ਮੋਹਾਲੀ: ਕੋਰੋਨਾ ਵਾਇਰਸ ਲਗਾਤਾਰ ਪੰਜਾਬ 'ਚ ਆਪਣੇ ਪੈਰ ਪਸਾਰ ਰਿਹਾ ਹੈ। ਕੋਰੋਨਾ ਵਾਇਰਸ ਨੂੰ ਰੋਕਣ ਲਈ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਪੰਜਾਬ 'ਚ ਕਰਫਿਊ ਲਗਾਇਆ ਗਿਆ ਹੈ। ਇਸ ਦੇ ਚਲਦੇ ਕਈ ਲੋਕ ਜੋ ਆਪਣੇ ਘਰਾਂ ਤੋਂ ਦੁਰ ਹਨ ਉਹ ਬੜੀ ਬੁਰੀ ਸਥਿਤੀ 'ਚ ਹਨ। ਬੀਤੇ 5 ਦਿਨਾਂ ਤੋਂ ਤੰਜ਼ਾਨੀਆ ਦੀ ਰਹਿਣ ਵਾਲੀਆਂ ਵਿਦਿਆਰਥਣਾਂ ਕਰਫਿਊ ਕਾਰਨ ਜ਼ੀਰਕਪੁਰ ਵਿੱਚ ਫਸੀਆਂ ਹੋਈਆਂ ਹਨ। ਜਾਣਕਾਰੀ ਮੁਤਾਬਕ ਇਹ ਵਿਦਿਆਰਥਣਾਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਪੜ੍ਹਦੀਆਂ ਹਨ।
ਜ਼ੀਰਕਪੁਰ 'ਚ ਫਸੀਆਂ ਵਿਦੇਸ਼ੀ ਵਿਦਿਆਰਥਣਾਂ ਦੀ ਮਦਦ ਲਈ ਸਾਹਮਣੇ ਆਇਆ ਪੁਲਿਸ ਪ੍ਰਸ਼ਾਸਨ - covid 19
ਜ਼ੀਰਕਪੁਰ ਵਿੱਚ ਬੀਤੇ 5 ਦਿਨਾਂ ਤੋਂ ਤੰਜ਼ਾਨੀਆ ਦੀ ਰਹਿਣ ਵਾਲੀਆਂ ਵਿਦਿਆਰਥਣਾਂ ਕਰਫਿਊ ਕਾਰਨ ਫਸੀਆਂ ਹੋਈਆਂ ਹਨ। ਜਾਣਕਾਰੀ ਮੁਤਾਬਕ ਇਹ ਵਿਦਿਆਰਥਣਾਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਪੜ੍ਹਦੀਆਂ ਹਨ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਵਿਦਿਆਰਥਣਾਂ ਨੇ ਦੱਸਿਆ ਕਿ ਪੰਜਾਬ 'ਚ ਕਰਫਿਊ ਲੱਗਾ ਹੋਇਆ ਹੈ। ਉਨ੍ਹਾਂ ਕੋਲ ਪੈਸੇ ਖ਼ਤਮ ਹੋ ਚੁੱਕੇ ਹਨ। ਆਰਥਿਕ ਮੰਦੀ ਦੇ ਚਲਦੇ ਉਹ ਪੁਲਿਸ ਸਟੇਸ਼ਨ ਪੁੱਜੀਆਂ, ਜਿੱਥੇ ਉਨ੍ਹਾਂ ਵਾਪਿਸ ਹੋਸਟਲ ਭੇਜਣ ਲਈ ਮਦਦ ਦੀ ਗੁਹਾਰ ਲਾਈ।
ਪੁਲਿਸ ਵਾਲਿਆਂ ਨੇ ਵੀ ਉਨ੍ਹਾਂ ਦੀ ਮਦਦ ਕਰਦੇ ਹੋਏ ਇੱਕ ਐਨਜੀਓ ਨਾਲ ਗੱਲ ਕਰਕੇ ਵਾਪਸ ਉਨ੍ਹਾਂ ਦੀ ਯੂਨੀਵਰਸਿਟੀ ਜਲੰਧਰ ਭੇਜਣ ਦਾ ਇੰਤਜ਼ਾਮ ਕੀਤਾ। ਸਮਾਜ ਸੇਵੀ ਅੰਜੂ ਵਾਲੀਆ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜ਼ੀਰਕਪੁਰ ਤੋਂ ਪ੍ਰਸ਼ਾਸਨ ਵੱਲੋਂ ਫੋਨ ਆਇਆ ਸੀ ਅਤੇ ਉਨ੍ਹਾਂ ਨੇ ਹੁਣ ਇਨ੍ਹਾਂ ਨੂੰ ਵਾਪਿਸ ਭੇਜਣ ਦਾ ਇੰਤਜ਼ਾਮ ਕੀਤਾ ਹੈ ਤਾਂ ਕਿ ਇਹ ਸਹੀ ਸਲਾਮਤ ਆਪਣੇ ਯੂਨੀਵਰਸਿਟੀ ਹੋਸਟਲ 'ਚ ਪਹੁੰਚ ਸਕਣ।