ਪੰਜਾਬ

punjab

ETV Bharat / city

ਕਰਵਾ ਚੌਥ ਮੌਕੇ ਬਾਜ਼ਾਰਾਂ ਵਿੱਚ ਰੌਣਕਾਂ, ਔਰਤਾਂ ਵਿੱਚ ਭਾਰੀ ਉਤਸ਼ਾਹ - holy fast of Karva Chauth

ਕਰਵਾ ਚੌਥ ਦੇ ਵਰਤ ਨੂੰ ਲੈ ਕੇ ਬਜ਼ਾਰਾਂ ਵਿੱਚ ਖੂਬ ਰੌਣਕਾਂ ਲੱਗ (Preparations to celebrate Karva Chauth) ਗਈਆਂ ਹਨ। ਦੱਸ ਦਈਏ ਕਿ ਵਿਆਹੁਤਾ ਔਰਤਾਂ ਆਪਣੇ ਪਤੀਆਂ ਦੀ ਲੰਮੀ ਉਮਰ ਅਤੇ ਖੁਸ਼ਹਾਲ ਜੀਵਨ ਲਈ ਵਰਤ ਰੱਖਦੀਆਂ ਹਨ। ਕਰਵਾ ਚੌਥ ਦਾ ਪਵਿੱਤਰ ਵਰਤ ਹਰ ਸਾਲ ਕੱਤਕ ਦੇ ਮਹੀਨੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਮਨਾਇਆ ਜਾਂਦਾ ਹੈ।

Preparations to celebrate Karva Chauth by women in Jalandhar
ਕਰਵਾ ਚੌਥ ਮੌਕੇ ਬਾਜ਼ਾਰਾਂ ਵਿੱਚ ਰੌਣਕਾਂ

By

Published : Oct 12, 2022, 7:10 AM IST

ਜਲੰਧਰ: ਪੂਰੇ ਦੇਸ਼ ਵਿੱਚ ਮਹਿਲਾਵਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਕਰਵਾ ਚੌਥ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਉਦੀਆਂ ਹਨ। ਇਸ ਮੌਕੇ ਬਾਜ਼ਾਰਾਂ ਵਿੱਚ ਖ਼ੂਬ ਰੌਣਕ ਦਿਖਾਈ ਦੇ ਰਹੀਆਂ ਹਨ। ਇਕ ਪਾਸੇ ਜਿਥੇ ਭਾਰੀ ਗਿਣਤੀ ਵਿਚ ਮਹਿਲਾਵਾਂ ਕਰਵਾ ਚੌਥ ਲਈ ਬਾਜ਼ਾਰਾਂ ਵਿੱਚ ਸਾਮਾਨ ਖ਼ਰੀਦ ਦੀਆਂ ਹੋਈਆਂ (Preparations to celebrate Karva Chauth) ਨਜ਼ਰ ਆ ਰਹੀਆਂ ਨੇ ਉਧਰ ਦੂਸਰੇ ਪਾਸੇ ਦੁਕਾਨਦਾਰਾਂ ਦੇ ਚਿਹਰੇ ਵੀ ਖਿੜੇ ਹੋਏ ਹਨ।

ਇਹ ਵੀ ਪੜੋ:Weather Report ਮੀਂਹ ਤੋਂ ਬਾਅਦ ਮੌਸਮ ਹੋਇਆ ਸਾਫ਼, ਕਿਸਾਨਾਂ ਦੀਆਂ ਵਧੀਆਂ ਮੁਸ਼ਕਿਲਾਂ


