ਜਲੰਧਰ: ਆਦਮਪੁਰ ਇਲਾਕੇ ਦੇ ਖੇਤਾਂ ਵਿਚ ਇੱਕ ਸ਼ੱਕੀ ਗੁਬਾਰਾ ਪਿਆ ਹੋਇਆ ਮਿਲਿਆ (Suspicious balloon found at Adampur) ਜਿਸ ਤੋਂ ਬਾਅਦ ਇਲਾਕੇ ਚ ਸਨਸਨੀ ਫੈਲ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ।
ਇਸ ਸਬੰਧੀ ਜਲੰਧਰ ਦੇ ਆਦਮਪੁਰ ਥਾਣੇ ਦੇ ਐੱਸਐੱਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਇਹ ਸੂਚਨਾ ਦਿੱਤੀ ਸੀ ਕਿ ਖੇਤਾਂ ਵਿਚ ਇੱਕ ਗੁਬਾਰਾ ਪਿਆ ਹੋਇਆ ਹੈ ਜਿਸ ਉੱਤੇ ਆਈ ਲਵ ਪਾਕਿਸਤਾਨ ਦੇ ਨਾਲ-ਨਾਲ ਪਾਕਿਸਤਾਨੀ ਝੰਡੇ ਦੇ ਨਿਸ਼ਾਨ ਵੀ ਬਣੇ ਹੋਏ ਹਨ। ਜਿਸ ਤੋਂ ਬਾਅਦ ਉਹ ਤੁਰੰਤ ਆਪਣੀ ਟੀਮ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਗੁਬਾਰੇ ਨੂੰ ਆਪਣੇ ਕਬਜ਼ੇ ਵਿੱਚ ਲਿਆ।