ਪੰਜਾਬ

punjab

ETV Bharat / city

ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ ਦੁਰਗਾ ਅਸ਼ਟਮੀ 'ਤੇ ਰਾਮਨਵਮੀ ਦਾ ਤਿਉਹਾਰ - temples

ਅੱਜ ਪੂਰੇ ਦੇਸ਼ ਵਿੱਚ ਦੁਰਗਾ ਅਸ਼ਟਮੀ ਅਤੇ ਰਾਮਨਵਮੀ ਦਾ ਤਿਉਹਾਰ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਲੰਧਰ ਦੇ ਸ੍ਰੀ ਦੇਵੀ ਤਲਾਬ ਸ਼ਕਤੀਪੀਠ ਮੰਦਰ 'ਚ ਭਾਰੀ ਗਿਣਤੀ ਵਿੱਚ ਸ਼ਰਧਾਲੂ ਦਰਸ਼ਨਾਂ ਲਈ ਪੁੱਜ ਰਹੇ ਹਨ ਅਤੇ ਸ਼ਰਧਾਲੂਆਂ ਵੱਲੋਂ ਕੰਜਕਾਂ ਪੂਜ ਕੇ ਦੁਰਗਾ ਅਸ਼ਟਮੀ ਮਨਾਈ ਜਾ ਰਹੀ ਹੈ।

ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ ਦੁਰਗਾ ਅਸ਼ਟਮੀ 'ਤੇ ਰਾਮਨਵਮੀ ਦਾ ਤਿਉਹਾਰ

By

Published : Apr 13, 2019, 1:35 PM IST

ਜਲੰਧਰ: ਅੱਜ ਦੇ ਦਿਨ ਦੁਰਗਾ ਅਸ਼ਟਮੀ ਅਤੇ ਰਾਮਨਵਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੁਰਗਾ ਅਸ਼ਟਮੀ ਵਾਲੇ ਦਿਨ ਮਾਤਾ ਮਹਾਗੌਰੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਰਾਮ ਨਵਮੀ ਦਾ ਤਿਉਹਾਰ ਭਗਵਾਨ ਰਾਮ ਦੀ ਜੰਯਤੀ ਦੇ ਮੌਕੇ ਮਨਾਇਆ ਜਾਂਦਾ ਹੈ।

ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ ਦੁਰਗਾ ਅਸ਼ਟਮੀ 'ਤੇ ਰਾਮਨਵਮੀ ਦਾ ਤਿਉਹਾਰ

ਇਸ ਮੌਕੇ ਜਿੱਥੇ ਇੱਕ ਪਾਸੇ ਲੋਕ ਅੱਜ ਦੇ ਦਿਨ ਘਰਾਂ ਵਿੱਚ ਕੰਜਕ ਪੂਜਨ ਅਤੇ ਪਾਠ ਪੂਜਾ ਕਰ ਰਹੇ ਹਨ ਉਥੇ ਹੀ ਦੂਜੇ ਪਾਸੇ ਮੰਦਰਾਂ ਦੇ ਵਿੱਚ ਵੀ ਰੌਣਕ ਦੇਖਣ ਨੂੰ ਮਿਲ ਰਹੀ ਹੈ। ਸ਼ਹਿਰ ਦੇ ਸ੍ਰੀ ਦੇਵੀ ਤਲਾਬ ਮੰਦਰ ਵਿੱਚ ਸਵੇਰ ਸਮੇਂ ਤੋਂ ਹੀ ਸ਼ਰਧਾਲੂਆਂ ਦੀ ਭੀੜ ਵੇਖਣ ਨੂੰ ਮਿਲ ਰਹੀ ਹੈ। ਭਾਰੀ ਗਿਣਤੀ ਵਿੱਚ ਸ਼ਰਧਾਲੂ ਮੰਦਰ ਵਿੱਚ ਪੂਜਾ-ਪਾਠ ਕਰਨ ਅਤੇ ਮਾਤਾ ਦੇ ਦਰਸ਼ਨਾਂ ਲਈ ਪੁਜ ਰਹੇ ਹਨ। ਸ਼ਰਧਾਲੂਆਂ ਵੱਲੋਂ ਕੰਜਕਾਂ ਪੂਜ ਕੇ ਮਾਤਾ ਦੀ ਅਰਾਧਨਾ ਕੀਤੀ ਜਾ ਰਹੀ ਹੈ।

ABOUT THE AUTHOR

...view details