ਪੰਜਾਬ

punjab

ETV Bharat / city

ਕਿਸਾਨਾਂ ਦੇ ਸਮਰਥਨ 'ਚ ਪੰਜਾਬ ਜਾਗ੍ਰਿਤੀ ਮਾਰਚ ਵੱਲੋਂ ਸਦਭਾਵਨਾ ਮਾਰਚ ਕੱਢਿਆ ਗਿਆ - ਸਦਭਾਵਨਾ ਮਾਰਚ

ਮੁਸਲਿਮ ਭਾਈਚਾਰਾ ਵੀ ਕਿਸਾਨਾਂ ਦੇ ਹੱਕ ਵਿੱਚ ਸੜਕਾਂ 'ਤੇ ਉਤਰਿਆ ਅਤੇ ਪੰਜਾਬੀ ਜਾਗ੍ਰਿਤੀ ਮਾਰਚ ਦੇ ਇਸ ਸਮਾਗਮ ਵਿੱਚ ਸ਼ਾਮਿਲ ਹੋਏ ਅਤੇ ਉਨ੍ਹਾਂ ਦਾ ਵੀ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਆਪਣੀ ਜਿੱਦ ਛੱਡ ਕੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ ਤਾਂ ਜੋ ਸਾਡੇ ਦੇਸ਼ ਦੇ ਕਿਸਾਨ ਪਹਿਲਾਂ ਵਾਂਗ ਖੁਸ਼ਹਾਲ ਰਹਿ ਸਕਣ।

ਕਿਸਾਨਾਂ ਦੇ ਸਮਰਥਨ 'ਚ ਪੰਜਾਬ ਜਾਗ੍ਰਿਤੀ ਮਾਰਚ ਵੱਲੋਂ ਸਦਭਾਵਨਾ ਮਾਰਚ ਕੱਢਿਆ ਗਿਆ
ਕਿਸਾਨਾਂ ਦੇ ਸਮਰਥਨ 'ਚ ਪੰਜਾਬ ਜਾਗ੍ਰਿਤੀ ਮਾਰਚ ਵੱਲੋਂ ਸਦਭਾਵਨਾ ਮਾਰਚ ਕੱਢਿਆ ਗਿਆ

By

Published : Feb 6, 2021, 7:32 AM IST

ਜਲੰਧਰ: ਕਿਸਾਨਾਂ ਦੇ ਸਮਰਥਨ ਵਿੱਚ ਅੱਜ ਸ਼ਹਿਰ ਵਿਖੇ ਪੰਜਾਬ ਜਾਗ੍ਰਿਤੀ ਮੰਚ ਵੱਲੋਂ ਸਦਭਾਵਨਾ ਮਾਰਚ ਕੱਢਿਆ ਗਿਆ। ਇਸ ਸਦਭਾਵਨਾ ਮਾਰਚ ਦਾ ਮੁੱਖ ਉਦੇਸ਼ ਕਿਸਾਨਾਂ ਦਾ ਸਮਰਥਨ ਦੇਣਾ ਅਤੇ ਕੇਂਦਰ ਸਰਕਾਰ ਨੂੰ ਸਮੁੱਚੇ ਭਾਈਚਾਰੇ ਦੀ ਏਕਤਾ ਅਤੇ ਅਖੰਡਤਾ ਦਾ ਸੁਨੇਹਾ ਦੇਣਾ ਹੈ। ਇਸ ਮੌਕੇ ਸਭ ਧਰਮ ਦੇ ਲੋਕ ਇੱਕਠੇ ਹੋ ਕੇ ਇਹ ਸਦਭਾਵਨਾ ਮਾਰਚ ਕੱਢਿਆ ਗਿਆ ਅਤੇ ਕੇਂਦਰ ਸਰਕਾਰ ਨੂੰ ਏਕਤਾ ਦਾ ਸੁਨੇਹਾ ਦਿੱਤਾ। ਜਾਣਕਾਰੀ ਦਿੰਦੇ ਹੋਏ ਪੰਜਾਬ ਜਾਗ੍ਰਿਤੀ ਮਾਰਚ ਦੇ ਦੀਪਕ ਬਾਲੀ ਜਨਰਲ ਸਕੱਤਰ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਰਵੱਈਆ ਕਿਸਾਨਾਂ ਦੇ ਨਾਲ ਗਲਤ ਹੈ ਅਤੇ ਕੇਂਦਰ ਸਰਕਾਰ ਨੂੰ ਆਪਣੀ ਜ਼ਿੱਦ ਛੱਡ ਕੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ।

ਇਸ ਮੌਕੇ ਮੁਸਲਿਮ ਭਾਈਚਾਰਾ ਵੀ ਕਿਸਾਨਾਂ ਦੇ ਹੱਕ ਵਿੱਚ ਸੜਕਾਂ 'ਤੇ ਉਤਰਿਆ ਅਤੇ ਪੰਜਾਬੀ ਜਾਗ੍ਰਿਤੀ ਮਾਰਚ ਦੇ ਇਸ ਸਮਾਗਮ ਵਿੱਚ ਸ਼ਾਮਿਲ ਹੋਏ ਅਤੇ ਉਨ੍ਹਾਂ ਦਾ ਵੀ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਆਪਣੀ ਜਿੱਦ ਛੱਡ ਕੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ ਤਾਂ ਜੋ ਸਾਡੇ ਦੇਸ਼ ਦੇ ਕਿਸਾਨ ਪਹਿਲਾਂ ਵਾਂਗ ਖੁਸ਼ਹਾਲ ਰਹਿ ਸਕਣ।

ਭਾਰਤ ਵਿੱਚ ਜਦੋਂ ਤੋਂ ਕੇਂਦਰ ਸਰਕਾਰ ਨੇ ਤਿੰਨੇ ਖੇਤੀ ਕਾਨੂੰਨ ਲਿਆਂਦੇ ਹਨ ਉਦੋਂ ਤੋਂ ਹੀ ਭਾਰਤ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਕੇਂਦਰ ਸਰਕਾਰ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਜਲੰਧਰ ਵਿਖੇ ਵੀ ਅੱਜ ਪੰਜਾਬ ਜਾਗ੍ਰਿਤੀ ਮਾਰਚ ਵੱਲੋਂ ਸਦਭਾਵਨਾ ਮਾਰਚ ਕੱਢਿਆ ਗਿਆ। ਇਸ ਸਦਭਾਵਨਾ ਮਾਰਚ ਵਿੱਚ ਸਮੁੱਚੇ ਧਰਮ ਦੇ ਲੋਕ ਹਿੰਦੂ ਮੁਸਲਿਮ ਸਿੱਖ ਇਸਾਈ ਹਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ ਅਤੇ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਮੋਦੀ ਸਰਕਾਰ ਦਾ ਰਵੱਈਆ ਕਿਸਾਨਾਂ ਨਾਲ ਬਿਲਕੁਲ ਗਲਤ ਹੈ। ਕੇਂਦਰ ਸਰਕਾਰ ਨੂੰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ ਪੰਜਾਬ ਜਾਗ੍ਰਿਤੀ ਮਾਰਚ ਵੱਲੋਂ ਇਹ ਮਾਰਚ ਜਲੰਧਰ ਦੇ ਪ੍ਰੈੱਸ ਕਲੱਬ ਤੋਂ ਲੈ ਕੇ ਭਗਵਾਨ ਵਾਲਮੀਕੀ ਚੌਂਕ ਤੱਕ ਕੱਢਿਆ ਗਿਆ।

ABOUT THE AUTHOR

...view details