ਕੋਰੋਨਾ ਤੋਂ ਬਾਅਦ ਤਿਉਹਾਰ ਵਿਚ ਪਹਿਲੇ ਨਾਲੋਂ ਵੀ ਜ਼ਿਆਦਾ ਰੌਣਕ: ਜ਼ਿਕਰਯੋਗ ਹੈ ਕਿ ਕੋਰੋਨਾ ਦੌਰਾਨ ਪਿਛਲੇ ਕਰੀਬ ਤਿੰਨ ਸਾਲ ਇਸ ਤਿਉਹਾਰ ਨੂੰ ਪੂਰੀ ਤਰ੍ਹਾਂ ਨਹੀਂ ਮਨਾਇਆ ਜਾ ਸਕਿਆ, ਪਰ ਇਸ ਵਾਰ ਤਿੰਨ ਸਾਲ ਬਾਅਦ ਦੁਸਹਿਰਾ ਦੀਵਾਲੀ ਦੀ ਤਰ੍ਹਾਂ ਇਹ ਤਿਉਹਾਰ ਵੀ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਬਾਜ਼ਾਰ ਜੋ ਪਿਛਲੇ ਦੋ ਸਾਲ ਕੋਰੋਨਾ ਕਰਕੇ ਬੰਦ ਅਤੇ ਖਾਲੀ ਨਜ਼ਰ ਆਉਂਦੇ ਸੀ ਇਸ ਵਾਰ ਉਨ੍ਹਾਂ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਮਹਿਲਾਵਾਂ ਦੀ ਖਰੀਦਦਾਰੀ ਲਈ ਪੈਨਲ ਲਈ ਸੁੰਦਰ ਕੱਪੜਿਆਂ ਦੇ ਨਾਲ ਨਾਲ ਸੱਜਣ ਸਵਰਨ ਲਈ ਬੇਹੱਦ ਹੀ ਸੁੰਦਰ ਸਾਮਾਨ ਸਜਾਇਆ ਗਿਆ ਹੈ।

ਦੁਕਾਨਦਾਰਾਂ ਮੁਤਾਬਕ ਤਿਉਹਾਰਾਂ ਦੀ ਰੌਣਕ ਨੂੰ ਦੇਖਦੇ ਹੋਏ, ਉਨ੍ਹਾਂ ਵੱਲੋਂ ਪਹਿਲੇ ਹੀ ਲੱਖਾਂ ਰੁਪਏ ਦਾ ਸਾਮਾਨ ਮੰਗਵਾ ਕੇ ਆਪਣੀਆਂ ਦੁਕਾਨਾਂ ਸਜਾ ਲਈਆਂ ਗਈਆਂ ਹਨ। ਜਿਸ ਦਾ ਉਨ੍ਹਾਂ ਨੂੰ ਤਿਉਹਾਰਾਂ ਦੇ ਸੀਜ਼ਨ ਵਿੱਚ ਪੂਰਾ ਫ਼ਾਇਦਾ ਹੋ ਰਿਹਾ ਹੈ। ਉਨ੍ਹਾਂ ਮੁਤਾਬਕ ਇਸ ਵਾਰ ਬਾਜ਼ਾਰ ਵਿੱਚ ਜੋ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ।

