ਜਲੰਧਰ: ਬੀਤੇ ਦਿਨੀ ਫਗਵਾੜਾ ਦੇ ਸੂਦਾਂ ਮਹੱਲਾ ਵਿਖੇ ਇੱਕ ਘਰ ਵਿੱਚ ਹੋਈ ਚੋਰੀ ਦੇ ਮਾਮਲੇ ਨੂੰ ਸੁਲਝਾਉਦੇ ਹੋਏ 2 ਦੋਸ਼ੀਆਂ ਨੂੰ ਫਗਵਾੜਾ ਪੁਲਿਸ ਨੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਉਕਤ ਮੁਲਜ਼ਮਾਂ ਕੋਲੋ ਚੋਰੀ ਕੀਤੀ ਨਗਦੀ ਅਤੇ ਸੋਨੇ ਦਾ ਬਿਸਕੁੱਟ ਵੀ ਬਰਾਮਦ ਕਰ ਲਿਆ ਹੈ।
ਇਸ ਸਬੰਧੀ ਗੱਲਬਾਤ ਕਰਦਿਆ ਡਾ. ਐੱਸਪੀ ਫਗਵਾੜਾ ਏਆਰ ਸ਼ਰਮਾਂ ਨੇ ਦੱਸਿਆ ਕਿ ਸੁਰਜੀਤ ਕੁਮਾਰ ਸੂਦ ਪੁੱਤਰ ਕਿਸ਼ੋਰੀ ਲਾਲ ਸੂਦ ਵਾਸੀ ਸੂਦਾਂ ਮਹੱਲਾ ਫਗਵਾੜਾ ਨੇ ਥਾਣਾ ਸਿਟੀ ਵਿਖੇ ਬਿਆਨ ਦਰਜ਼ ਕਰਵਾਇਆ ਸੀ ਕਿ ਉਹ ਆਪਣੇ ਘਰ ਵਿੱਚ ਇਕੱਲਾ ਹੀ ਰਹਿੰਦਾ ਹੈ ਅਤੇ ਉਹ ਜਦੋਂ ਕਿਸੇ ਕੰਮ ਵਾਸਤੇ ਘਰੋਂ ਬਾਹਰ ਗਿਆ ਤਾਂ ਚੋਰਾਂ ਨੇ ਉਹਨਾਂ ਦੇ ਘਰ ਅੰਦਰ ਦਾਖਲ ਹੋ ਕੇ ਘਰ ਦੀ ਅਲਮਾਰੀ ਵਿੱਚੋਂ ਸਾਢੇ ਤਿੰਨ ਰੁਪਏ ਦੀ ਨਗਦੀ ਅਤੇ 4 ਗ੍ਰਾਂਮ ਦਾ ਇੱਕ ਸੋਨੇ ਦਾ ਬਿਸਕੁੱਟ ਚੋਰੀ ਕਰ ਲਿਆ ਅਤੇ ਫਿਰ ਫਰਾਰ ਹੋ ਗਏ।
ਫਗਵਾੜਾ ਵਿੱਚ ਚੋਰੀ ਕਰਨ ਵਾਲੇ ਗੈਂਗ ਦੇ ਦੋ ਮੈਂਬਰਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸੁਰਜੀਤ ਕੁਮਾਰ ਨੇ ਮਹੱਲੇ ਦੇ ਰਹਿਣ ਵਾਲੇ ਨੀਰਜ ਕੁਮਾਰ ਅਤੇ ਵਿਜੇ ਕੁਮਾਰ ਪੁੱਤਰ ਪ੍ਰਦੀਪ ਕੁਮਾਰ ਵਾਸੀ ਸੂਦਾਂ ਮਹੱਲਾ ਫਗਵਾੜਾ ਉੱਤੇ ਸ਼ੱਕ ਜਾਹਰ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 3 ਲੱਖ 23 ਹਜ਼ਾਰ ਰੁਪਏ ਦੀ ਨਗਦੀ ਅਤੇ ਸੋਨੇ ਦਾ ਬਿਸਕੁੱਟ ਬਰਾਮਦ ਕੀਤਾ। ਪੁਲਿਸ ਅਧਿਕਾਰੀਆਂ ਅਨੁਸਾਰ ਦੋਵੇਂ ਦੋਸ਼ੀਆਂ ਨੇ ਚੋਰੀ ਕੀਤੇ ਰੁਪੇਇਆ ਵਿੱਚੋਂ 27 ਹਜ਼ਾਰ ਰੁਪਏ ਖਰਚ ਕਰ ਲਏ ਸੀ। ਫਿਲਹਾਲ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗ੍ਰਿਫਤਾਰ ਕੀਤੇ ਦੋਵੇਂ ਦੋਸ਼ੀਆਂ ਨੇ ਆਪਣਾ ਜ਼ੁਰਮ ਵੀ ਕਬੂਲ ਕਰ ਲਿਆ ਹੈ।
ਇਹ ਵੀ ਪੜ੍ਹੋ :'ਮੈਮੋਰੀ ਪਾਵਰ' ਲਈ 2 ਸਾਲ ਦੇ ਬੱਚੇ ਦਾ ਇੰਡੀਆ ਬੁੱਕ ਆਫ਼ ਰਿਕਾਰਡਜ਼ 'ਚ ਨਾਂ ਦਰਜ਼