ਪੰਜਾਬ

punjab

By

Published : Apr 12, 2021, 6:07 PM IST

ETV Bharat / city

ਪਿੰਡ ਗੜ੍ਹਾ ਦੇ ਸ਼ਮਸ਼ਾਨਘਾਟ ਕੋਲੋਂ ਮੁੰਡਾ ਕੁੜ੍ਹੀ ਬੇਸੁਧ ਹਾਲਤ ਵਿੱਚ ਮਿਲੇ

ਜਲੰਧਰ ਦੇ ਕਸਬਾ ਫਿਲੌਰ ਦੇ ਪਿੰਡ ਗੜ੍ਹਾ ਦੇ ਸ਼ਮਸ਼ਾਨਘਾਟ ਕੋਲੋਂ ਉੱਥੋਂ ਦੇ ਪਿੰਡ ਵਾਸੀਆਂ ਨੂੰ ਲੜ੍ਹਕਾ ਲੜ੍ਹਕੀ ਬੇਸੁਧ ਹਾਲਤ ਵਿਚ ਮਿਲੇ ਜਦੋਂ ਪਿੰਡ ਵਾਸੀ ਉਨ੍ਹਾਂ ਦੇ ਕੋਲ ਗਏ ਤਾਂ ਲੜਕੀ ਨੇ ਧੀਮੀ ਆਵਾਜ਼ ਵਿੱਚ ਦੱਸਿਆ ਕਿ ਉਨ੍ਹਾਂ ਨੇ ਜ਼ਹਿਰ ਖਾ ਲਿਆ ਹੈ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਫਿਲੌਰ ਦੇ ਨਜ਼ਦੀਕੀ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ।

ਪਿੰਡ ਗੜ੍ਹਾ ਦੇ ਸ਼ਮਸ਼ਾਨਘਾਟ ਕੋਲੋਂ ਮੁੰਡਾ ਕੁੜ੍ਹੀ ਬੇਸੁਧ ਹਾਲਤ ਵਿੱਚ ਮਿਲੇ
ਪਿੰਡ ਗੜ੍ਹਾ ਦੇ ਸ਼ਮਸ਼ਾਨਘਾਟ ਕੋਲੋਂ ਮੁੰਡਾ ਕੁੜ੍ਹੀ ਬੇਸੁਧ ਹਾਲਤ ਵਿੱਚ ਮਿਲੇ

ਜਲੰਧਰ : ਜਲੰਧਰ ਦੇ ਕਸਬਾ ਫਿਲੌਰ ਦੇ ਪਿੰਡ ਗੜ੍ਹਾ ਦੇ ਸ਼ਮਸ਼ਾਨਘਾਟ ਕੋਲੋਂ ਉੱਥੋਂ ਦੇ ਪਿੰਡ ਵਾਸੀਆਂ ਨੂੰ ਲੜ੍ਹਕਾ ਲੜ੍ਹਕੀ ਬੇਸੁਧ ਹਾਲਤ ਵਿਚ ਮਿਲੇ ਜਦੋਂ ਪਿੰਡ ਵਾਸੀ ਉਨ੍ਹਾਂ ਦੇ ਕੋਲ ਗਏ ਤਾਂ ਲੜਕੀ ਨੇ ਧੀਮੀ ਆਵਾਜ਼ ਵਿੱਚ ਦੱਸਿਆ ਕਿ ਉਨ੍ਹਾਂ ਨੇ ਜ਼ਹਿਰ ਖਾ ਲਿਆ ਹੈ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਫਿਲੌਰ ਦੇ ਨਜ਼ਦੀਕੀ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ।

