ਚੰਡੀਗੜ੍ਹ: ਪੰਜਾਬ ਵਿੱਚ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਭੁਲੱਥ ਸੀਟ (Bholath Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।
ਭੁਲੱਥ (Bholath Assembly Constituency)
ਜੇਕਰ ਭੁਲੱਥ ਸੀਟ (Bholath Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਆਪ ਦੇ ਸੁਖਪਾਲ ਸਿੰਘ ਖਹਿਰਾ (Sukhpal Singh Khaira) ਮੌਜੂਦਾ ਵਿਧਾਇਕ ਹਨ। ਸੁਖਪਬਾਲ ਸਿੰਘ ਖਹਿਰਾ 2017 ਵਿੱਚ ਦੂਜੀ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਭੁਲੱਥ ਤੋਂ ਚੌਥੀਵਾਰ ਚੋਣ ਲੜੀ ਸੀ ਤੇ ਅਕਾਲੀ ਦਲ ਦੇ ਉਮੀਦਵਾਰ ਯੁਵਰਾਜ ਭੁਪਿੰਦਰ ਸਿੰਘ ਨੂੰ ਮਾਤ ਦਿੱਤੀ ਸੀ। ਇਸ ਵਾਰ ਸੁਖਪਾਲ ਸਿੰਘ ਖਹਿਰਾ ਪੰਜਵੀਂ ਵਾਰ ਚੋਣ ਲੜਨਗੇ ਤੇ ਐਂਤਕੀ ਉਹ ਕਾਂਗਰਸ ਦੇ ਉਮੀਦਵਾਰ ਹਨ।
ਖਹਿਰਾ ਸਾਹਮਣੇ ਇਸ ਵਾਰ ਅਕਾਲੀ-ਬਸਪਾ ਗਠਜੋੜ ਵੱਲੋਂ ਅਕਾਲੀ ਦਲ ਦੇ ਉਨ੍ਹਾਂ ਦੇ ਧੁਰ ਵਿਰੋਧੀ ਉਮੀਦਵਾਰ ਬੀਬੀ ਜਗੀਰ ਕੌਰ ਚੋਣ ਲੜ ਰਹੇ ਹਨ। ਆਮ ਆਦਮੀ ਪਾਰਟੀ ਨੇ ਰਣਜੀਤ ਸਿੰਘ ਰਾਣਾ ਨੂੰ ਉਮੀਦਵਾਰ ਬਣਾਇਆ ਹੈ। ਰਾਣਾ ਪਿਛਲੀ ਵਾਰ ਕਾਂਗਰਸ ਤੋਂ ਚੋਣ ਲੜੇ ਸੀ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਭੁਲੱਥ ਸੀਟ (Bholath Constituency) ’ਤੇ 74.93 ਫੀਸਦ ਵੋਟਿੰਗ ਹੋਈ ਸੀ ਤੇ ਆਪ ਦੇ ਸੁਖਪਾਲ ਸਿੰਘ ਖਹਿਰਾ (Sukhpal Singh Khaira) ਵਿਧਾਇਕ ਚੁਣੇ ਗਏ ਸੀ। ਸੁਖਪਾਲ ਸਿੰਘ ਖਹਿਰਾ ਨੇ ਉਸ ਸਮੇਂ ਅਕਾਲੀ ਭਾਜਪਾ ਗਠਜੋੜ (SAD-BJP) ਦੇ ਯੁਵਰਾਜ ਭੁਪਿੰਦਰ ਸਿੰਘ (Yuvraj Bhupinder Singh) ਨੂੰ ਮਾਤ ਦਿੱਤੀ ਸੀ। ਜਦੋਂਕਿ ਕਾਂਗਰਸ (Congress) ਦੇ ਰਣਜੀਤ ਸਿੰਘ ਰਾਣਾ (Ranjit Singh Rana) ਤੀਜੇ ਸਥਾਨ ’ਤੇ ਰਹੇ ਸੀ।
ਇਸ ਦੌਰਾਨ ਆਪ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ 48873 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਅਕਾਲੀ-ਭਾਜਪਾ ਉਮੀਦਵਾਰ ਯੁਵਰਾਜ ਭੁਪਿੰਦਰ ਸਿੰਘ ਰਹੇ ਸੀ, ਉਨ੍ਹਾਂ ਨੂੰ 40671 ਵੋਟਾਂ ਪਈਆਂ ਸੀ ਤੇ ਕਾਂਗਰਸ ਦੇ ਰਣਜੀਤ ਸਿੰਘ ਰਾਣਾ ਨੂੰ 5923 ਵੋਟਾਂ ਹਾਸਲ ਹੋਈਆਂ ਸੀ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਆਪ (AAP) ਨੂੰ ਸਭ ਤੋਂ ਵੱਧ 50.09 ਫੀਸਦ ਵੋਟ ਸ਼ੇਅਰ ਰਿਹਾ, ਜਦੋਂਕਿ ਅਕਾਲੀ-ਭਾਜਪਾ ਗਠਜੋੜ (SAD-BJP) ਨੂੰ 41.69 ਫੀਸਦੀ ਵੋਟ ਸ਼ੇਅਰ ਮਿਲਿਆ ਸੀ ਤੇ ਕਾਂਗਰਸ ਦਾ ਵੋਟ ਸ਼ੇਅਰ 6.07 ਫੀਸਦੀ ਹੀ ਰਿਹਾ ਸੀ।