ਪੰਜਾਬ

punjab

ETV Bharat / city

ਫ਼ਿਲੌਰ ਪੁਲਿਸ ਨੇ ਬਰਾਮਦ ਕੀਤਾ 25 ਹਜ਼ਾਰ ਲੀਟਰ ਲਾਹਣ - ਪੁਲਿਸ

ਜਲੰਧਰ ਦੇ ਕਸਬਾ ਫ਼ਿਲੌਰ 'ਚ ਪਿੰਡ ਭੋਡੇ ਦੇ ਲਾਗਿਓਂ ਦਰਿਆ ਨੇੜੇ ਕਰੀਬ 25 ਹਜ਼ਾਰ ਲੀਟਰ ਲਾਹਣ ਬਰਾਮਦ ਕੀਤਾ ਹੈ।

ਤਸਵੀਰ
ਤਸਵੀਰ

By

Published : Dec 4, 2020, 7:17 PM IST

ਜਲੰਧਰ: ਇੱਥੋਂ ਦੇ ਕਸਬਾ ਫ਼ਿਲੌਰ ਚੌਕਸ ਹੋਈ ਪੁਲਿਸ ਦੇ ਹੱਥ ਵੱਡੀ ਸਫ਼ਤਲਾ ਲੱਗੀ ਹੈ। ਜਿਸ ਦੇ ਤਹਿਤ ਪੁਲਿਸ ਨੇ ਪਿੰਡ ਭੋਡੇ ਦੇ ਲਾਗਿਓਂ ਦਰਿਆ ਨੇੜੇ ਕਰੀਬ ਪੱਚੀ ਹਜ਼ਾਰ ਲੀਟਰ ਲਾਹਣ ਬਰਾਮਦ ਕੀਤਾ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਿਲਗਾ ਥਾਣੇ ਦੇ ਸਬ ਇੰਸਪੈਕਟਰ ਸਿਕੰਦਰ ਸਿੰਘ ਨੇ ਦੱਸਿਆ ਕਿ ਉਹ ਮੰਡ ਏਰੀਏ ਦੇ ਦਰਿਆ ਦੇ ਕੋਲ ਸਰਚ ਆਪ੍ਰੇਸ਼ਨ ਕਰ ਰਹੇ ਸੀ ਤੇ ਉਨ੍ਹਾਂ ਨੇ ਪਿੰਡ ਭੋਡੇ ਦੇ ਲਾਗਿਓਂ ਦਰਿਆ ਦੇ ਨੇੜੇ ਤਕਰੀਬਨ ਪੱਚੀ ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਹੈ।

ਫ਼ਿਲੌਰ ਪੁਲਿਸ ਨੇ ਬਰਾਮਦ ਕੀਤਾ 25 ਹਜ਼ਾਰ ਲੀਟਰ ਲਾਹਣ

ਉਨ੍ਹਾਂ ਨੇ ਦੱਸਿਆ ਕਿ ਦੋ-ਦੋ ਫੁੱਟ 'ਤੇ ਖੱਡੇ ਮਾਰੇ ਹੋਏ ਸੀ, ਜਿਸ ਉੱਤੇ ਦੋ ਡਰੰਮ ਇਨ੍ਹਾਂ ਨੇ ਲਾਹਣ ਦੇ ਤਿਆਰ ਕੀਤੇ ਹੋਏ ਸੀ ਤੇ ਜਿਸ ਤੋਂ ਦੋ ਚਾਰ ਦਿਨਾਂ ਵਿੱਚ ਇਨ੍ਹਾਂ ਨੇ ਸ਼ਰਾਬ ਬਣਾ ਕੇ ਨਾਲ ਦੇ ਪਿੰਡਾਂ ਵਿੱਚ ਸਪਲਾਈ ਕਰਨੀ ਸੀ।

ਉਨ੍ਹਾਂ ਨੇ ਦੱਸਿਆ ਕਿ ਇੱਕ ਦੌਸ਼ੀ ਦਾ ਨਾਮ ਰਾਜੂ, ਪਰਮਜੀਤ ਤੇ ਗੁਰਨਾਮ ਹੈ ਤੇ ਇਹ ਹਾਲੇ ਫ਼ਰਾਰ ਹਨ ਤੇ ਇਨ੍ਹਾਂ ਉੱਤੇ ਪਹਿਲਾਂ ਵੀ ਸ਼ਰਾਬ ਸਮੇਤ ਹੋਰ ਕਈ ਪਰਚੇ ਦਰਜ ਹਨ। ਉਨ੍ਹਾਂ ਕਿਹਾ ਕਿ ਜਲਦ ਤੋਂ ਜਲਦ ਇਨ੍ਹਾਂ ਦੋਸ਼ਾਂ ਨੂੰ ਵੀ ਕਾਬੂ ਕਰ ਲਿਆ ਜਾਏਗਾ।

ABOUT THE AUTHOR

...view details