ਜਲੰਧਰ:ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਕੱਲ੍ਹ ਕਾਂਗਰਸ ਵੱਲੋਂ ਆਪਣੀ 86 ਉਮੀਦਵਾਰਾਂ ਦੀ ਲਿਸਟ ਆਰੰਭ ਕਰ ਦਿੱਤੀ ਗਈ, ਇਸ ਲਿਸਟ ਦੇ ਜਾਰੀ ਕੀਤੇ ਜਾਣ ਤੋਂ ਬਾਅਦ ਕਾਂਗਰਸ ਵੱਲੋਂ ਘੱਟ ਤੋਂ ਘੱਟ ਇਨ੍ਹਾਂ ਸੀਟਾਂ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਲੇਸ਼ ਦੀ ਉਮੀਦ ਨਹੀਂ ਸੀ।
ਪਰ ਜਲੰਧਰ ਦੇ ਸੈਂਟਰਲ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਵੱਲੋਂ ਆਪਣੇ ਮੌਜੂਦਾ ਵਿਧਾਇਕ ਰਾਜਿੰਦਰ ਬੇਰੀ ਨੂੰ ਟਿਕਟ ਦੇਣ ਤੋਂ ਬਾਅਦ ਇਸ ਸੀਟ ਲਈ ਕਾਂਗਰਸ ਵਿੱਚ ਇਹ ਕਲੇਸ਼ ਸ਼ੁਰੂ ਹੋ ਗਿਆ ਹੈ, ਦਰਅਸਲ ਇਸ ਸੀਟ ਉਪਰ ਕਾਂਗਰਸ ਤੋਂ ਜਲੰਧਰ ਦੇ ਮੇਅਰ ਜਗਦੀਸ਼ ਰਾਜਾ ਵੀ ਚੋਣਾਂ ਲੜਨਾ ਚਾਹੁੰਦੇ ਸੀ ਪਰ ਹਾਈਕਮਾਨ ਵੱਲੋਂ ਇਹ ਸੀਟ ਰਾਜਿੰਦਰ ਬੇਰੀ ਨੂੰ ਦੇ ਦਿੱਤੀ ਗਈ।
ਹੁਣ ਮੇਅਰ ਜਗਦੀਸ਼ ਰਾਜਾ ਇਸ ਸੀਟ ਉਪਰ ਰਾਜਿੰਦਰ ਬੇਰੀ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਆਪਣੇ ਕਈ ਸਾਥੀ ਪਰਿਸ਼ਦ ਸਮੇਤ ਮਹਿਲਾ ਕਾਂਗਰਸ ਜਲੰਧਰ ਦੀ ਪ੍ਰਧਾਨ ਜਸਲੀਨ ਸੇਠੀ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਇਹ ਸੀਟ 'ਤੇ ਪੁਨਰ ਵਿਚਾਰ ਦੀ ਗੱਲ ਕਰ ਰਹੇ ਹਨ।
ਉਧਰ ਦੂਸਰੇ ਪਾਸੇ ਜੇ ਗੱਲ ਕਰੀਏ ਇਹ ਸੀਟ ਉੱਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮਨ ਅਰੋੜਾ ਅਤੇ ਅਕਾਲੀ ਦਲ ਦੇ ਉਮੀਦਵਾਰ ਚੰਦਨ ਗਰੇਵਾਲ ਦੀ ਤਾਂ ਇਨ੍ਹਾਂ ਦੋਨਾਂ ਵਿੱਚੋਂ ਰਮਨ ਅਰੋੜਾ ਕਿਸੇ ਵੀ ਦੌੜ ਵਿੱਚ ਨਜ਼ਰ ਨਹੀਂ ਆ ਰਹੇ, ਜਦਕਿ ਅਕਾਲੀ ਦਲ ਦੇ ਉਮੀਦਵਾਰ ਚੰਦਨ ਗਰੇਵਾਲ ਜੋ ਪਹਿਲੇ ਆਮ ਆਦਮੀ ਪਾਰਟੀ ਵੱਲੋਂ ਕਰਤਾਰਪੁਰ ਸੀਟ 'ਤੇ ਚੋਣਾਂ ਲੜ ਚੁੱਕੇ ਨੇ ਜਲੰਧਰ ਸੈਂਟਰਲ ਦੀ ਸੀਟ 'ਤੇ ਪੂਰੀ ਮਿਹਨਤ ਕਰਦੇ ਹੋਏ ਨਜ਼ਰ ਆ ਰਹੇ ਹਨ।
