ਜਲੰਧਰ:ਕਸਬਾ ਫਿਲੌਰ ਦੇ ਨਜ਼ਦੀਕੀ ਪਿੰਡ ਵਿਚ ਦੋ ਬੱਚੀਆਂ ਦੇ ਪਿਓ ਨੇ 17 ਸਾਲਾ ਦੀ ਨਾਬਾਲਿਗ ਬਾਰ੍ਹਵੀ ਦੀ ਵਿਦਿਆਰਥਣ (Students) ਦੇ ਨਾਲ ਦੁਸ਼ਕਰਮ (Rape) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਛੱਤ ਤੋਂ ਡਿੱਗ ਕੇ ਲੱਤ ਟੁੱਟ ਗਈ। ਮੁਹੱਲਾ ਵਾਸੀਆਂ ਨੇ ਫੜ ਕੇ ਪੁਲਿਸ ਦੇ ਹਵਾਲੇ ਦੇ ਕਰ ਦਿੱਤਾ।
ਮਿਲੀ ਜਾਣਕਾਰੀ ਮੁਤਾਬਿਕ ਕੁੜੀ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਕੁੜੀ ਬਾਰ੍ਹਵੀਂ ਜਮਾਤ ਵਿਚ ਪੜਦੀ ਹੈ। ਉਨ੍ਹਾਂ ਦੱਸਿਆ ਕਿ ਲੜਕੀ ਪੜ੍ਹਾਈ ਕਰਨ ਲਈ ਵੱਖਰੇ ਕਮਰੇ ਵਿੱਚ ਰਹਿੰਦੀ ਸੀ ।ਮੁਲਜ਼ਮ ਨੇ ਬੀਤੀ ਰਾਤ ਕੰਧ ਟੱਪ ਕੇ ਅੰਦਰ ਆ ਗਿਆ ਅਤੇ ਉਸਨੇ ਕੁੜੀ ਨੂੰ ਇਕੱਲੀ ਨੂੰ ਵੇਖ ਕੇ ਉਸ ਨਾਲ ਦੁਸ਼ਕਰਮ ਕੀਤਾ।