ਜਲੰਧਰ: ਯੂਟੀ ਪੈਨਸ਼ਨ ਸਾਂਝਾ ਫਰੰਟ ਮੁਲਾਜ਼ਮਾਂ ਨੇ ਸੈਂਟਰਲ ਦੇ ਵਿਧਾਇਕ ਰਾਜਿੰਦਰ ਬੇਰੀ ਨੂੰ ਆਪਣਾ ਮੰਗਾਂ ਨੂੰ ਲੈ ਕੇ ਮੰਗ ਪੱਤਰ ਸੌਂਪਿਆ ਅਤੇ ਕਿਹਾ ਉਨ੍ਹਾਂ ਦੀ ਮੰਗਾਂ ਜੇਕਰ ਜਲਦ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀ ਯੂਨੀਅਨ ਵੱਡੇ ਪੱਧਰ 'ਤੇ ਰੋਸ ਮੁਜ਼ਾਹਰਾ ਕਰਨਗੇ।
ਪੰਜਾਬ ਯੂਟੀਆਈ ਪੈਨਸ਼ਨ ਸਾਂਝਾ ਫਰੰਟ ਮੁਲਾਜ਼ਮਾਂ ਨੇ ਵਿਧਾਇਕ ਨੂੰ ਸੌਂਪਿਆ ਮੰਗ ਪੱਤਰ
ਪੰਜਾਬ ਯੂੁਟੀ ਪੈਨਸ਼ਨ ਸਾਂਝਾ ਫਰੰਟ ਮੁਲਾਜ਼ਮਾਂ ਨੇ ਸੈਂਟਰਲ ਦੇ ਵਿਧਾਇਕ ਰਾਜਿੰਦਰ ਬੇਰੀ ਨੂੰ ਇੱਕ ਮੰਗ ਪੱਤਰ ਸੌਂਪਿਆ। ਬੇਰੀ ਨੇ ਮੁਲਾਜ਼ਮਾਂ ਨੂੰ ਵਿਸ਼ਵਾਸ ਦਵਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਇਸ ਮਸਲੇ 'ਤੇ ਜਲਦ ਗੱਲਬਾਤ ਕਰਨ ਤੋਂ ਬਾਅਦ ਇਸ ਦਾ ਹੱਲ ਕੱਢਿਆ ਜਾਵੇਗਾ।
ਪੰਜਾਬ ਯੂੁਟੀ ਪੈਨਸ਼ਨ ਸਾਂਝਾ ਫਰੰਟ ਮੁਲਾਜ਼ਮਾਂ ਨੇ ਸੈਂਟਰਲ ਦੇ ਵਿਧਾਇਕ ਰਾਜਿੰਦਰ ਬੇਰੀ ਨੂੰ ਇੱਕ ਮੰਗ ਪੱਤਰ ਸੌਂਪਿਆ। ਬੇਰੀ ਨੇ ਮੁਲਾਜ਼ਮਾਂ ਨੂੰ ਵਿਸ਼ਵਾਸ ਦਵਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਇਸ ਮਸਲੇ 'ਤੇ ਜਲਦ ਗੱਲਬਾਤ ਕਰਨ ਤੋਂ ਬਾਅਦ ਇਸ ਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੀ ਮੁਲਾਜ਼ਮਾਂ ਦੇ ਕਾਰਨ 2017 ਵਿੱਚ ਉਨ੍ਹਾਂ ਦੀ ਸਰਕਾਰ ਬਣੀ ਹੈ। ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਮੁਲਾਜ਼ਮਾਂ ਦੀ ਪੈਨਸ਼ਨ ਦੇ ਹੱਲ ਕਰਨ ਦਾ ਵਾਅਦਾ ਕੀਤਾ ਸੀ ਜੋ ਸਰਕਾਰ ਜਲਦ ਹੀ ਪੂਰਾ ਕਰੇਗੀ। ਕੋਵਿਡ ਵਾਇਰਸ ਕਾਰਨ ਸਰਕਾਰ ਦੀ ਪੈਨਸ਼ਨ ਖ਼ਰਾਬ ਹੋਈ ਸੀ ਪਰ ਹੁਣ ਸਰਕਾਰ ਇਨ੍ਹਾਂ ਦੀ ਮੰਗਾਂ ਨੂੰ ਜਲਦ ਪੂਰਾ ਕਰਨ ਦੀ ਕੋਸ਼ਿਸ਼ ਕਰੇਗੀ।