ਪੰਜਾਬ

punjab

ETV Bharat / city

ਆਸਾਂ ਨੂੰ ਪਿਆ ਬੂਰ, 1971 ਦੀ ਜੰਗ 'ਚ ਲਾਪਤਾ ਫ਼ੌਜੀ ਪਤੀ ਨਾਲ ਹੋਵੇਗਾ ਪਤਨੀ ਦਾ ਮਿਲਾਪ - ਰਾਸ਼ਟਰਪਤੀ ਅਤੇ ਵਿਦੇਸ਼ ਮੰਤਰਾਲੇ

ਜਲੰਧਰ ਦੇ ਦਾਤਾਰ ਨਗਰ ਦੀ 75 ਸਾਲ ਦੀ ਸੱਤਿਆ ਦੇਵੀ 49 ਸਾਲਾਂ ਤੋਂ ਆਪਣੇ ਪਤੀ ਦੀ ਉਡੀਕ ਕਰ ਰਹੀ ਹੈ। ਸੱਤਿਆ ਦੇਵੀ ਦਾ ਪਤੀ ਫ਼ੌਜੀ ਮੰਗਲ ਸਿੰਘ 1971 ਦੀ ਜੰਗ ਵਿੱਚ ਲਾਪਤਾ ਹੋ ਗਿਆ ਸੀ। ਅੱਜ ਸੱਤਿਆ ਦੇਵੀ ਨੂੰ ਵਿਦੇਸ਼ ਮੰਤਰਾਲੇ ਵੱਲੋਂ ਮੰਗਲ ਸਿੰਘ ਦੇ ਜ਼ਿੰਦਾ ਹੋਣ ਦੀ ਸੂਚਨਾ ਮਿਲੀ।

ਆਸਾਂ ਨੂੰ ਪਿਆ ਬੂਰ, 1971 ਦੀ ਜੰਗ 'ਚ ਲਾਪਤਾ ਫ਼ੌਜੀ ਪਤੀ ਨਾਲ ਹੋਵੇਗਾ ਪਤਨੀ ਦਾ ਮਿਲਾਪ
ਆਸਾਂ ਨੂੰ ਪਿਆ ਬੂਰ, 1971 ਦੀ ਜੰਗ 'ਚ ਲਾਪਤਾ ਫ਼ੌਜੀ ਪਤੀ ਨਾਲ ਹੋਵੇਗਾ ਪਤਨੀ ਦਾ ਮਿਲਾਪ

By

Published : Dec 17, 2020, 9:48 PM IST

ਜਲੰਧਰ: ਕਹਿੰਦੇ ਨੇ ਸਬਰ ਦਾ ਫ਼ਲ ਬਹੁਤ ਹੀ ਮਿੱਠਾ ਹੈ। ਉਸੇ ਤਰ੍ਹਾਂ ਦਾ ਕੁੱਝ ਹੋਇਆ ਹੈ ਜਲੰਧਰ ਦੇ ਦਾਤਾਰ ਨਗਰ ਦੀ ਰਹਿਣ ਵਾਲੀ ਸੱਤਿਆ ਦੇਵੀ ਨਾਲ, ਜੋ ਕਿ ਪਿਛਲੇ 49 ਸਾਲਾਂ ਤੋਂ ਆਪਣੇ ਫ਼ੌਜੀ ਪਤੀ ਦੀ ਉਡੀਕ ਕਰ ਰਹੀ ਹੈ।

ਸੱਤਿਆ ਦੇਵੀ ਦਾ ਪਤੀ ਫ਼ੌਜੀ ਮੰਗਲ ਸਿੰਘ ਜੋ ਕਿ 1971 ਦੀ ਜੰਗ ਦੇ ਵਿੱਚ ਬਤੌਰ ਫ਼ੌਜੀ ਦੀ ਸੇਵਾ ਨਿਭਾਅ ਰਿਹਾ ਸੀ, ਪਰ ਜੰਗ ਦੌਰਾਨ ਉਹ ਲਾਪਤਾ ਹੋ ਗਏ। ਪਰ ਹੁਣ 49 ਸਾਲਾਂ ਬਾਅਦ ਵਿਦੇਸ਼ ਮੰਤਰਾਲੇ ਵੱਲੋਂ ਮੰਗਲ ਸਿੰਘ ਦੇ ਜ਼ਿੰਦਾ ਹੋਣ ਦੀ ਸੂਚਨਾ ਮਿਲਣ ਮਗਰੋਂ ਸੱਤਿਆ ਦੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ।

