ਜਲੰਧਰ:ਪੰਜਾਬ (Punjab) ਵਿੱਚ ਦਿਨੋੋਂ-ਦਿਨ ਵੱਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ। ਹਾਲਾਂਕਿ ਪੰਜਾਬ ਪੁਲਿਸ (Punjab Police) ਲੋਕਾਂ ਦੀ ਸੁਰੱਖਿਆ ਨੂੰ ਲੈਕੇ ਵੱਡੇ ਵੱਡੇ ਦਾਅਦੇ ਕਰ ਰਹੀ ਹੈ, ਪਰ ਜੇਕਰ ਇਸ ਦੀ ਜ਼ਮੀਨੀ ਸਚਾਈ ਵੇਖੀ ਜਾਵੇ। ਜਿਸ ਦੀ ਤਾਜ਼ਾ ਤਸਵੀਰ ਜਲੰਧਰ ਦੇ ਗੁਰਾਇਆ ਦੇ ਪਿੰਡ ਦੁਸਾਂਝ ਕਲਾਂ (Dusanjh Clan of Guraya village of Jalandhar) ਤੋਂ ਸਾਹਮਣੇ ਆਈ ਹੈ। ਜਿੱਥੇ ਲੁੱਟ ਖੋਹ ਦੇ ਡਾਰ ਤੋਂ ਲੋਕ ਅਣਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਦਰਅਸਲ ਇੱਥੇ ਦੇ ਰਾਜਾ ਨਾਭ ਕੰਵਲ ਪੈਟਰੋਲ ਪੰਪ (Raja Nabha Kanwal Petrol Pump) ਉੱਤੇ ਕੁਝ ਅਗਿਆਤ ਲੁਟੇਰਿਆਂ ਵੱਲੋਂ ਪਿਸਤੌਲ ਅਤੇ ਦਾਤਰ ਦਿਖਾ ਪੈਟਰੋਲ ਪੰਪ ਕਰਿੰਦੇ ਕੋਲੋਂ 6/7 ਹਜਾਰ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ। ਲੁੱਟ ਦੀ ਸਾਰੀ ਵਾਰਦਾਤ ਪੰਪ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ (C. C. T. Also Caught on camera) ਹੋ ਗਈ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਪੰਪ ਕਰਿੰਦਿਆਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਪ ਉੱਤੇ ਕੰਮ ਕਰਦੇ ਮੁਲਾਜ਼ਮ ਰਾਜੇਸ਼ ਕੁਮਾਰ ਅਤੇ ਪੰਪ ਦੇ ਮੈਨਜਰ ਰਵੀ ਕੁਮਾਰ ਨੇ ਦੱਸਿਆ ਕਿ ਪੰਪ ਉੱਤੇ ਇੱਕ ਬਿਨਾਂ ਨੰਬਰ ਪਲੇਟ ਵਾਲੀ ਫੋੜਫਿਗੋ ਕਾਰ ਆਈ, ਜਿਸ ਵਿੱਚ ਤਿੰਨ ਨੌਜਵਾਨ ਸਵਾਰ ਸਨ। ਜਿਨ੍ਹਾਂ ਵਿੱਚੋ 2 ਵਿਆਕਤੀ ਉੱਤਰੇ ਆਏ, ਉਨ੍ਹਾਂ ਨੇ ਗੱਡੀ ਵਿੱਚ 1 ਹਜ਼ਾਰ ਰੁਪਏ ਦਾ ਤੇਲ ਪਾਉਣ ਲਈ ਕਿਹਾ, ਜਦੋਂ ਉਹ ਤੇਲ ਪਾ ਰਿਹਾ ਸੀ, ਤਾਂ ਇੱਕ ਵਿਆਕਤੀ ਜੋ ਬਾਥਰੂਮ ਵੱਲ ਨੂੰ ਗਿਆ ਅਤੇ ਆਪਣੀ ਜੇਬ ਵਿੱਚੋਂ ਪਿਸਤੌਲ ਕੱਢ ਕੇ ਉਸ ਕੋਲੋਂ ਸਾਰੇ ਪੈਸੇ ਖੋਹ ਕੇ ਲੈ ਗਿਆ ਅਤੇ ਗੱਡੀ ਫਗਵਾੜਾ ਵਾਲੀ ਸਾਇਡ ਵੱਲ ਨੂੰ ਚਲੇ ਗਏ।