ਪੰਜਾਬ

punjab

ETV Bharat / city

ਸਕੂਲ 'ਚ ਹੋਇਆ ਹੰਗਾਮਾ, ਪ੍ਰਿੰਸੀਪਲ ਨੂੰ ਮਹਿਲਾ ਨਾਲ ਰੰਗੇ ਹੱਥੀ ਫੜਿਆ

ਜਲੰਧਰ ਦੇ ਇੱਕ ਨਾਮੀ ਸਕੂਲ 'ਚ ਬੀਤੀ ਰਾਤ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸਕੂਲ ਦੇ ਪ੍ਰਿੰਸੀਪਲ ਨੂੰ ਦਫ਼ਤਰ 'ਚੋਂ ਲੋਕਾਂ ਨੇ ਇੱਕ ਮਹਿਲਾ ਦੇ ਨਾਲ ਰੰਗੇ ਹੱਥੀ ਫੜ ਲਿਆ। ਲੰਬਾ ਸਮਾਂ ਚੱਲੇ ਇਸ ਹੰਗਾਮੇ ਦੌਰਾਨ ਮਹਿਲਾ ਦੇ ਰਿਸ਼ਤੇਦਾਰਾਂ ਦਾ ਕਹਿਣਾ ਕਿ ਸਕੂਲ ਦੇ ਪ੍ਰਿੰਸੀਪਲ ਅਤੇ ਮਹਿਲਾ ਦੇ ਨਾਜ਼ਾਇਜ਼ ਸਬੰਧ ਲੰਬੇ ਸਮੇਂ ਤੋਂ ਚੱਲ ਰਹੇ ਹਨ।

ਤਸਵੀਰ
ਤਸਵੀਰ

By

Published : Mar 19, 2021, 6:09 PM IST

ਜਲੰਧਰ: ਜਲੰਧਰ ਦੇ ਇੱਕ ਨਾਮੀ ਸਕੂਲ 'ਚ ਬੀਤੀ ਰਾਤ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸਕੂਲ ਦੇ ਪ੍ਰਿੰਸੀਪਲ ਨੂੰ ਦਫ਼ਤਰ 'ਚੋਂ ਲੋਕਾਂ ਨੇ ਇੱਕ ਮਹਿਲਾ ਦੇ ਨਾਲ ਰੰਗੇ ਹੱਥੀ ਫੜ ਲਿਆ। ਲੰਬਾ ਸਮਾਂ ਚੱਲੇ ਇਸ ਹੰਗਾਮੇ ਦੌਰਾਨ ਮਹਿਲਾ ਦੇ ਰਿਸ਼ਤੇਦਾਰਾਂ ਦਾ ਕਹਿਣਾ ਕਿ ਸਕੂਲ ਦੇ ਪ੍ਰਿੰਸੀਪਲ ਅਤੇ ਮਹਿਲਾ ਦੇ ਨਾਜ਼ਾਇਜ਼ ਸਬੰਧ ਲੰਬੇ ਸਮੇਂ ਤੋਂ ਚੱਲ ਰਹੇ ਹਨ। ਇਸ ਦੇ ਨਾਲ ਹੀ ਰਿਸ਼ਤੇ 'ਚ ਮਹਿਲਾ ਦੇ ਦਿਓਰ ਲੱਗਦੇ ਨੌਜਵਾਨ ਦਾ ਕਹਿਣਾ ਕਿ ਉਸਦੇ ਭਰਾ ਦਾ ਦਸੰਬਰ ਮਹੀਨੇ ਐਕਸੀਡੈਂਟ ਹੋਇਆ ਸੀ ਤੇ ਇਸ ਸਬੰਧੀ ਸ਼ੱਕ ਹੈ ਕਿ ਉਹ ਵੀ ਮਹਿਲਾ ਅਤੇ ਸਕੂਲ ਦੇ ਪ੍ਰਿੰਸੀਪਲ ਵਲੋਂ ਹੀ ਕਰਵਾਇਆ ਗਿਆ ਹੈ।

ਸਕੂਲ 'ਚ ਹੋਇਆ ਹੰਗਾਮਾ, ਪ੍ਰਿੰਸੀਪਲ ਨੂੰ ਮਹਿਲਾ ਨਾਲ ਰੰਗੇ ਹੱਥੀ ਫੜਿਆ

ਉਧਰ ਇਸ ਸਬੰਧੀ ਪੁਲਿਸ ਵਲੋਂ ਲੰਬਾ ਸਮਾਂ ਚੱਲੇ ਹੰਗਾਮੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਦਾ ਕਹਿਣਾ ਕਿ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ:ਲੁਧਿਆਣਾ ਪੁਲਿਸ ਵੱਲੋਂ 54 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ

ABOUT THE AUTHOR

...view details