ਪੰਜਾਬ

punjab

ETV Bharat / city

ਕਣਕ ਦੀ ਵਾਡੀ 'ਤੇ ਸ਼ਾਮ 7 ਤੋਂ ਸਵੇਰੇ 9 ਵਜੇ ਤੱਕ ਰੋਕ - ਜ਼ਿਲਾ ਜਲੰਧਰ 'ਚ ਸ਼ਾਮ 7.00 ਵਜੇ ਲੈ ਕੇ ਸਵੇਰੇ 9.00 ਵਜੇ ਤੱਕ ਕੰਬਾਈਨਾਂ ਨਾਲ ਕਣਕ ਕੱਟਣ ’ਤੇ ਪਾਬੰਦੀ

ਜਲੰਧਰ ਜ਼ਿਲ੍ਹਾ ’ਚ ਸ਼ਾਮ 7 ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਨਾਲ ਕਣਕ ਦੀ ਕਟਾਈ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਕਣਕ ਦੀ ਵਾਡੀ ਤੇ ਸ਼ਾਮ 7 ਤੋਂ ਸਵੇਰੇ 9 ਵਜੇ ਤੱਕ ਰੋਕ
ਕਣਕ ਦੀ ਵਾਡੀ ਤੇ ਸ਼ਾਮ 7 ਤੋਂ ਸਵੇਰੇ 9 ਵਜੇ ਤੱਕ ਰੋਕ

By

Published : Apr 1, 2022, 10:43 PM IST

ਜਲੰਧਰ :1 ਅਪ੍ਰੈਲ ਤੋਂ ਪੰਜਾਬ 'ਚ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ। ਜਲੰਧਰ ਦੀਆਂ ਅਨਾਜ ਮੰਡੀਆਂ 'ਚ ਕਣਕ ਦੀ ਆਮਦ ਨਹੀਂ ਹੋਈ। ਉੱਥੇ ਹੀ ਖਰੀਦ ਪ੍ਰਬੰਧਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਹਨ। ਜਲੰਧਰ ਜ਼ਿਲ੍ਹਾ ’ਚ ਸ਼ਾਮ 7 ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਨਾਲ ਕਣਕ ਦੀ ਕਟਾਈ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਦੋ ਚਾਰ ਦਿਨਾਂ ਤੱਕ ਜਲੰਧਰ ਜ਼ਿਲ੍ਹੇ 'ਚ ਕਣਕ ਦੀ ਕਟਾਈ ਪੂਰੇ ਜੋਰਾਂ ਤੇ ਸ਼ੁਰੂ ਹੋ ਜਾਏਗੀ। ਪਰ ਇਸਤੋਂ ਪਹਿਲਾਂ ਹੀ ਜਲੰਧਰ ਜਿਲ੍ਹਾ ਮੈਜਿਸਟਰੇਟ ਅਮਰਜੀਤ ਬੈਂਸ ਨੇ ਫੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਜਲੰਧਰ 'ਚ ਸ਼ਾਮ 7.00 ਵਜੇ ਲੈ ਕੇ ਸਵੇਰੇ 9.00 ਵਜੇ ਤੱਕ ਕੰਬਾਈਨਾਂ ਨਾਲ ਕਣਕ ਕੱਟਣ ’ਤੇ ਪਾਬੰਦੀ ਲਗਾ ਦਿੱਤੀ ਹੈ।

ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਣਕ ਦੀ ਕਟਾਈ ਕੇਵਲ ਉਨ੍ਹਾਂ ਹਾਰਵੈਸਟਰ ਕੰਬਾਈਨਾਂ ਨਾਲ ਕੀਤੀ ਜਾਵੇ। ਜਿਨ੍ਹਾਂ ਕੋਲ ਬੀ.ਆਈ.ਐਸ. ਦਾ ਸਰਟੀਫਿਕੇਟ ਹੋਵੇ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਇਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਜਲੰਧਰ 'ਚ ਕਣਕ ਦੀ ਨਾੜ/ਰਹਿੰਦ ਖੂੰਹਦ ਨੂੰ ਅੱਗ ਲਗਾਉਣ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਵੱਲੋਂ ਜਾਰੀ ਕੀਤੇ ਗਏ ਹੁਕਮ 31 ਮਈ ਤੱਕ ਲਾਗੂ ਰਹਿਣਗੇ ।

ਇਹ ਵੀ ਪੜ੍ਹੋ:-ਪੰਜਾਬ ਵਿੱਚ ਕਣਕ ਦੀ ਖ਼ਰੀਦ ਸ਼ੁਰੂ ਮਾਨਸਾ ਮੰਡੀ ਵਿੱਚ ਨਹੀਂ ਪਹੁੰਚੀ ਕਣਕ

ABOUT THE AUTHOR

...view details