ਪੰਜਾਬ

punjab

ETV Bharat / city

ਪੋਲੀਓ ਵਿਰੋਧੀ ਮੁਹਿੰਮ ਤਹਿਤ ਜਲੰਧਰ 'ਚ 2,45,872 ਬੱਚਿਆਂ ਨੂੰ ਪਿਲਾਈਆਂ ਬੂੰਦਾਂ - ਪਲਸ ਪੋਲੀਓ ਮੁਹਿੰਮ

ਪਲਸ ਪੋਲੀਓ ਮੁਹਿੰਮ ਤਹਿਤ ਜਲੰਧਰ 'ਚ 2,45,872 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਹ ਜਾਣਕਾਰੀ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਸਾਂਝੀ ਕੀਤੀ। ਸਿਹਤ ਵਿਭਾਗ ਵੱਲੋਂ ਰੇਲਵੇ ਸਟੇਸ਼ਨ, ਪਾਰਕਾਂ ਤੇ ਜਨਤਕ ਥਾਵਾਂ ਆਦਿ 'ਤੇ ਪੋਲੀਓ ਬੂਥ ਲਗਾਏ ਗਏ।

ਪੋਲੀਓ ਵਿਰੋਧੀ ਮੁਹਿੰਮ ਤਹਿਤ ਜਲੰਧਰ 'ਚ 2,45,872 ਬੱਚਿਆਂ ਨੂੰ ਪਿਲਾਈਆਂ ਬੂੰਦਾਂ
ਪੋਲੀਓ ਵਿਰੋਧੀ ਮੁਹਿੰਮ ਤਹਿਤ ਜਲੰਧਰ 'ਚ 2,45,872 ਬੱਚਿਆਂ ਨੂੰ ਪਿਲਾਈਆਂ ਬੂੰਦਾਂ

By

Published : Feb 8, 2021, 6:34 PM IST

ਜਲੰਧਰ: ਜ਼ਿਲ੍ਹੇ 'ਚ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦੀ ਮੁਹਿੰਮ ਸਿਵਲ ਹਸਪਤਾਲ 'ਚ ਸਿਵਲ ਸਰਜਨ ਡਾ. ਬਲਵੰਤ ਸਿੰਘ ਵੱਲੋਂ ਨਿੱਕੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਆ ਕੇ ਕੀਤੀ ਗਈ।

ਇਸ ਮੌਕੇ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਕਿਹਾ ਕਿ ਵਿਸ਼ੇਸ਼ ਪਲਸ ਪੋਲੀਓ ਮੁਹਿੰਮ ਤਹਿਤ ਤਿੰਨ ਦਿਨਾਂ ਦੌਰਾਨ ਜ਼ਿਲ੍ਹੇ 'ਚ 0 ਤੋਂ 5 ਸਾਲ ਤਕ ਦੇ 2,45,872 ਬੱਚਿਆਂ ਨੂੰ ਇਹ ਪੋਲੀਓ ਬੂੰਦਾਂ ਪਿਆਈਆਂ ਜਾਣਗੀਆਂ।

ਇਸ ਕੰਮ ਲਈ 1076 ਬੂਥ ਸਥਾਪਤ ਕੀਤੇ ਗਏ ਹਨ, ਜਿਨ੍ਹਾਂ 'ਚੋਂ ਪਿੰਡਾਂ 'ਚ 625 ਅਤੇ ਸ਼ਹਿਰੀ ਖੇਤਰਾਂ 'ਚ 451 ਬੂਥ ਲਗਾਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ 2096 ਟੀਮਾਂ, ਜਿਨ੍ਹਾਂ 'ਚੋਂ ਸ਼ਹਿਰੀ ਖੇਤਰ ਲਈ 846 ਅਤੇ ਪੇਂਡੂ ਖੇਤਰਾਂ ਲਈ 1250 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਉਣਗੀਆਂ।

ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਦੱਸਿਆ ਕਿ ਇਸਤੋਂ ਇਲਾਵਾ ਮੁਹਿੰਮ ਲਈ 83 ਮੋਬਾਈਲ ਟੀਮਾਂ ਤੇ ਟੀਕਾਕਰਨ ਲਈ 23 ਟਰਾਂਸਿਟ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਦਕਿ 209 ਸੁਪਰਵਾਈਜ਼ਰ ਟੀਮਾਂ ਵੀ ਗਠਿਤ ਕੀਤੀਆਂ ਗਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਟੀਮਾਂ ਵੱਲੋਂ 5, 43,788 ਘਰਾਂ ਵਿੱਚ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ।

ABOUT THE AUTHOR

...view details