ਪੰਜਾਬ

punjab

ETV Bharat / city

ਚੋਣਾਂ ਮੁਲਤਵੀ ਕਰਵਾਉਣ ਸੰਬੰਧੀ ਰਵਿਦਾਸੀਆ ਸਮਾਜ ਨੇ ਕੀਤਾ ਰੋਡ ਜਾਮ - ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਸ਼ੁਰੂ

ਪੰਜਾਬ ਵਿੱਚ 14 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣੀਆਂ ਹਨ। ਚੋਣ ਕਮਿਸ਼ਨ ਵੱਲੋਂ ਵਿਧਾਨਸਭਾ ਚੋਣਾਂ ਲਈ ਚੌਦਾਂ ਫਰਵਰੀ ਦੀ ਤਰੀਕ ਨਿਸ਼ਚਿਤ ਕੀਤੀ ਗਈ ਹੈ, ਉਸ ਨੂੰ ਲੈ ਕੇ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਦਰਅਸਲ ਪੰਜਾਬ ਵਿਚ 14 ਫ਼ਰਵਰੀ ਨੂੰ ਵੋਟਾਂ ਪੈਣੀਆਂ ਹਨ ਜਦਕਿ 16 ਫ਼ਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਹੈ।

ਚੋਣਾਂ ਮੁਲਤਵੀ ਕਰਵਾਉਣ ਸੰਬੰਧੀ: ਰਵਿਦਾਸੀਆ ਸਮਾਜ ਨੇ ਕੀਤਾ ਰੋਡ ਜਾਮ
ਚੋਣਾਂ ਮੁਲਤਵੀ ਕਰਵਾਉਣ ਸੰਬੰਧੀ: ਰਵਿਦਾਸੀਆ ਸਮਾਜ ਨੇ ਕੀਤਾ ਰੋਡ ਜਾਮ

By

Published : Jan 17, 2022, 12:29 PM IST

Updated : Jan 17, 2022, 1:24 PM IST

ਜਲੰਧਰ:ਪੰਜਾਬ ਵਿੱਚ 14 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣੀਆਂ ਹਨ। ਚੋਣ ਕਮਿਸ਼ਨ ਵੱਲੋਂ ਵਿਧਾਨਸਭਾ ਚੋਣਾਂ ਲਈ ਚੌਦਾਂ ਫਰਵਰੀ ਦੀ ਤਰੀਕ ਨਿਸ਼ਚਿਤ ਕੀਤੀ ਗਈ ਹੈ, ਉਸ ਨੂੰ ਲੈ ਕੇ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਦਰਅਸਲ ਪੰਜਾਬ ਵਿਚ 14 ਫ਼ਰਵਰੀ ਨੂੰ ਵੋਟਾਂ ਪੈਣੀਆਂ ਹਨ ਜਦਕਿ 16 ਫ਼ਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਵਿਚ ਸਭ ਤੋਂ ਜ਼ਿਆਦਾ ਰਵਿਦਾਸੀਆਂ ਸਮਾਜ ਵੱਲੋਂ ਇਸ ਨੂੰ ਜਲੰਧਰ ਦੇ ਦੋਆਬਾ ਖੇਤਰ ਵਿਚ ਮਨਾਇਆ ਜਾਂਦਾ ਹੈ, ਇਸ ਮੌਕੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਜਲੰਧਰ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਅਸਥਾਨ ਵਾਰਾਣਸੀ ਜਾਂਦੇ ਹਨ।

ਚੋਣਾਂ ਨੂੰ ਲੈ ਕੇ ਰਵਿਦਾਸੀਆ ਸਮਾਜ ਦਾ ਪ੍ਰਦਰਸ਼ਨ

ਇਨ੍ਹਾਂ ਚੋਣਾਂ ਦੇ ਚੱਲਦੇ ਰਵਿਦਾਸੀਆ ਸਮਾਜ ਵੱਲੋਂ ਪਹਿਲੇ ਵੀ ਕਈ ਵਾਰ ਪ੍ਰਸ਼ਾਸਨ ਰਾਹੀਂ ਚੋਣ ਕਮਿਸ਼ਨ ਨੂੰ ਇਹ ਲਿਖਿਆ ਜਾ ਚੁੱਕਿਆ ਹੈ ਕਿ ਇਨ੍ਹਾਂ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਜਾਏ, ਪਰ ਅਜੇ ਤੱਕ ਚੋਣ ਕਮਿਸ਼ਨ ਵੱਲੋਂ ਇਸ 'ਤੇ ਕੋਈ ਫੈਸਲਾ ਨਹੀਂ ਆਇਆ। ਇਸ ਨੂੰ ਦੇਖਦੇ ਹੋਏ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਨੂੰ ਮੰਨਣ ਵਾਲੇ ਸਮੁਦਾਇ ਵੱਲੋਂ ਅੱਜ ਜਲੰਧਰ ਦੀ ਇੱਕ ਰੋਡ ਨੂੰ ਜਾਮ ਕਰ ਦਿੱਤਾ ਗਿਆ।

