ਜਲੰਧਰ: ਪੰਜਾਬੀ ਮਾਂ ਬੋਲੀ ਦੇ ਵਿੱਚ ਗੀਤ ਗਾ ਕੇ ਨਾਂਅ ਅਤੇ ਸ਼ੌਹਰਤ ਕਮਾਉਣ ਵਾਲੇ ਗੁਰਦਾਸ ਮਾਨ ਦਾ ਵਿਰੋਧ ਹੋ ਰਿਹਾ ਹੈ। ਦਰਅਸਲ ਗੁਰਦਾਸ ਮਾਨ ਨੇ ਆਪਣੇ ਕੈਨੇਡਾ ਟੂਰ 'ਤੇ ਇੱਕ ਨਿੱਜੀ ਰੇਡੀਓ ਸਟੇਸ਼ਨ ਨੂੰ ਇੰਟਰਵਿਊ ਦਿੱਤੀ ਜਿਸ 'ਚ ਉਨ੍ਹਾਂ ਨੇ ਇੱਕ ਨੈਸ਼ਨ ਅਤੇ ਇੱਕ ਭਾਸ਼ਾ ਨੂੰ ਸਪੋਰਟ ਕੀਤਾ। ਉਨ੍ਹਾਂ ਵੱਲੋਂ ਦਿੱਤੇ ਬਿਆਨ 'ਤੇ ਪਹਿਲਾਂ ਉਨ੍ਹਾਂ ਦਾ ਕੈਨੇਡਾ ਦੇ ਵਿੱਚ ਵਿਰੋਧ ਹੋਇਆ ਅਤੇੇ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਵੀ ਹੋ ਰਿਹਾ ਹੈ।
ਇਸ ਇੰਟਰਵਿਊ ਤੋਂ ਬਾਅਦ ਲਾਇਵ ਸ਼ੋਅ ਵੀ ਹੋਇਆ ਜਿਸ 'ਚ ਕੁਝ ਲੋਕਾਂ ਨੇ ਗੁਰਦਾਸ ਮਾਨ ਵਿਰੁੱਥ ਤਖ਼ਤੀਆਂ ਫ਼ੜੀਆਂ ਹੋਈਆਂ ਸੀ ਇਨ੍ਹਾਂ ਤਖ਼ਤੀਆਂ 'ਤੇ ਗੁਰਦਾਸ ਮਾਨ ਮੁਰਦਾਬਾਦ ਲਿਖਿਆ ਹੋਇਆ ਸੀ , ਮੀਡੀਆ ਰਿਪੋਰਟਾਂ ਮੁਤਾਬਿਕ ਗੁਰਦਾਸ ਮਾਨ ਨੇ ਉੱਥੇ ਲੋਕਾਂ ਵਿਰੁੱਧ ਇਤਰਾਜ਼ਯੋਗ ਸ਼ਬਦਾਵਲੀ ਵੀ ਵਰਤੀ। ਉਸ ਤੋਂ ਬਾਅਦ ਇਹ ਮਾਮਲਾ ਹੋਰ ਪੱਖ ਗਿਆ ਅਤੇ ਲੋਕਾਂ ਦੀ ਨਜ਼ਰ 'ਚ ਜਿਸ ਨੂੰ ਪੰਜਾਬੀ ਮਾਂ ਬੋਲੀ ਦਾ ਪਹਿਰੇਦਾਰ ਕਿਹਾ ਜਾਂਦਾ ਸੀ ਉਹ ਆਲੋਚਨਾ ਸ਼ਿਕਾਰ ਹੋ ਗਿਆ ਹੈ।
ਹੋਰ ਪੜ੍ਹੋ: 'ਇੱਕ ਦੇਸ਼ ਇੱਕ ਭਾਸ਼ਾ' ਦੀ ਹਮਾਇਤ ਕਰ ਵਿਵਾਦਾਂ 'ਚ ਘਿਰੇ ਗੁਰਦਾਸ ਮਾਨ