ਪੰਜਾਬ

punjab

ETV Bharat / city

ਲੁੱਟਾਂ ਖੋਹਾਂ ਕਰਨ ਵਾਲਾ ਚੜ੍ਹਿਆ ਪੁਲਿਸ ਅੜਿੱਕੇ - Jalandhar

ਪੁਲਿਸ (Police) ਨੇ ਸ਼ਹਿਰ ਵਿਚ ਲੁੱਟਖੋਹ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ (Arrest) ਕੀਤਾ ਹੈ। ਇਹ ਲੋਕਾਂ ਨੂੰ ਹਥਿਆਰ ਵਿਖਾ ਕੇ ਉਨ੍ਹਾਂ ਤੋਂ ਲੁੱਟਖੋਹ ਕਰਦਾ ਸੀ, ਜਦੋਂ ਕਿ ਇਸ ਦਾ ਇਕ ਸਾਥੀ ਅਜੇ ਫਰਾਰ ਹੈ, ਜਿਸ ਨੂੰ ਪੁਲਿਸ ਵਲੋਂ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਲੁੱਟਾਂ ਖੋਹਾਂ ਕਰਨ ਵਾਲਾ ਚੜ੍ਹਿਆ ਪੁਲਿਸ ਦੇ ਅੜਿੱਕੇ
ਲੁੱਟਾਂ ਖੋਹਾਂ ਕਰਨ ਵਾਲਾ ਚੜ੍ਹਿਆ ਪੁਲਿਸ ਦੇ ਅੜਿੱਕੇ

By

Published : Oct 27, 2021, 3:42 PM IST

ਜਲੰਧਰ: ਸ਼ਹਿਰ (City) ਵਿਚ ਦਿਨੋਂ-ਦਿਨ ਵੱਧ ਰਹੀਆਂ ਲੁੱਟ ਖੋਹਾਂ ਦੀਆਂ ਵਾਰਦਾਤਾਂ ਕਾਰਣ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਚੋਰ ਲੁਟੇਰੇ ਸ਼ਰ੍ਹੇਆਮ ਲੁੱਟਾਂਖੋਹਾਂ ਦੀਆਂ ਵਾਰਦਾਤਾਂ ਨੂੰ ਅਂਜਾਮ ਦੇ ਰਹੇ ਹਨ। ਜਿਨ੍ਹਾਂ ਨੂੰ ਰੋਕਣ ਲਈ ਪੁਲਿਸ (Police) ਵਲੋਂ ਥਾਂ-ਥਾਂ ਨਾਕੇ ਲਗਾਏ ਜਾ ਰਹੇ ਹਨ ਅਤੇ ਸ਼ੱਕੀ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲੰਧਰ (Jalandhar) ਦੇ ਕਸਬਾ ਫਿਲੌਰ ਵਿਖੇ ਆਏ ਦਿਨ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਅਤੇ ਇਹੋ ਜਿਹੀ ਹੀ ਇਕ ਘਟਨਾ ਬੀਤੇ ਕੁਝ ਦਿਨ ਪਹਿਲਾਂ ਸਾਹਮਣੇ ਆਈ ਸੀ, ਜਿੱਥੇ ਇਕ ਨੌਜਵਾਨ ਵੱਲੋਂ ਜੋ ਕਿ ਕਰੇਮਿਕਾ ਫੈਕਟਰੀ (Factory) ਵੱਲ ਨੂੰ ਜਾ ਰਿਹਾ ਸੀ ਤਾਂ ਉਸ ਪਾਸੋਂ ਦੋ ਮੋਟਰਸਾਈਕਲ (Motocycle) ਸਵਾਰ ਨੌਜਵਾਨਾਂ ਨੇ ਲੁੱਟ-ਖੋਹ ਕਰਕੇ ਉਥੋਂ ਫ਼ਰਾਰ ਹੋ ਗਏ।

