ਜਲੰਧਰ: ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਸਿਆਸੀ ਗਲਿਆਰਿਆਂ 'ਚ ਹਲਚਲ ਹੈ। ਹਰ ਸਿਆਸੀ ਪਾਰਟੀ ਇੱਕ ਦੂਜੇ 'ਤੇ ਤੰਜ ਕੱਸ ਰਹੀਆਂ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਪ੍ਰੈਸ ਵਾਰਤਾ ਕੀਤੀ ਜਿਸ ਦੇ ਦੌਰਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਕਈ ਸਵਾਲ ਚੁੱਕੇ।
ਕਿਸਾਨਾਂ ਦੇ ਮੁੱਦੇ 'ਤੇ ਸੁਖਬੀਰ ਬਾਦਲ ਦੇ ਕੈਪਟਨ ਨੂੰ ਤਿੱਖੇ ਸਵਾਲ ਕੈਪਟਨ ਸਾਬ੍ਹ ਬੀਜੇਪੀ ਦੇ ਕਹਿਣ 'ਤੇ ਚੱਲ ਰਹੇ
ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਕੈਪਟਨ ਸਾਬ੍ਹ ਬੀਜੇਪੀ ਦੇ ਮੁੱਖ ਮੰਤਰੀ ਹਨ ਤੇ ਉਹ ਬੀਜੇਪੀ ਦੇ ਕਹਿਣ ਦੇ ਮੁਤਾਬਕ ਹੀ ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਾਬ੍ਹ ਇਸ ਫਿਰਾਕ 'ਚ ਹਨ ਕਿ ਉਹ ਕਿਸੇ ਤਰ੍ਹਾਂ ਕਿਸਾਨਾਂ ਦੇ ਅੰਦੋਲਨ ਨੂੰ ਤਾਰਪੀਡੋ ਕਰ ਦੇਣ।
ਕੈਪਟਨ ਦਾ ਦੋਗਲਾ ਚਿਹਰਾ
- ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧੀ ਧਿਰ ਸੂਬਾ ਸਰਕਾਰ 'ਤੇ ਕਈ ਇਲਜ਼ਾਮ ਲੱਗਾ ਰਿਹਾ ਹੈ। ਇਸ ਬਾਰੇ ਗੱਲ ਕਰਦੇ ਬਾਦਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਹਿਮਾਇਤ ਨੂੰ ਲੈ ਕੇ ਕੈਪਟਨ ਸਾਬ੍ਹ ਦਾ ਦੋਗਲਾ ਰੱਵਇਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਉਹ ਖ਼ੁਦ ਨੂੰ ਕਿਸਾਨ ਹਿਤੈਸ਼ੀ ਦੱਸ ਰਹੇ ਹਨ ਉੱਥੇ ਹੀ ਉਨ੍ਹਾਂ ਨੇ ਪੰਜਾਬ ਦੀ ਵਿਧਾਨ ਸਭਾ 'ਚ ਇਹ ਕਾਲੇ ਕਾਨੂੰਨ ਪਾਸ ਕੀਤੇ ਹਨ।
- ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਇੰਨ੍ਹਾਂ ਨੇ ਧੋਖੇ 'ਚ ਰੱਖਿਆ ਹੈ, 2019 ਦੀ ਲੋਕ ਸਭਾ ਚੋਣਾਂ ਦੇ ਘੋਸ਼ਣਾ ਪੱਤਰ 'ਚ ਉਨ੍ਹਾਂ ਨੇ ਨਿਜੀ ਮੰਡੀਆਂ ਬਣਾਉਣ ਦੀ ਗੱਲ਼ ਆਖੀ ਸੀ।
ਬਾਇਕਾਟ ਕਰਨ 'ਤੇ ਹੋ ਰਹੇ 307 ਦੇ ਪਰਚੇ
- ਉਨ੍ਹਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਸਾਨ ਅੰਦੋਲਨ ਦੀ ਅਗਵਾਈ ਕਰਨੀ ਚਾਹੀਦੀ ਸੀ ਉੱਥੇ ਹੀ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਅੰਦੋਲਨ 'ਚ ਜਾ ਉਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
- ਉਨ੍ਹਾਂ ਨੇ ਕਿਹਾ ਕਿ ਵਿਰੋਧ ਕਰਨ ਵਾਲਿਆਂ ਦੇ ਖਿਲਾਫ 307 ਪਰਚਾ ਦਰਜ ਹੋ ਰਿਹਾ ਹੈ ਤੇ ਕਿਸਾਨੀ ਅੰਦੋਲਨ 'ਤੇ ਗੀਤ ਗਾਉਣ ਵਾਲੇ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ, ਉਨ੍ਹਾਂ ਨੇ ਕਿਹਾ ਕੈਪਟਨ ਸਾਰੇ ਕੰਮ ਬੀਜੇਪੀ ਦੀ ਕਠਪੁਤਲੀ ਬਣ ਕਰ ਰਹੇ ਹਨ।