ਜਲੰਧਰ: ਸ਼ਹਿਰ ਦੇ ਸਰਕਿਟ ਹਾਊਸ ਵਿਖੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਹਰਪਾਲ ਚੀਮਾ ਨੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦਲਿਤ ਵਿਦਿਆਰਥੀਆਂ ਲਈ ਚਲਾਈ ਗਈ ਪੋਸਟ ਮੈਟ੍ਰਿਕ ਸਕੀਮ ਦੇ ਪੈਸੇ ਬਜਾਏ ਇਨ੍ਹਾਂ ਬੱਚਿਆਂ ਦੀ ਪੜ੍ਹਾਈ ਦੇ ਇੱਧਰ ਉੱਧਰ ਖਰਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 2015-16 ਵਿੱਚ ਤਿੰਨ ਲੱਖ ਐੱਸਸੀ,ਐੱਸਟੀ ਵਿਦਿਆਰਥੀ ਇਸ ਸਕੀਮ ਦਾ ਲਾਭ ਲੈ ਰਹੇ ਸੀ, ਜਦ ਕਿ 2019-20 ਵਿੱਚ ਇਹ 2 ਲੱਖ ਹੀ ਰਹਿ ਗਏ ਅਤੇ ਹੁਣ ਹਾਲਾਤ ਇਹ ਨੇ ਕਿ ਇਨ੍ਹਾਂ ਵਿਦਿਆਰਥੀਆਂ ਦੀ ਪੰਜਾਬ ਵਿੱਚ ਗਿਣਤੀ ਮਹਿਜ਼ 90 ਹਜ਼ਾਰ ਰਹਿ ਗਈ ਹੈ।
ਇਹ ਵੀ ਪੜੋ: ਹੁਣ ਪੰਜਾਬੀ ਗਾਇਕ ਖਾਨ ਸਾਬ ’ਤੇ ਹੋਇਆ ਪਰਚਾ, ਛਿੱਕੇ ਟੰਗੇ ਸੀ ਕੋਰੋਨਾ ਨਿਯਮ
ਹਰਪਾਲ ਚੀਮਾ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਵਿੱਚ ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਸਣੇ ਹੋਰ ਉਨ੍ਹਾਂ ਆਗੂਆਂ ਅਤੇ ਅਫ਼ਸਰਾਂ ਖ਼ਿਲਾਫ਼ ਐਸਸੀ,ਐਸਟੀ ਐਕਟ ਦੇ ਤਹਿਤ ਮਾਮਲਾ ਦਰਜ ਕਰੇ ਜੋ ਇਸ ਪੈਸੇ ਇਸ ਸਕੀਮ ਦੀ ਬਜਾਏ ਹੋਰ ਕਿਤੇ ਇਸਤੇਮਾਲ ਕਰਨ ਵਿੱਚ ਸ਼ਾਮਲ ਹਨ।