ਜਲੰਧਰ: ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਐਸ.ਸੀ., ਬੀ.ਸੀ. ਵਿਦਿਆਰਥੀਆਂ ਲਈ ਇਕ ਹੈਲਪਲਾਈਨ ਨੰਬਰ 7009055421 ਜਾਰੀ ਕੀਤਾ ਹੈ। ਇਸ ਹੈਲਪਲਾਈਨ ਨੰਬਰ ਦੇ ਸਹਾਰੇ ਐਸ.ਸੀ., ਬੀ.ਸੀ. ਵਿਦਿਆਰਥੀਆਂ ਅਪਣੀ ਪਰੇਸ਼ਾਨੀਆਂ ਨੂੰ ਦੱਸ ਸਕਣਗੇ। ਬੈਂਸ ਨੇ ਜਲੰਧਰ ਵਿੱਖੇ ਇੱਕ ਪ੍ਰੈਸ ਕਾਨਫਰੰਸ ਕਰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਬੈਂਸ ਨੇ ਕਿਹਾ ਕਿ ਪੰਜਾਬ ਵਿਚ ਸਰਕਾਰ ਤੇ ਪ੍ਰਾਈਵੇਟ ਕਾਲੇਜ ਇਨ੍ਹਾਂ ਬੱਚਿਆਂ ਦੇ ਭਵਿੱਖ ਨਾਲ ਮਿਲ ਕੇ ਖਿਲਵਾੜ ਕਰ ਰਹੇ ਹਨ।
ਸਿਮਰਜੀਤ ਸਿੰਘ ਬੈਂਸ ਨੇ ਜਾਰੀ ਕੀਤਾ ਐਸ.ਸੀ. ਵਿਦਿਆਰਥੀਆਂ ਲਈ ਹੈਲਪਲਾਈਨ ਨੰਬਰ - ਹੈਲਪਲਾਈਨ ਨੰਬਰ
ਲੋਕ ਇਨਸਾਫ ਪਾਰਟੀ ਦੇ ਆਗੂ ਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਜਲੰਧਰ 'ਚ ਐਸ.ਸੀ., ਬੀ.ਸੀ. ਵਿਦਿਆਰਥੀਆਂ ਲਈ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਤਾਂਕਿ ਪੂਰੇ ਪੰਜਾਬ ਵਿਚ ਕਿਸੀ ਵੀ ਐਸ.ਸੀ., ਵਿਦਿਆਰਥੀ ਨੂੰ ਕੋਈ ਪਰੇਸ਼ਾਨੀ ਹੋਏ ਤਾਂ ਉਸਦਾ ਤੁਰੰਤ ਹੱਲ ਕੱਢਿਆ ਜਾ ਸਕੇ।
ਸਿਮਰਜੀਤ ਸਿੰਘ ਬੈਂਸ
ਬੈਂਸ ਨੇ ਕਿਹਾ ਕਿ ਜੇ ਹੁਣ ਪੰਜਾਬ ਵਿਚ ਕੋਈ ਵੀ ਪ੍ਰਾਈਵੇਟ ਕਾਲੇਜ ਇਨ੍ਹਾਂ ਬੱਚਿਆਂ ਨਾਲ ਧੱਕਾ ਕਰਦਾ ਹੈ ਤੇ ਇਹ ਬੱਚੇ ਇਸਦੀ ਸ਼ਿਕਾਇਤ ਇਸ ਨੰਬਰ ਤੇ ਕਰ ਸਕਦੇ ਹਨ। ਜਿਸਤੋਂ ਬਾਅਦ ਉਸ ਜ਼ਿਲ੍ਹੇ ਦੀ ਲੋਕ ਇਨਸਾਫ ਪਾਰਟੀ ਦੀ ਟੀਮ ਬੱਚੇ ਦੇ ਨਾਲ ਜਾਕੇ ਉਸਦੇ ਮਸਲੇ ਨੂੰ ਹੱਲ ਕਰਵਾਏਗੀ, ਜੇਕਰ ਫਿਰ ਵੀ ਹੱਲ ਨਹੀਂ ਨਿਕਲਦਾ ਹੈ ਤਾ ਉਹ ਖੁਦ ਮੌਕੇ ਤੇ ਪਹੁੰਚਨਗੇ। ਓਨ੍ਹਾਂ ਕਿਹਾ ਕਿ ਇਨ੍ਹਾਂ ਕਰਨ ਦੇ ਬਾਅਦ ਵੀ ਜੇ ਬੱਚੇ ਦੀ ਸੁਣਵਾਈ ਨਹੀਂ ਹੁੰਦੀ ਤਾਂ ਉਹ ਬੱਚੇ ਨੂੰ ਲੈ ਕੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਧਰਨਾ ਲਾਉਣਗੇ।