ਜਲੰਧਰ: ਕੋਰੋਨਾ ਮਹਾਂਮਾਰੀ ਨੇ ਲੋਕਾਂ ਦੇ ਕਾਰੋਬਾਰਾਂ ਨੂੰ ਠੱਪ ਕਰਕੇ ਰੱਖ ਦਿੱਤਾ ਹੈ। ਇਸ ਦੀ ਮਾਰ ਹਰ ਵਰਗ ਨੂੰ ਝੱਲਣੀ ਪੈ ਰਹੀ ਹੈ। ਅਜਿਹੇ ਵਿੱਚ ਜੇ ਗਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਕੰਮ ਵੀ ਮੰਦੀ ਦੀ ਮਾਰ ਝੱਲ ਰਿਹਾ ਹੈ। ਅਸੀਂ ਅੱਜ ਗੱਲ ਕਰ ਰਹੇ ਹਾਂ ਅਜਿਹੇ ਕਲਾਕਾਰ ਦੀ ਜਿਸ ਨੇ ਆਪਣੀ ਆਵਾਜ਼ ਨਾਲ ਹਜ਼ਾਰਾਂ ਲੋਕਾਂ ਦੇ ਦਿਲ ਜਿੱਤੇ ਹਨ।
ਕੋਰੋਨਾ ਕਰਕੇ ਨਹੀਂ ਲੱਗ ਰਹੇ ਜਲੰਧਰ ਦੇ ਗਾਇਕਾਂ ਦੇ ਸੁਰ - ਕੋਰੋਨਾ ਵਾਇਰਸ
ਗਾਇਕ ਦਲਵਿੰਦਰ ਦਿਆਲਪੁਰੀ ਨੇ ਕਿਹਾ ਕਿ ਉਹ ਘਰ 'ਚ ਹੀ ਰਿਆਜ਼ ਕਰਨ ਨੂੰ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜਲਦ ਤੋਂ ਜਲਦ ਇਹ ਕੋਰੋਨਾ ਮਹਾਂਮਾਰੀ ਖ਼ਤਮ ਹੋਵੇ ਤਾਂ ਜੋ ਉਨ੍ਹਾਂ ਦਾ ਕੰਮ ਮੁੜ ਲੀਹਾਂ 'ਤੇ ਆ ਸਕੇ।
ਗਾਇਕ ਦਲਵਿੰਦਰ ਦਿਆਲਪੁਰੀ ਨੇ ਕਿਹਾ ਕਿ ਉਹ ਘਰ ਵਿੱਚ ਹੀ ਰਿਆਜ਼ ਕਰਨ ਨੂੰ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜਲਦ ਤੋਂ ਜਲਦ ਇਹ ਕੋਰੋਨਾ ਮਹਾਂਮਾਰੀ ਖ਼ਤਮ ਹੋਵੇ ਤਾਂ ਜੋ ਉਨ੍ਹਾਂ ਦਾ ਕੰਮ ਮੁੜ ਲੀਹਾਂ 'ਤੇ ਆ ਸਕੇ। ਦਿਆਲਪੁਰੀ ਨੇ ਕਿਹਾ ਕਿ ਭਲੇ ਹੀ ਸਰਕਾਰ ਨੇ ਕੁੱਝ ਨਿਯਮਾਂ ਨਾਲ ਸ਼ੂਟਿੰਗ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਇਨ੍ਹਾਂ ਹਾਲਾਤਾਂ ਵਿੱਚ ਜੇ ਉਹ ਕੰਮ ਸ਼ੁਰੂ ਕਰਦੇ ਹਨ ਤਾਂ ਉਨ੍ਹਾਂ ਦੇ ਪੈਸੇ ਤਾਂ ਜਿਆਦਾ ਲਗਦੇ ਹਨ ਪਰ ਇਸ ਦੇ ਬਦਲੇ ਉਨ੍ਹਾਂ ਨੂੰ ਕੁਝ ਵਸੂਲ ਨਹੀਂ ਹੋਣਾ ਹੈ।
ਸਰਕਾਰ ਨੂੰ ਬੇਨਤੀ ਕਰਦੇ ਹੋਏ ਦਿਆਲਪੁਰੀ ਨੇ ਕਿਹਾ ਕਿ ਸਰਕਾਰ ਜਲਦ ਹੀ ਅਖਾੜ੍ਹੇ, ਟੂਰਨਾਮੈਂਟ, ਮੇਲੇ ਤੇ ਛਿੰਜਾਂ ਸ਼ੁਰੂ ਕਰਨ ਤਾਂ ਜੋ ਉਨ੍ਹਾਂ ਦਾ ਕੰਮ ਮੁੜ ਤੋਂ ਲੀਹਾਂ 'ਤੇ ਆ ਜਾਵੇ। ਉਨ੍ਹਾਂ ਕਿਹਾ ਕਿ ਬੀਤੇ 6 ਮਹੀਨਿਆਂ ਤੋਂ ਉਹ ਘਰ 'ਚ ਬੈਠੇ ਪਰਿਵਾਰ ਨਾਲ ਸਮਾਂ ਬੀਤਾ ਰਹੇ ਹਨ। ਅਜਿਹੇ 'ਚ ਸਰਕਾਰ ਨੂੰ ਉਨ੍ਹਾਂ ਬਾਰੇ ਸੋਚਣਾ ਚਾਹੀਦਾ ਹੈ।