ਪਿੰਡ ਗੜ੍ਹਾ ਦੇ ਸ਼ਮਸ਼ਾਨਘਾਟ ਕੋਲੋਂ ਮੁੰਡਾ ਕੁੜ੍ਹੀ ਬੇਸੁਧ ਹਾਲਤ ਵਿੱਚ ਮਿਲੇ

ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਇਕ ਕੁੜੀ ਰੌਲਾ ਪਾ ਰਹੀ ਸੀ ਅਤੇ ਜਦੋਂ ਉਸ ਦੇ ਕੋਲ ਉਹ ਗਏ ਤਾਂ ਦੇਖਿਆ ਕਿ ਕੁੜੀ ਮੁੰਡਾ ਦੋਨੇਂ ਬੇਸੁਧ ਹਾਲਤ ਵਿਚ ਪਏ ਹਨ ਅਤੇ ਕੁੜੀ ਨੇ ਧੀਮੀ ਆਵਾਜ਼ ਵਿੱਚ ਕਿਹਾ ਕਿ ਉਨ੍ਹਾਂ ਨੇ ਜ਼ਹਿਰ ਖਾ ਲਿਆ ਹੈ। ਕੁੜੀ ਦੇ ਹਾਲਾਤ ਉਸ ਵੇਲੇ ਠੀਕ ਸਨ ਪਰ ਫਿਰ ਵੀ ਪਿੰਡ ਵਾਸੀਆਂ ਨੇ ਉਨ੍ਹਾਂ ਦੋਨਾਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਾ ਦਿੱਤਾ ਅਤੇ ਇਸ ਦੀ ਜਾਣਕਾਰੀ ਫਿਲੌਰ ਪੁਲੀਸ ਨੂੰ ਵੀ ਦੇ ਦਿੱਤੀ। ਹਸਪਤਾਲ ਵੱਲੋਂ ਲੜਕੀ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਉਨ੍ਹਾਂ ਨੇ ਦੋਨਾਂ ਨੂੰ ਫਸਟਏਡ ਦੇ ਕੇ ਲੁਧਿਆਣੇ ਡੀ ਐੱਮ ਸੀ ਵਿਖੇ ਰੈਫਰ ਕਰ ਦਿੱਤਾ ਹੈ।

ਪੁਲੀਸ ਨੇ ਕੁੜੀ ਤੋਂ ਪੁੱਛਗਿੱਛ ਕੀਤੀ ਤਾਂ ਇਹ ਪਤਾ ਲੱਗਾ ਕਿ ਇਹ ਦੋਨੋਂ ਨਕੋਦਰ ਦੇ ਕੋਲ ਦੇ ਪਿੰਡ ਮਾਊਵਾਲ ਦੇ ਰਹਿਣ ਵਾਲੇ ਹਨ। ਲੜਕੇ ਦਾ ਨਾਮ ਸੰਨੀ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਸ ਨੇ ਇਹ ਕਿਹਾ ਹੈ ਕਿ ਹਾਲੇ ਤੱਕ ਕੁੱਝ ਨੀ ਪਤਾ ਲੱਗਾ ਕਿ ਇਨ੍ਹਾਂ ਨੇ ਕੀ ਖਾਧਾ ਹੈ ਅਤੇ ਦੋਵਾਂ ਦੀ ਹਾਲਤ ਠੀਕ ਹੋਣ ਤੋਂ ਬਾਅਦ ਹੀ ਦੋਵਾਂ ਦੇ ਬਿਆਨ ਦਰਜ ਕੀਤੇ ਜਾਣਗੇ ਕਿ ਉਨ੍ਹਾਂ ਨੇ ਇਹ ਕਦਮ ਕਿਉਂ ਚੁੱਕਿਆ ਹੈ। ਇਸ ਰਾਹੀਂ ਉਨ੍ਹਾਂ ਦੱਸਿਆ ਕਿ ਲੜਕੀ ਦੇ ਮਾਤਾ ਪਿਤਾ ਉੱਥੋ ਸੀ ਅਤੇ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਵੀ ਸੰਦੇਸ਼ ਭੇਜ ਦਿੱਤਾ ਗਿਆ ਹੈ।

ABOUT THE AUTHOR

...view details