ਵੇਖੋ ਵੀਡੀਓ।

ਸੱਤਿਆ ਦੇਵੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਤੀ ਮੰਗਲ ਸਿੰਘ ਭਾਰਤੀ ਫ਼ੌਜ 'ਚ ਬਤੌਰ ਸਿਪਾਹੀ ਭਰਤੀ ਹੋਏ ਸਨ। ਸਾਲ 1971 ਦੀ ਜੰਗ ਦੌਰਾਨ ਉਹ ਲਾਪਤਾ ਹੋ ਗਏ ਸਨ। ਜੰਗ ਤੋਂ ਬਾਅਦ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਸੀ ਕਿ ਬੰਗਾਲ ਦੀ ਖਾੜੀ ਰਾਹੀਂ ਭੇਜੇ ਗਏ ਸਿਪਾਹੀਆਂ ਦੀ ਕਿਸ਼ਤੀ ਡੂੱਬਣ ਕਾਰਨ ਮੌਤ ਹੋ ਗਈ। ਬਾਅਦ 'ਚ ਸਾਲ 1972 ਦੌਰਾਨ ਰਾਵਲਪਿੰਡੀ ਰੇਡੀਓ 'ਤੇ ਮੰਗਲ ਸਿੰਘ ਨੇ ਸੁਨੇਹਾ ਦਿੱਤਾ ਕਿ ਉਹ ਠੀਕ ਹੈ। ਪਰਿਵਾਰ ਉਸ ਦਿਨ ਤੋਂ ਬਾਅਦ ਹੁਣ ਤੱਕ ਉਨ੍ਹਾਂ ਦੀ ਵਾਪਸੀ ਦਾ ਰਾਹ ਵੇਖ ਰਿਹਾ ਸੀ।

ਸੱਤਿਆ ਦੇਵੀ ਨੇ ਦੱਸਿਆ ਕਿ ਉਸ ਦਾ ਪਰਿਵਾਰ ਉਸੇ ਸਮੇਂ ਤੋਂ ਉਨ੍ਹਾਂ ਦੀ ਰਿਹਾਈ ਲਈ ਬਹੁਤ ਕੋਸ਼ਿਸ਼ਾਂ ਕਰ ਰਿਹਾ ਸੀ, ਪਰ ਕੋਈ ਵੀ ਉਨ੍ਹਾਂ ਦੀ ਮਦਦ ਨਹੀਂ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਪਾਲਣ- ਪੋਸ਼ਣ ਦੇ ਨਾਲ-ਨਾਲ ਪਤੀ ਦੀ ਉਢੀਕ ਅਤੇ ਰਿਹਾਈ ਦੀ ਉਨ੍ਹਾਂ ਨੇ ਕਦੇ ਵੀ ਉਮੀਦ ਨਹੀਂ ਛੱਡੀ। ਭਾਰਤ ਸਰਕਾਰ ਨੂੰ ਕਈ ਪੱਤਰ ਭੇਜੇ ਜਾਣ ਮਗਰੋਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਹੁਣ ਰੰਗ ਲਿਆਈਆਂ ਹਨ।

ਆਸਾਂ ਨੂੰ ਪਿਆ ਬੂਰ, 1971 ਦੀ ਜੰਗ 'ਚ ਲਾਪਤਾ ਫ਼ੌਜੀ ਪਤੀ ਨਾਲ ਹੋਵੇਗਾ ਪਤਨੀ ਦਾ ਮਿਲਾਪ

ਹੁਣ 49 ਸਾਲ ਬਾਅਦ ਪਿਛਲੇ ਹਫ਼ਤੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰਾਲੇ ਦੇ ਦਫ਼ਤਰੋਂ ਭੇਜੀ ਚਿੱਠੀ ਵਿੱਚ ਸੱਤਿਆ ਨੂੰ ਉਸ ਦੇ ਪਤੀ ਦੇ ਜ਼ਿੰਦਾ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਚਿੱਠੀ ਵਿੱਚ ਦੱਸਿਆ ਗਿਆ ਹੈ ਕਿ ਮੰਗਲ ਸਿੰਘ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ 'ਚ ਬੰਦ ਹਨ। ਪਾਕਿਸਤਾਨ ਸਰਕਾਰ ਨਾਲ ਗੱਲ ਕਰ ਕੇ ਉਨ੍ਹਾਂ ਦੀ ਰਿਹਾਈ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੱਤਿਆ ਅਤੇ ਉਨ੍ਹਾਂ ਦੇ ਦੋ ਬੇਟੇ ਪਿਛਲੇ 49 ਸਾਲ ਤੋਂ ਮੰਗਲ ਸਿੰਘ ਦੀ ਵਾਪਸੀ ਦੀ ਉਡੀਕ ਵਿੱਚ ਹਨ।

ABOUT THE AUTHOR

...view details