ਪੰਜਾਬ

punjab

ETV Bharat / city

ਕਿਸ ਲੋਕ ਸਭਾ ਹਲਕੇ ਤੋਂ ਚੋਣ ਲੜਣਗੇ ਸੁਖਪਾਲ ਖਹਿਰਾ? - press confrence

ਜਲੰਧਰ: ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਖਹਿਰਾ ਨੇ ਜਲੰਧਰ ਦੇ ਸਰਕਟ ਹਾਊਸ ਵਿੱਚ ਪ੍ਰੈਸ ਕਾਨਫ਼ਰੰਸ ਕੀਤੀ ਜਿਸ ਵਿੱਚ ਉਨ੍ਹਾਂ ਨੇ ਆਪਣੀ ਪਾਰਟੀ ਦੀਆਂ ਨੀਤੀਆਂ ਅਤੇ ਪਾਰਟੀ ਦੀਆਂ ਵੱਖ-ਵੱਖ ਇਕਾਈਆਂ ਬਾਰੇ ਸਭ ਨੂੰ ਜਾਣਕਾਰੀ ਦਿੱਤੀ ।

ਜਲੰਧਰ ਦੇ ਸਰਕੇਟ ਹਾਊਸ ਵਿੱਚ ਪ੍ਰੈਸ ਕਾਨਫਰੰਸ

By

Published : Feb 12, 2019, 4:46 AM IST

ਪ੍ਰੈਸ ਕਾਨਫਰੰਸ ਦੇ ਵਿੱਚ ਉਨ੍ਹਾਂ ਨੇ ਇਹ ਇਸ਼ਾਰਾ ਜ਼ਰੂਰ ਦਿੱਤਾ ਹੈ ਕਿ ਉਹ ਲੋਕ ਸਭਾ ਚੋਣ ਸੀਨੀਅਰ ਅਕਾਲੀ ਨੇਤਾ ਦੇ ਖ਼ਿਲਾਫ਼ ਲੜਣਗੇ
ਲੋਕ ਸਭਾ 2019 ਚੋਣਾਂ ਲਈ ਉਨ੍ਹਾਂ ਸਾਰੀ ਪਾਰਟੀ ਨੂੰ ਜੋਸ਼ ਵਿੱਚ ਆਉਣ ਲਈ ਕਿਹਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਜਾਉਣ ਲਈ ਕਿਹਾ। ਦੱਸਣਯੋਗ ਹੈ ਕਿ ਐਨ.ਆਰ.ਆਈ ਪੰਜਾਬੀਆਂ ਦੀ ਪਾਰਟੀ ਦੇ ਵਿੱਚ ਸ਼ਮੂਲੀਅਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਵਿਰੋਧੀ ਧਿਰਾਂ ਕਾਂਗਰਸ ਅਤੇ ਅਕਾਲੀ ਦਲ ਉਨ੍ਹਾਂ ਵਿਰੋਧ ਵੀ ਕੀਤਾ।
ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਨੇ ਕਿਹਾ ਹੈ ਕੇ ਡੀਜੀਪੀ ਦਿਨਕਰ ਗੁਪਤਾ ਨੂੰ ਇਹ ਅਹੁਦਾ ਦੇ ਕਿ ਆਪਣੀ ਹੀ ਕੁਰਸੀ ਦਾ ਨਿਰਾਦਰ ਕਕੀਤਾ ਹੈ ਕਿਉਂਕਿ ਇਹ ਫੈਂਸਲਾ ਉਨ੍ਹਾਂ ਨੇ ਸੋਚ ਸਮਝ ਕੇ ਨਹੀਂ ਬਲਕਿ ਅਰੂਸਾ ਆਲਮ ਦੇ ਕਹਿਣ ਤੇ ਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਅਰੂਸਾ ਆਲਮ ਦੀ ਦਿਨਕਰ ਗੁਪਤਾ ਦੀ ਫੋਟੋ ਵੀ ਸਭ ਨੂੰ ਦਿਖਾਈ।
ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਨ੍ਹਾਂ ਨੇ ਇਹ ਇਸ਼ਾਰਾ ਜ਼ਰੂਰ ਦਿੱਤਾ ਹੈ ਕਿ ਉਹ ਲੋਕ ਸਭਾ ਚੋਣ ਸੀਨੀਅਰ ਅਕਾਲੀ ਨੇਤਾ ਦੇ ਖ਼ਿਲਾਫ਼ ਲੜਣਗੇ ਪਰ ਉਨ੍ਹਾਂ ਇਹ ਸਪਸ਼ਟ ਨਹੀਂ ਕੀਤਾ ਕਿਸ ਦੇ ਖ਼ਿਲਾਫ਼ -ਹਰਸਿਮਰਤ ਕੌਰ ਬਾਦਲ ਜਾਂ ਫੇਰ ਕਿਸੇ ਹੋਰ ਦੇ ਖ਼ਿਲਾਫ਼ , ਵਕਤ ਆਉਣ ਤੇ ਇਹ ਜ਼ਰੂਰ ਪਤਾ ਲੱਗ ਜਾਵੇਗਾ।

ABOUT THE AUTHOR

...view details