ਚੰਦਨ ਗਰੇਵਾਲ ਜੋ ਕਿ ਖ਼ੁਦ ਐੱਸ ਸੀ ਹੁੰਦੇ ਹੋਏ ਇੱਕ ਜਨਰਲ ਸੀਟ ਤੋਂ ਚੋਣ ਲੜ ਰਹੇ ਹਨ, ਕਾਂਗਰਸ ਦੇ ਉਮੀਦਵਾਰ ਰਾਜਿੰਦਰ ਬੇਰੀ ਨੂੰ ਟੱਕਰ ਦਿੰਦੇ ਹੋਏ ਨਜ਼ਰ ਆ ਰਹੇ ਹਨ। ਉੱਧਰ ਇਹ ਗੱਲ ਵੀ ਸਾਫ਼ ਹੈ ਕਿ ਜੇ ਜਲੰਧਰ ਦੇ ਮੇਅਰ ਜਗਦੀਸ਼ ਰਾਜਾ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਵਿਜੇਂਦਰ ਬੇਰੀ ਤੋਂ ਪਿੱਛੇ ਹਟਦੇ ਨੇਤਾ ਰਾਜਿੰਦਰ ਬੇਰੀ ਲਈ ਇਹ ਸੀਟ ਜਿੱਤਣਾ ਮੁਸ਼ਕਿਲ ਹੋ ਸਕਦੀ ਹੈ, ਕਿਉਂਕਿ ਇਸ ਸੀਟ ਉਪਰ ਹਾਲੇ ਭਾਜਪਾ ਨੇ ਆਪਣਾ ਉਮੀਦਵਾਰ ਘੋਸ਼ਿਤ ਕਰਨਾ ਹੈ ਅਤੇ ਜੇ ਉਹ ਉਮੀਦਵਾਰ ਮਨੋਰੰਜਨ ਕਾਲੀਆ ਹੁੰਦੇ ਹਨ ਤਾਂ ਇਹ ਸੀਟ ਪੂਰਨ ਤੌਰ 'ਤੇ ਭਾਜਪਾ ਦੀ ਝੋਲੀ ਵਿੱਚ ਜਾਂਦੀ ਹੋਈ ਨਜ਼ਰ ਆ ਰਹੀ ਹੈ।
ਹੁਣ ਦੇਖਣਾ ਇਹ ਹੈ ਕਿ ਇਸ ਸੀਟ ਉਪਰ ਜਲੰਧਰ ਸੈਂਟਰਲ ਦੇ ਕਾਂਗਰਸ ਨੇਤਾਵਾਂ ਦੇ ਕਲੇਸ਼ ਨੂੰ ਦੇਖਦੇ ਹੋਏ ਹਾਈ ਕਮਾਨ ਕੋਈ ਫ਼ੈਸਲਾ ਲੈਂਦੀ ਹੈ ਜਾਂ ਫਿਰ ਇਹ ਸੀਟ ਰਾਜਿੰਦਰ ਬੇਰੀ ਵੱਲੋਂ ਹੀ ਲੜੀ ਜਾਂਦੀ ਹੈ। ਜਲੰਧਰ ਦੇ ਸੈਂਟਰਲ ਹਲਕੇ ਦੀ ਇਹ ਸੀਟ ਵੀ ਚੋਣਾਂ ਵਿੱਚ ਬੇਹੱਦ ਦਿਲਚਸਪ ਰਹਿਣ ਵਾਲੀ ਹੈ, ਕਿਉਂਕਿ ਇਹ ਸੀਟ ਉੱਪਰ ਇੱਕ ਚੌਤਰਫਾ ਮੁਕਾਬਲਾ ਹੋਣ ਜਾ ਰਿਹਾ ਹੈ। ਫਿਲਹਾਲ ਇੰਤਜ਼ਾਰ ਇਸ ਚੀਜ਼ ਦਾ ਹੈ ਕਿ ਇਹ ਸੀਟ ਦੇ ਭਾਜਪਾ ਆਪਣੇ ਕਿਸ ਉਮੀਦਵਾਰ ਨੂੰ ਘੋਸ਼ਿਤ ਕਰਦੀ ਹੈ।
ਇਹ ਵੀ ਪੜ੍ਹੋ:ਲਗਾਤਾਰ ਤਿੰਨ ਵਾਰ ਹਾਰ ਤੋਂ ਬਾਅਦ ਵੀ ਚੌਧਰੀ ਪਰਿਵਾਰ 'ਤੇ ਕਾਂਗਰਸ ਨੇ ਫਿਰ ਜਤਾਇਆ ਵਿਸ਼ਵਾਸ