ਕਰਵਾ ਚੌਥ ਮੌਕੇ ਬਾਜ਼ਾਰਾਂ ਵਿੱਚ ਰੌਣਕਾਂ



ਬਾਜ਼ਾਰਾਂ ਵਿੱਚ ਮਹਿੰਦੀ ਲਗਾਉਣ ਵਾਲਿਆਂ ਦੀ ਵੀ ਖੂਬ ਚਾਂਦੀ:ਕਰਵਾ ਚੌਥ ਦੇ ਤਿਉਹਾਰ ਤੇ ਮਹਿੰਦੀ ਦਾ ਇੱਕ ਵੱਖਰਾ ਕਰੇਜ਼ (Preparations to celebrate Karva Chauth) ਹੁੰਦਾ ਹੈ। ਇਸ ਨੂੰ ਲੈ ਕੇ ਮਹਿੰਦੀ ਲਵਾਉਣ ਵਾਲੇ ਲੋਕ ਵੀ ਅਲੱਗ ਅਲੱਗ ਤਰ੍ਹਾਂ ਦੀ ਮਹਿੰਦੀ ਅਤੇ ਕਈ ਵੰਨ ਸੁਵੰਨੇ ਡਿਜ਼ਾਈਨ ਪਹਿਲੇ ਤੋਂ ਹੀ ਤਿਆਰ ਰੱਖਦੇ ਹਨ ਤਾਂ ਕੀ ਕਰਵਾ ਚੌਥ ਮੌਕੇ ਇਹ ਸਾਰੇ ਡਿਜ਼ਾਈਨ ਮਹਿਲਾਵਾਂ ਦੀ ਪਸੰਦ ਮੁਤਾਬਿਕ ਮਹਿੰਦੀ ਦੇ ਰੂਪ ਵਿੱਚ ਉਨ੍ਹਾਂ ਦੇ ਹੱਥ ਤੇ ਬਣਾਏ ਜਾ ਸਕਣ। ਕਰਵਾ ਚੌਥ ਮੌਕੇ ਮਹਿਲਾਵਾਂ ਨੇ ਮਹਿੰਦੀ ਲਵਾਉਣੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਭੀੜ ਤੋਂ ਬਚਿਆ ਜਾ ਸਕੇ। ਉਧਰ ਮਹਿੰਦੀ ਲਗਾਉਣ ਵਾਲੇ ਲੋਕ ਵੀ ਇਨ੍ਹਾਂ ਦਿਨਾਂ ਵਿੱਚ ਖ਼ੂਬ ਪੈਸੇ ਕਮਾਉਂਦੇ ਹਨ ਅਤੇ ਇਨ੍ਹਾਂ ਦਿਨਾਂ ਵਿੱਚ ਉਨ੍ਹਾਂ ਦੇ ਰੇਟ ਵੀ ਪਹਿਲੇ ਨਾਲੋਂ ਕਿਤੇ ਵਧ ਹੁੰਦੇ ਹਨ।


ਬਿਊਟੀ ਪਾਰਲਰਾਂ ਵਿੱਚ ਵੀ ਹੋ ਰਹੀ ਅਡਵਾਂਸ ਬੁਕਿੰਗ:ਇਕ ਪਾਸੇ ਜਿਥੇ ਮਹਿਲਾਵਾਂ ਕਰਵਾ ਚੌਥ ਮੌਕੇ ਆਪਣੇ ਲਈ ਕੱਪੜੇ ਅਤੇ ਸਜਨ ਸਵਰਨ ਦਾ ਸਾਮਾਨ ਪਹਿਲੇ ਹੀ ਖਰੀਦ ਚੁੱਕੀਆਂ ਹਨ। ਉਸ ਦੇ ਨਾਲ ਨਾਲ ਇਸ ਵਾਰ ਕਰਵਾ ਚੌਥ ਮੌਕੇ ਬਿਊਟੀ ਪਾਰਲਰ ਵੀ ਖੂਬ ਮੁਨਾਫ਼ਾ ਕਮਾਉਣ ਲਈ ਮਹਿਲਾਵਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਆਫਰ ਦੇ (Preparations to celebrate Karva Chauth) ਰਹੇ ਹਨ। ਇਹੀ ਨਹੀਂ ਮਹਿਲਾਵਾਂ ਵੱਲੋਂ ਵੀ ਕਰਵਾ ਚੌਥ ਮੌਕੇ ਤਿਆਰ ਹੋਣ ਲਈ ਪਹਿਲੇ ਤੋਂ ਹੀ ਬਿਊਟੀ ਪਾਰਲਰ ਬੁੱਕ ਕਰਾ ਲਈ ਗਈ ਹਨ ਤਾਂ ਕੀ ਉਸ ਦਿਨ ਉਨ੍ਹਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜੋ:Daily Love Rashifal: ਨਵੇਂ ਰਿਸ਼ਤੇ ਦੀ ਹੋਵੇਗੀ ਸ਼ੁਰੂਆਤ, ਜਾਣੋ ਕਿਹੋ ਜਿਹੀ ਰਹੇਗੀ ਅੱਜ ਤੁਹਾਡੀ ਲਵ ਲਾਈਫ

ABOUT THE AUTHOR

...view details