ਚੋਣਾਂ ਮੁਲਤਵੀ ਕਰਵਾਉਣ ਸੰਬੰਧੀ ਰਵਿਦਾਸੀਆ ਸਮਾਜ ਨੇ ਕੀਤਾ ਰੋਡ ਜਾਮ

ਇਨ੍ਹਾਂ ਲੋਕਾਂ ਦੀ ਮੰਗ ਹੈ ਕਿ ਚੋਣ ਕਮਿਸ਼ਨ ਪੰਜਾਬ ਵਿੱਚ ਚੋਣਾਂ ਨੂੰ ਮੁਲਤਵੀ ਕਰੇ ਤਾਂ ਕਿ 14 ਫਰਵਰੀ ਨੂੰ ਜੋ ਸ਼ੋਭਾ ਯਾਤਰਾ ਨਿਕਲਣੀ ਹੈ ਲੋਕ ਸਿਰਫ਼ ਉਸ ਸ਼ੋਭਾ ਯਾਤਰਾ ਵਿੱਚ ਹਿੱਸਾ ਲੈਣ ਔਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਨੂੰ ਬੜੀ ਹੀ ਧੂਮਧਾਮ ਨਾਲ ਮਨਾ ਸਕਣ। ਇਸ ਦੇ ਨਾਲ ਹੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਚੋਣਾਂ ਮੁਲਤਵੀ ਨਹੀਂ ਹੁੰਦੀਆਂ ਤਾਂ ਲੱਖਾਂ ਦੀ ਗਿਣਤੀ ਵਿੱਚ ਇਸ ਸਮੁਦਾਇ ਦੇ ਲੋਕ ਇੱਥੋਂ ਵਾਰਾਣਸੀ ਲਈ ਰਵਾਨਾ ਹੋਣਗੇ ਜਿਸ ਕਰਕੇ ਉਹ ਵੋਟ ਨਹੀਂ ਪਾ ਸਕਣਗੇ।

ਲੋਕਾਂ ਨੇ ਮੰਗ ਕੀਤੀ ਹੈ ਕਿ ਜੇ ਚੋਣ ਕਮਿਸ਼ਨ ਚਾਹੁੰਦਾ ਹੈ ਕਿ ਇਹ ਲੋਕ ਲੋਕਤੰਤਰ ਦੇ ਇਸ ਤਿਉਹਾਰ ਨੂੰ ਬੜੀ ਹੀ ਧੂਮਧਾਮ ਨਾਲ ਮਨਾ ਸਕਣ ਅਤੇ ਵੋਟ ਕਾਸਟ ਕਰ ਸਕਣ ਤਾਂ ਚੋਣ ਕਮਿਸ਼ਨ ਚੋਣਾਂ ਦੀ ਤਰੀਕ ਨੂੰ ਅੱਗੇ ਵਧਾ ਦੇਵੇ।

