ਜਲੰਧਰ: ਟ੍ਰੈਫਿਕ ਪੁਲਿਸ ਨੇ 31ਵੇਂ ਰੋਡ ਸੇਫਟੀ ਵੀਕ ਉੱਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਖਾਸ ਅਭਿਆਨ ਚਲਾਇਆ। ਇਸ ਦੇ ਤਹਿਤ ਟ੍ਰੈਫਿਕ ਪੁਲਿਸ ਨੇ ਸਕੂਲੀ ਬੱਚਿਆਂ ਨਾਲ ਮਿਲ ਕੇ ਚਾਰ ਪਹੀਆ ਅਤੇ 2 ਪਹੀਆ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਟ੍ਰੈਫਿਕ ਨਿਯਮਾਂ ਦੇ ਬਾਰੇ ਜਾਗਰੂਕ ਕਰਵਾਇਆ।
'ਹੋਲੀ ਚੱਲਾਂਗੇ ਤਾਂ ਵਾਰ-ਵਾਰ ਮਿਲਾਂਗੇ, ਤੇਜ਼ ਰਫ਼ਤਾਰ ਨਾਲ ਚੱਲਾਂਗੇ ਤਾਂ ਹਰਿਦਵਾਰ ਮਿਲਾਂਗੇ' - Punjab Police news in punjabi
31ਵੇਂ ਰੋਡ ਸੇਫ਼ਟੀ ਵੀਕ ਮਨਾਉਂਦੇ ਹੋਏ ਜਲੰਧਰ ਟ੍ਰੈਫਿਕ ਪੁਲਿਸ ਨੇ ਸਕੂਲ ਦੇ ਬੱਚਿਆਂ ਦੇ ਨਾਲ ਮਿਲ ਲੋਕਾਂ ਨੂੰ ਜਾਗਰੂਕ ਕੀਤਾ। ਬੱਚਿਆਂ ਨੇ ਲੋਕਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਟ੍ਰੈਫਿਕ ਨਿਯਮਾਂ ਦੇ ਬਾਰੇ ਜਾਗਰੁਕ ਕਰਵਾਇਆ।
ਇਸ ਬਾਰੇ ਏਸੀਪੀ ਟ੍ਰੈਫ਼ਿਕ ਨੇ ਵੱਡੀ ਗੱਲ ਬੋਲਦੇ ਹੋਏ ਕਿਹਾ, 'ਹੌਲੀ ਚੱਲਾਂਗੇ ਤਾਂ ਵਾਰ-ਵਾਰ ਮਿਲਾਂਗੇ, ਤੇਜ਼ ਰਫ਼ਤਾਰ ਨਾਲ ਚੱਲਾਂਗੇ ਤੇ ਹਰਿਦਵਾਰ ਮਿਲਾਂਗੇ'। ਜਦੋਂ ਤੋਂ ਟ੍ਰੈਫਿਕ ਨਿਯਮਾਂ ਵਿੱਚ ਬਦਲਾਅ ਹੋਇਆ ਹੈ। ਉਦੋਂ ਤੋਂ ਦੇਸ਼ ਭਰ ਵਿੱਚ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਮੁਹਿੰਮ ਚਲਾਈ ਹੈ।"
31ਵਾਂ ਰੋਡ ਸੇਫ਼ਟੀ ਵੀਕ ਮਨਾਉਂਦੇ ਹੋਏ ਜਲੰਧਰ ਟ੍ਰੈਫਿਕ ਪੁਲਿਸ ਨੇ ਸਕੂਲ ਦੇ ਬੱਚਿਆਂ ਦੇ ਨਾਲ ਮਿਲ 2 ਪਹੀਆ ਵਾਹਨ ਅਤੇ 4 ਪਹੀਆ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਟ੍ਰੈਫਿਕ ਨਿਯਮ ਅਤੇ ਕੇਂਦਰ ਸਰਕਾਰ ਵੱਲੋਂ ਨਿਊ ਮੋਟਰ ਵੀਹਕਲ ਐਕਟ ਪ੍ਰਤੀ ਜਾਗਰੂਕ ਕਰਵਾਇਆ।