ਜਲੰਧਰ:ਲੁੱਟ ਖੋਹ ਦੇ ਮਾਮਲੇ ਆਏ ਦਿਨ ਆਉਂਦੇ ਰਹਿੰਦੇ ਹਨ। ਇਸ ਤਰ੍ਹਾਂ ਹੀ ਫਗਵਾੜਾ ਨਜ਼ਦੀਕ ਪਿੰਡ ਚਾਚੋਕੀ(Chachoki village near Phagwara) ਵਿਖੇ ਫਗਵਾੜਾ-ਲੁਧਿਆਣਾ ਮੁੱਖ ਜੀ.ਟੀ. ਰੋਡ(Phagwara-Ludhiana Chief GT Road) ‘ਤੇ ਸਥਿਤ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੋਟਰਸਾਈਕਲ ਸਵਾਰ 3 ਲੁਟੇਰੇ ਪਿਸਤੌਲ ਦੀ ਨੋਕ ‘ਤੇ ਪੈਟਰੋਲ ਪੰਪ(Petrol pump) ਦੇ ਕਰਿੰਦਿਆਂ ਤੋਂ ਨਗਦੀ ਲੁੱਟ ਕੇ ਫਰਾਰ ਹੋ ਗਏ।
ਪੈਟਰੋਲ ਪੰਪ ਦੇ ਕਰਿੰਦੇ ਨੇ ਦੱਸਿਆ ਕਿ ਰਾਤ 10 ਤੋਂ 10.30 ਦੇ ਵਿਚਕਾਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ 3 ਲੁਟੇਰੇ, ਜਿਨ੍ਹਾਂ ‘ਚੋਂ ਇੱਕ ਦੇ ਹੱਥ ਪਿਸਤੌਲ ਤੇ ਇੱਕ ਦੇ ਹੱਥ ਦਾਤਰ ਸੀ।