ਜਲੰਧਰ: ਜ਼ਿਲ੍ਹੇ ਦੇ ਲਿੰਕ ਰੋਡ ਤੇ ਸਥਿਤ ਗਾਰਡੀਅਨ ਹਸਪਤਾਲ (Guardian Hospital) ਦੇ ਵਿੱਚ ਮਰੀਜ਼ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਮਰੀਜ਼ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਇਸ ਨੂੰ ਲੈ ਕੇ ਹਸਪਤਾਲ ਵਿੱਚ ਵੱਡਾ ਹੰਗਾਮਾ ਕੀਤਾ। ਉਨ੍ਹਾਂ ਅਨੁਸਾਰ ਮਰੀਜ਼ ਦੀ ਮੌਤ ਡਾਕਟਰ ਦੀ ਲਾਪ੍ਰਵਾਹੀ ਕਰਕੇ ਹੋਈ ਹੈ। ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਜਿਸ ਲੜਕੇ ਵੰਸ਼ ਦੀ ਮੌਤ ਹੋਈ ਹੈ, ਉਸਦੀ ਉਮਰ ਸੋਲਾਂ ਸਾਲ ਸੀ ਅਤੇ ਐਕਸੀਡੈਂਟ (Accident) ਹੋਣ ਤੋਂ ਬਾਅਦ ਉਸਨੂੰ ਮੁਕੇਰੀਆਂ ਵਿੱਚ ਫਸਟਏਡ ਟ੍ਰੀਟਮੈਂਟ ਦੇਣ ਤੋਂ ਮਗਰੋਂ, ਉਥੋਂ ਦੇ ਹਸਪਤਾਲ ਨੇ ਉਸ ਨੂੰ ਜਲੰਧਰ ਰੈਫ਼ਰ ਕਰ ਦਿੱਤਾ। ਜਿਸ ਤੋਂ ਬਾਅਦ ਕਿ ਵੰਸ਼ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਦੱਸ ਦਈਏ ਕਿ ਬੱਚੇ ਦੇ ਸਿਰ ਦੇ ਵਿਚ ਸੱਟ ਆਈ ਸੀ।
ਸੋਲਾਂ ਸਾਲਾਂ ਦੇ ਨੌਜਵਾਨ ਦੀ ਮੌਤ ਹੋਣ ਕਰਕੇ ਪਰਿਵਾਰ ਨੇ ਕੀਤਾ ਹੰਗਾਮਾ, ਡਾਕਟਰ 'ਤੇ ਲਗਾਏ ਇਹ ਦੋਸ਼ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਵੱਲੋਂ ਸ਼ਰਾਬ ਪੀਤੀ ਹੋਈ ਸੀ। ਡਾਕਟਰਾਂ ਵੱਲੋਂ ਉਨ੍ਹਾਂ ਨੂੰ ਇਹ ਤਾਅਨਾ ਮਾਰਿਆ ਗਿਆ ਕਿ ਕੀ ਤੁਸੀਂ ਇਲਾਜ ਕਰਵਾ ਲਵੋਗੇ। ਮ੍ਰਿਤਕ ਦੇ ਪਰਿਵਾਰ ਨੇ ਆਰੋਪ ਲਗਾਇਆ ਕਿ ਉਸ ਨੂੰ ਹਸਪਤਾਲ ਦੇ ਆਈਸੀਯੂ ਵਿੱਚ ਹੀ ਰੱਖਿਆ ਗਿਆ ਪਰ ਉਸ ਨੂੰ ਟ੍ਰੀਟਮੈਂਟ ਨਹੀਂ ਦਿੱਤਾ ਗਿਆ ਅਤੇ ਡਾਕਟਰ ਤੇ ਸਟਾਫ ਦੀ ਲਾਪਰਵਾਹੀ ਦੇ ਕਰਕੇ ਉਨ੍ਹਾਂ ਦੇ ਬੱਚੇ ਦੀ ਜਾਨ ਗਈ ਹੈ।
ਉਥੇ ਹੀ ਮੌਕੇ ਤੇ ਪੁੱਜੇ ਪੁਲੀਸ ਵੱਲੋਂ ਇਸ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ। ਡਾਕਟਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਥਾਣੇ ਲਿਜਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਵਿਚ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।
ਇਹ ਵੀ ਪੜ੍ਹੋ :ਗਹਿਣੇ ਖਰੀਦਣ ਆਏ ਪਤੀ ਪਤਨੀ ਨੇ ਲੁੱਟੀ ਸੁਨਿਆਰ ਦੀ ਦੁਕਾਨ, ਘਟਨਾ ਸੀਸੀਟੀਵੀ ਵਿੱਚ ਕੈਦ