ਪੰਜਾਬ

punjab

ETV Bharat / city

ਚੋਰ ਔਰਤਾਂ ਦਾ ਚਾੜ੍ਹਿਆ ਕੁਟਾਪਾ - ਦੂਜੀ ਔਰਤ ਉਸ

ਤਾਜ਼ਾ ਮਾਮਲਾ ਰੈਣਕ ਬਾਜ਼ਾਰ ਦਾ ਹੈ ਜਿੱਥੇ ਇੱਕ ਬਜ਼ੁਰਗ ਔਰਤ ਸ਼ਾਪਿੰਗ ਕਰਨ ਆਈ ਸੀ, ਤੇ ਦੂਜੀ ਔਰਤ ਉਸ ਦਾ ਪਿੱਛਾ ਕਰ ਰਹੀ ਸੀ, ਜੋ ਕੀ ਮੌਕਾ ਦੇਖ ਪਿੱਛੋਂ ਔਰਤ ਦਾ ਪਰਸ ਲੈ ਕੇ ਫਰਾਰ ਹੋ ਗਈ।

ਤਸਵੀਰ
ਤਸਵੀਰ

By

Published : Feb 7, 2021, 12:42 PM IST

ਜਲੰਧਰ: ਚੋਰਾਂ ਦੇ ਹੌਂਸਲੇ ਇੰਨੇ ਵਧ ਗਏ ਨੇ ਕੀ ਦਿਨ ਦਿਹਾੜੇ ਹੱਥ ਸਾਫ਼ ਕਰ ਜਾਂਦੇ ਨੇ ਪਰ ਕਿਸੇ ਨੂੰ ਇਸ ਦੀ ਭਣਕ ਵੀ ਨਹੀਂ ਲੱਗਦੀ, ਤਾਜ਼ਾ ਮਾਮਲਾ ਰੈਣਕ ਬਾਜ਼ਾਰ ਦਾ ਹੈ ਜਿੱਥੇ ਇੱਕ ਬਜ਼ੁਰਗ ਔਰਤ ਸ਼ਾਪਿੰਗ ਕਰਨ ਆਈ ਸੀ, ਤੇ 2 ਔਰਤ ਉਸ ਦਾ ਪਿੱਛਾ ਕਰ ਰਹੀਆ ਸਨ, ਜੋ ਕੀ ਮੌਕਾ ਦੇਖ ਪਿੱਛੋਂ ਔਰਤ ਦਾ ਪਰਸ ਲੈ ਕੇ ਫਰਾਰ ਹੋ ਗਈਆ। ਪੀੜਤ ਬਜ਼ੁਰਗ ਔਰਤ ਨੇ ਜਦੋਂ ਆਪਣਾ ਬੈਗ ਦੇਖਿਆ ਤਾਂ ਉਸ ਦਾ ਪਰਸ ਲਾਪਤਾ ਸੀ। ਇੰਨੇ ਨੂੰ ਬਜ਼ੁਰਗ ਔਰਤ ਨੇ ਉਸ ਦਾ ਪਿੱਛਾ ਕਰ ਰਹੀ ਔਰਤਾਂ ਦੀ ਭਾਲ ਕਰ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਤੋਂ ਪਰਸ ਮਿਲ ਗਿਆ। ਜਿਸ ਤੋਂ ਮਗਰੋਂ ਭੀੜ ਨੇ ਦੋਵਾਂ ਔਰਤਾਂ ਦਾ ਜੰਮਕੇ ਕੁਟਾਪਾ ਚਾੜ੍ਹਿਆ ਤੇ ਪੁਲਿਸ ਨੂੰ ਇਤਲਾਹ ਕੀਤਾ ਗਿਆ।

ਪੀੜਤ ਔਰਤ ਸੁਰਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਪਿੰਡ ਭੱਲਾ ਤੋਂ ਰੈਣਕ ਬਾਜ਼ਾਰ ਦੇ ਟਿੱਕੀਆਂ ਵਾਲੇ ਚੌਂਕ ਤੋਂ ਜਾਗੋ ਦਾ ਸਾਮਾਨ ਲੈਣ ਆਈ ਸੀ, ਤੇ ਘਰ ਤੋਂ ਨਿਕਲਦੇ ਹੀ ਉਸ ਦਾ ਪਿੱਛਾ ਦੋ ਔਰਤਾਂ ਕਰ ਰਹੀਆਂ ਸਨ। ਜੋ ਕੀ ਅਜੀਬ ਵਰਤਾਅ ਕਰ ਰਹੀਆਂ ਸਨ, ਜਦੋਂ ਉਹ ਔਰਤਾਂ ਉਸ ਤੋਂ ਅੱਗੇ ਨਿਕਲ ਗਈਆਂ ਤਾਂ ਉਸ ਨੂੰ ਸ਼ੱਕ ਹੋਇਆ ਤੇ ਉਸ ਨੇ ਆਪਣਾ ਬੈਗ ਚੈੱਕ ਕੀਤਾ, ਜਿਸ ’ਚ ਪਰਸ ਨਹੀਂ ਸੀ। ਜਿਸ ਮਗਰੋਂ ਸੁਰਿੰਦਰ ਕੌਰ ਨੇ ਔਰਤਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਦੀ ਭਾਲ ਕਰ ਤਲਾਸ਼ੀ ਲੈਣ ਉਪਰੰਤ ਉਹਨਾਂ ਤੋਂ ਪਰਸ ਬਰਾਮਦ ਕੀਤਾ ਗਿਆ। ਫਿਲਹਾਲ ਪੁਲਿਸ ਨੇ ਦੋਵੇਂ ਔਰਤਾਂ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details