ਮਾਰੂ ਹਥਿਆਰ ਦਿਖਾ ਕੇ ਲੁਟੇਰੇ ਨੇ ਕੀਤੀ ਲੁੱਟਖੋਹ

ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੰਜੀਵ ਕਪੂਰ (Sanjeev Kapoor) ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਸ਼ਿਕਾਇਤ ਮਿਲੀ ਸੀ ਜੋ ਕਿ ਪੀੜਿਤ ਸਾਜਨ ਮਾਂਝੀ ਪੁੱਤਰ ਰਾਜੂ ਮਾਂਝੀ ਮੁਜ਼ੱਫਰਨਗਰ ਯੂਪੀ ਦੇ ਰਹਿਣ ਵਾਲੇ ਨੇ ਦੱਸਿਆ ਕਿ ਉਹ ਫਿਲੌਰ ਦੀ ਕਰੈਮਿਕਾ ਫੈਕਟਰੀ ਵੱਲ ਜਾ ਰਿਹਾ ਸੀ ਤਾਂ ਦੋ ਮੋਟਰਸਾਈਕਲ (Motorcycle) ਸਵਾਰ ਨੌਜਵਾਨਾਂ ਨੇ ਉਸ ਪਾਸੋਂ ਦਾਤਰ ਦੀ ਨੋਕ 'ਤੇ ਲੁੱਟਖੋਹ ਕੀਤੀ। ਉਸ ਤੋਂ ਬਾਅਦ ਉਹ ਫਰਾਰ ਹੋ ਗਏ, ਜਿਸ ਦੇ ਚਲਦਿਆਂ ਉਨ੍ਹਾਂ ਨੇ ਮੁਕੱਦਮਾ ਨੰਬਰ 288/21 ਮਿਤੀ 21/10/2021 ਨੂੰ ਜਿਸ ਦੇ ਆਧਾਰ ਤੇ ਉਨ੍ਹਾਂ ਨੇ ਕਾਰਵਾਈ ਕਰਦੇ ਹੋਏ ਪਹਿਲੇ ਦੋਸ਼ੀ ਨੂੰ ਲਖਵਿੰਦਰ ਵਾਸੀ ਨਗਰ ਪਿੰਡ ਥਾਣਾ ਫਿਲੌਰ ਨੂੰ 23/21/2021 ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਸੀ।

ਲੁੱਟਾਂ ਖੋਹਾਂ ਕਰਨ ਵਾਲਾ ਚੜ੍ਹਿਆ ਪੁਲਿਸ ਦੇ ਅੜਿੱਕੇ

ਮੁਲਜ਼ਮਾਂ ਤੋਂ ਪੁਲਿਸ ਕਰ ਰਹੀ ਹੈ ਪੁੱਛਗਿੱਛ

ਇਸ ਤੋਂ ਪਹਿਲਾਂ ਵੀ ਮੁਕੱਦਮੇ ਦਰਜ ਹਨ ਅਤੇ ਇਸ ਦੇ ਦੂਜੇ ਸਾਥੀ ਨੂੰ ਹੁਣ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਦੂਜੇ ਦੋਸ਼ੀ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਰਾ ਵਾਸੀ ਸੈਫਾਬਾਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਤੋਂ ਵੀ ਹੁਣ ਪੁੱਛਗਿੱਛ ਜਾਰੀ ਹੈ ਤਾਂ ਜੋ ਇਨ੍ਹਾਂ ਤੋਂ ਹੋਰ ਖੁਲਾਸੇ ਕਰਵਾਏ ਜਾ ਸਕਣ।

ਇਹ ਵੀ ਪੜ੍ਹੋ-ਵੀਜ਼ਾ ਦੁਬਾਰਾ ਖੁੱਲ੍ਹਣ 'ਤੇ ਅਰੂਸਾ ਨੂੰ ਮੁੜ ਬੁਲਾਵਾਂਗਾ ਪੰਜਾਬ: ਕੈਪਟਨ

ABOUT THE AUTHOR

...view details