਆਰਾਂ ਨਾਲ ਲੈਸ ਕੁਝ ਵਿਅਕਤੀ ਆਏ, ਜਿਨਾਂ ਦੇ ਮੂੰਹ ਬੰਨੇ ਹੋਏ ਸਨ। ਉਕਤ ਵਿਅਕਤੀਆਂ ਨੇ ਉਸ ਨੂੰ ਮੰਜੇ ਨਾਲ ਰੱਸੇ ਪਾ ਕੇ ਬੰਨ੍ਹ ਦਿੱਤਾ ਅਤੇ ਉਹਨਾਂ ਦਾ 3630 ਟਰੈਕਟਰ ਅਤੇ ਮੋਬਾਇਲ ਫੋਨ ਲੈ ਕੇ ਫਰਾਰ ਹੋ ਗਏ।
ਕਿਸਾਨ ਨੂੰ ਬੰਧਕ ਬਣਾ ਚੋਰ ਟ੍ਰੈਕਟਰ ਲੈ ਹੋਏ ਫਰਾਰ
ਇਸ ਸਬੰਧੀ ਜਦ ਥਾਣਾ ਗੁਰਾਇਆ ਦੇ ਐਸ.ਐਚ.ਓ ਹਰਦੇਵਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜੋ: ਚੋਰਾਂ ਨੇ ਘਰ ਦਾ ਗੇਟ ਤੱਕ ਵੀ ਨਹੀਂ ਛੱਡਿਆ, ਵਾਰਦਾਤਾ ਦਾ ਵੀਡੀਓ ਆਈ ਸਾਹਮਣੇ