ਜਲੰਧਰ: ਜੀ.ਆਰ.ਪੀ ਫਗਵਾੜਾ(GRP Phagwara) ਨੇ ਇੱਕ ਨੇਕ ਉੱਦਮ ਕਰਦੇ ਹੋਏ ਰੇਲਵੇ ਸਟੇਸ਼ਨ ਫਗਵਾੜਾ(Phagwara Railway Station) ਵਿਖੇ ਇੱਕ ਪਰਿਵਾਰ ਦਾ ਬੈਗ ਵਾਪਿਸ ਪਰਿਵਾਰ ਦੇ ਹਵਾਲੇ ਕਰ ਕੇ ਆਪਣੀ ਈਮਾਨਦਾਰੀ ਦਾ ਸਬੂਤ ਦਿੱਤਾ ਹੈ। ਜਿਸ ਤੋਂ ਇਹ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਕੁਝ ਪੁਲਿਸ ਅਧਿਕਾਰੀ(Police officer) ਇਹੋ ਜਿਹੇ ਵੀ ਹਨ ਜੋ ਕਿ ਜਨਤਾ ਦੀ ਸੇਵਾ ਕਰ ਰਹੇ ਹਨ।
ਦੇਖੋ ਇਮਾਨਦਾਰੀ ਦੀ ਇੱਕ ਮਿਸਾਲ....
ਜੀ.ਆਰ.ਪੀ ਫਗਵਾੜਾ ਨੇ ਇੱਕ ਨੇਕ ਉੱਦਮ ਕਰਦੇ ਹੋਏ ਰੇਲਵੇ ਸਟੇਸ਼ਨ ਫਗਵਾੜਾ ਵਿਖੇ ਇੱਕ ਪਰਿਵਾਰ ਦਾ ਬੈਗ ਵਾਪਿਸ ਪਰਿਵਾਰ ਦੇ ਹਵਾਲੇ ਕਰ ਕੇ ਆਪਣੀ ਈਮਾਨਦਾਰੀ ਦਾ ਸਬੂਤ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਇਸ ਬੈਗ ਵਿੱਚ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਅਤੇ ਨਕਦੀ ਸਮੇਤ ਹੋਰ ਜ਼ਰੂਰੀ ਸਾਮਾਨ ਸੀ। ਇਸ ਸੰਬੰਧੀ ਬੈਗ ਦੇ ਮਾਲਕ ਵਿਕਰਮ ਨੇ ਦੱਸਿਆ ਕਿ ਉਨ੍ਹਾਂ ਦਾ ਬੈਗ ਰੇਲਵੇ ਸਟੇਸ਼ਨ ਫਗਵਾੜਾ ਵਿਖੇ ਰਹਿ ਗਿਆ ਸੀ। ਜਿਸ ਵਿੱਚ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਇੱਕ ਹਜ਼ਾਰ ਰੁਪਏ ਦੀ ਨਗਦੀ ਅਤੇ ਕੱਪੜੇ ਸਨ।
ਉਨ੍ਹਾਂ ਬੈਗ ਵਾਪਸ ਕਰਨ ਲਈ ਜੀ.ਆਰ.ਪੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਜੀ.ਆਰ.ਪੀ ਫਗਵਾੜਾ ਦੇ ਇੰਚਾਰਜ ਗੁਰਭੇਜ ਸਿੰਘ ਨੇ ਤਿਉਹਾਰਾਂ ਦੇ ਮੱਦੇਨਜ਼ਰ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਆਪਣਾ ਸਾਮਾਨ ਸੰਭਾਲ ਕੇ ਰੱਖਣ ਅਤੇ ਤਿਉਹਾਰਾਂ ਦੇ ਚਲਦੇ ਇੱਥੇ ਕਾਫ਼ੀ ਜਨਤਾ ਦਾ ਆਉਣਾ ਜਾਣਾ ਵੀ ਹੈ ਅਤੇ ਉਹ ਆਪਣਾ ਮੋਬਾਈਲ ਪਰਸ ਸਭ ਕੁਝ ਸੰਭਾਲ ਕੇ ਰੱਖਣ।
ਇਹ ਵੀ ਪੜ੍ਹੋ:ਮਜ਼ਦੂਰਾਂ ਲਈ ਸਰਕਾਰ ਵੱਲੋਂ ਦੀਵਾਲੀ ਤੋਹਫ਼ਾ, ਮਿਲੇਗਾ ਇਹ...