ਜਲੰਧਰ: ਅਦਾਕਾਰਾ ਸ਼ਿਲਪਾ ਸ਼ੈਟੀ ਤੇ ਉਨ੍ਹਾਂ ਦੇ ਕਾਰੋਬਾਰੀ ਪਤੀ ਰਾਜ ਕੁੰਦਰਾ ਦੇ ਨਾਂ 'ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਜਲੰਧਰ ਦੇ ਸੰਜੇ ਕਰਾਟੇ ਅਕੈਡਮੀ ਦੇ ਮਾਲਕ ਸੰਜੇ ਕੁਮਾਰ ਖ਼ਿਲਾਫ਼ 8 ਲੋਕਾਂ ਨਾਲ ਕੈਨੇਡਾ ਭੇਜਣ ਦੇ ਨਾਮ 'ਤੇ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਹੈ।
ਸੰਜੇ ਕਰਾਟੇ ਅਕੈਡਮੀ ਦੇ ਮਾਲਕ 'ਤੇ ਸ਼ਿਲਪਾ ਸ਼ੈਟੀ ਦਾ ਨਾਮ ਵਰਤ ਕੇ ਠੱਗੀ ਮਾਰਨ ਦੇ ਲੱਗੇ ਇਲਜ਼ਾਮ - cheating in Shilpa Shetty's name
ਅਦਾਕਾਰਾ ਸ਼ਿਲਪਾ ਸ਼ੈਟੀ ਤੇ ਉਨ੍ਹਾਂ ਦੇ ਕਾਰੋਬਾਰੀ ਪਤੀ ਰਾਜ ਕੁੰਦਰਾ ਦੇ ਨਾਂ 'ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਜਲੰਧਰ ਦੇ ਸੰਜੇ ਕਰਾਟੇ ਅਕੈਡਮੀ ਦੇ ਮਾਲਕ ਸੰਜੇ ਕੁਮਾਰ ਖ਼ਿਲਾਫ਼ 8 ਲੋਕਾਂ ਨਾਲ ਕੈਨੇਡਾ ਭੇਜਣ ਦੇ ਨਾਮ 'ਤੇ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਹੈ।
![ਸੰਜੇ ਕਰਾਟੇ ਅਕੈਡਮੀ ਦੇ ਮਾਲਕ 'ਤੇ ਸ਼ਿਲਪਾ ਸ਼ੈਟੀ ਦਾ ਨਾਮ ਵਰਤ ਕੇ ਠੱਗੀ ਮਾਰਨ ਦੇ ਲੱਗੇ ਇਲਜ਼ਾਮ Sanjay Karate Academy owner accused of cheating in Shilpa Shetty's name](https://etvbharatimages.akamaized.net/etvbharat/prod-images/768-512-8174629-thumbnail-3x2-88.jpg)
ਏਸੀਪੀ ਮਾਡਲ ਟਾਊਨ ਹਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਭਰੋ ਦੇ ਸੁਖਵਿੰਦਰ ਸਿੰਘ ਨੇ ਇੱਕ ਸ਼ਿਕਾਇਤੀ ਦਿੱਤੀ ਹੈ। ਆਪਣੀ ਸ਼ਿਕਾਇਤ ਵਿੱਚ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਸੰਜੇ ਕੁਮਾਰ ਨੇ ਉਨ੍ਹਾਂ ਅਤੇ 7 ਹੋਰ ਲੋਕਾਂ ਤੋਂ ਕੈਨੇਡਾ ਭੇਜਣ ਦੇ ਨਾਮ 'ਤੇ 25-25 ਲੱਖ ਰੁਪਏ ਲਏ ਹਨ। ਪੈਸੇ ਲੈਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਨਾ ਤਾਂ ਕੈਨੇਡਾ ਭੇਜਿਆ ਗਿਆ ਹੈ ਤੇ ਨਾ ਹੀ ਉਨ੍ਹਾਂ ਦੇ ਪਾਸਪੋਰਟ ਤੇ ਪੈਸੇ ਵਾਪਸ ਕੀਤੇ ਗਏ ਹਨ।
ਏਸੀਪੀ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਸੰਜੇ ਨੇ ਉਨ੍ਹਾਂ ਨਾਲ ਠੱਗੀ ਅਦਾਕਾਰਾ ਸ਼ਿਲਪਾ ਸ਼ੈਟੀ ਅਤੇ ਉਨ੍ਹਾਂ ਦੇ ਪਤੀ ਦਾ ਨਾਮ ਲੈ ਕੇ ਮਾਰੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਸੰਜੇ ਸਿੰਘ ਨੂੰ ਗਿ੍ਰਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।