ਜਲੰਧਰ ਵਿੱਚ ਡੇਰਾ ਬੱਲਾਂ ਦਾ ਮਹੱਤਵ

ਜਲੰਧਰ ਦੇ ਬੱਲੇ ਪਿੰਡ ਵਿਖੇ ਰਵਿਦਾਸੀਆ ਸਮਾਜ ਨੂੰ ਮੰਨਣ ਵਾਲਾ ਡੇਰਾ ਬੱਲਾਂ ਉਹ ਸਥਾਨ ਹੈ ਜਿੱਥੇ ਸਭ ਤੋਂ ਜ਼ਿਆਦਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਨੂੰ ਮੰਨਣ ਵਾਲੇ ਲੋਕ ਜੁੜੇ ਹੋਏ ਹਨ। ਇਸ ਦੀ ਮਹੱਤਤਾ ਨੂੰ ਇੱਥੋਂ ਸਮਝਿਆ ਜਾ ਸਕਦਾ ਹੈ ਕਿ ਚੋਣਾਂ ਤੋਂ ਪਹਿਲੇ ਇਸ ਸਮੁਦਾਇ ਦੇ ਵੋਟਾਂ ਨੂੰ ਦੇਖਦੇ ਹੋਏ ਰਾਹੁਲ ਗਾਂਧੀ , ਅਰਵਿੰਦ ਕੇਜਰੀਵਾਲ ਅਤੇ ਹੋਰ ਵੱਡੀਆਂ ਵੱਡੀਆਂ ਪਾਰਟੀਆਂ ਦੇ ਲੋਕ ਇੱਥੇ ਆ ਕੇ ਨਤਮਸਤਕ ਹੁੰਦੇ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਦਲਿਤ ਸਮੁਦਾਏ ਦੀ ਵੋਟ ਕਰੀਬ 33% ਹੈ ਜਿਸ ਨੂੰ ਦੇਖਦੇ ਹੋਏ ਕੋਈ ਵੀ ਰਾਜਨੀਤਿਕ ਪਾਰਟੀ ਵੋਟਾਂ ਵਿਚ ਇਸ ਸਮੁਦਾਇ ਦੇ ਲੋਕਾਂ ਦੀਆਂ ਵੋਟਾਂ ਨੂੰ ਗਵਾਉਣਾ ਨਹੀਂ ਚਾਹੁੰਦੀ।

ਚੋਣਾਂ ਮੁਲਤਵੀ ਕਰਨ ਲਈ ਚੋਣ ਕਮਿਸ਼ਨ ਨੂੰ ਗੁਹਾਰ

ਦਲਿਤ ਵੋਟਾਂ ਨੂੰ ਦੇਖਦੇ ਹੋਏ ਇਨ੍ਹਾਂ ਚੋਣਾਂ ਨੂੰ ਮੁਲਤਵੀ ਕਰਨ ਲਈ ਸਿਰਫ਼ ਸਮਾਜ ਵੱਲੋਂ ਹੀ ਨਹੀਂ ਬਲਕਿ ਅਲੱਗ ਅਲੱਗ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਚੋਣ ਕਮਿਸ਼ਨ ਨੂੰ ਲਿਖਿਆ ਜਾ ਚੁੱਕਿਆ ਹੈ, ਇੱਥੇ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਕਮਿਸ਼ਨ ਨੂੰ ਇਹ ਚਿੱਠੀ ਲਿਖ ਚੁੱਕੇ ਨੇ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਨੂੰ ਦੇਖਦੇ ਹੋਏ ਇਨ੍ਹਾਂ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਜਾਵੇ।

ਹੁਣ ਦੇਖਣਾ ਇਹ ਹੈ ਕਿ ਚੋਣ ਕਮਿਸ਼ਨ ਇਸ ਮਸਲੇ ਤੇ ਕੀ ਫੈਸਲਾ ਲੈਂਦੀ ਹੈ, ਫਿਲਹਾਲ 'ਚ ਜਲੰਧਰ ਦੇ ਹਾਲਾਤ ਦੀ ਗੱਲ ਕਰੀਏ ਤਾਂ ਜਲੰਧਰ ਵਿਖੇ ਰਵਿਦਾਸੀਆ ਸਮਾਜ ਵੱਲੋਂ ਇਸੇ ਮਸਲੇ ਨੂੰ ਲੈ ਕੇ ਦਿੱਲੀ ਤੋਂ ਜਲੰਧਰ ਆਉਂਦੀ ਇੱਕ ਸੜਕ ਨੂੰ ਜਾਮ ਕਰ ਦਿੱਤਾ ਹੋਇਆ ਹੈ, ਜਦਕਿ ਕਿਸੇ ਵੀ ਤਰ੍ਹਾਂ ਦੇ ਹਾਲਾਤ ਬੇਕਾਬੂ ਹੋਣ ਦੀ ਸੂਰਤ ਵਿੱਚ ਭਾਰੀ ਮਾਤਰਾ ਵਿੱਚ ਪੁਲੀਸ ਅਤੇ ਸੁਰੱਖਿਆ ਬਲ ਇੱਥੇ ਤਾਇਨਾਤ ਕੀਤੇ ਗਏ ਹਨ।

ਇਹ ਵੀ ਪੜ੍ਹੋ:ਪੰਜਾਬ 'ਚ ਚੋਣਾਂ ਦੀ ਤਰੀਕ ਅੱਗੇ ਕਰਨ 'ਤੇ ECI ਕਰ ਰਿਹਾ ਬੈਠਕ: ਸੂਤਰ

Last Updated : Jan 17, 2022, 1:24 PM IST

ABOUT THE AUTHOR

...view details