ਜਲੰਧਰ: ਇੱਕ ਪਾਸੇ ਜਿਥੇ ਪੰਜਾਬ ਵਿੱਚ ਮਾਈਨਿੰਗ ਦਾ ਕੰਮ ਪੂਰੇ ਧੜੱਲੇ ਨਾਲ ਚੱਲ ਰਿਹਾ ਹੈ, ਉਧਰ ਦੂਸਰੇ ਪਾਸੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਇਨ੍ਹਾਂ ਕੰਮਾਂ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਲਗਾਤਾਰ ਮਾਈਨਿੰਗ ਇਲਾਕਿਆਂ ਵਿੱਚ ਛਾਪੇਮਾਰੀ ਕਰ ਰਹੇ ਹਨ। ਜਦੋਂ ਸੁਖਬੀਰ ਬਾਦਲ ਮੁਕੇਰੀਆਂ ਦੇ ਪਿੰਡ ਗੁਣੀਆ ਲੁਬਾਣਾ ਵਿਖੇ ਪਹੁੰਚੇ ਤਾਂ ਉਥੇ ਲੋਕਾਂ ਨੇ ਇਨ੍ਹਾਂ ਮਾਈਨਿੰਗ ਮਾਫੀਆ ਕਰਕੇ ਹੋਏ ਆਪਣੇ ਨੁਕਸਾਨ ਬਾਰੇ ਜਾਣੂ ਕਰਵਾਇਆ।
ਇਹ ਵੀ ਪੜੋ: ਸੁਖਬੀਰ ਬਾਦਲ ਦੀ ਮਾਈਨਿੰਗ ਰੇਡ ਜਾਰੀ, ਹੁਣ ਮੁਕੇਰੀਆਂ ਸਣੇ 3 ਥਾਂ ਕੀਤੀ ਰੇਡ
ਇਸ ਮੌਕੇ ਇੱਕ ਬਜ਼ੁਰਗ ਮਹਿਲਾ ਨੇ ਤਾਂ ਸੁਖਬੀਰ ਬਾਦਲ ਦੀ ਬਾਈਟ ਦੌਰਾਨ ਹੀ ਆਪਣੀ ਵਿਥਿਆ ਸੁਣਾਉਂਦੇ ਹੋਏ ਕਿਹਾ ਕਿ ਉਸ ਦੀ 25 ਕਿੱਲੇ ਜ਼ਮੀਨ ਮਾਈਨਿੰਗ ਮਾਫੀਆ ਨੇ ਲੈ ਲਈ ਹੈ ਅਤੇ ਉਸ ਨੂੰ ਕੋਈ ਵੀ ਪੈਸਾ ਨਹੀਂ ਦਿੱਤਾ ਗਿਆ।
ਉਧਰ ਪਿੰਡ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਦਾ ਕਹਿਣਾ ਸੀ ਕਿ ਇਸ ਇਲਾਕੇ ਵਿੱਚ ਮਾਈਨਿੰਗ ਮਾਫੀਆ ਪੂਰੀ ਤਰ੍ਹਾਂ ਆਪਣਾ ਪੈਰ ਪਸਾਰ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਮਾਈਨਿੰਗ ਵਾਲੇ ਲੋਕ ਲੋਕਾਂ ਕੋਲੋਂ ਇਹ ਕਹਿ ਕੇ ਜ਼ਮੀਨ ਹੜੱਪ ਲੈਂਦੇ ਹਨ ਕਿ 12 ਫੁੱਟ ਡੂੰਘੀ ਖੁਦਾਈ ਕੀਤੀ ਜਾਏਗੀ, ਪਰ ਹਾਲਾਤ ਇਹ ਨੇ ਕਿ 200 ਤੋਂ 300 ਫੁੱਟ ਡੂੰਘੀਆਂ ਖੱਡਾਂ ਇਲਾਕੇ ਵਿੱਚ ਬਣਾ ਦਿੱਤੀਆਂ ਗਈਆਂ ਹਨ।
ਸੁਖਬੀਰ ਬਾਦਲ ਦੀ ਮਾਈਨਿੰਗ ਰੇਡ ਦੌਰਾਨ ਲੋਕਾਂ ਨੇ ਸੁਣਾਈ ਆਪ ਬੀਤੀ ਇੱਕ ਪਾਸੇ ਜਿੱਥੇ ਇਨ੍ਹਾਂ ਖੱਡਾਂ ਕਰਕੇ ਇਲਾਕੇ ਦੀ ਜ਼ਮੀਨ ਨੂੰ ਨੁਕਸਾਨ ਹੋ ਰਿਹਾ ਹੈ। ਉਧਰ ਦੂਸਰੇ ਪਾਸੇ ਇਨ੍ਹਾਂ ਗੱਡੀਆਂ ਅਤੇ ਖੱਡਾਂ ਤੋਂ ਉੱਡਣ ਵਾਲੀ ਧੂੜ ਮਿੱਟੀ ਨੇ ਆਸ ਪਾਸ ਦੇ ਇਲਾਕੇ ਵਿੱਚ ਰਹਿਣਾ ਵੀ ਮੁਸ਼ਕਲ ਕਰ ਦਿੱਤਾ ਹੈ।
ਇਹ ਵੀ ਪੜੋ: Punjab Congress crisis: ਦਿੱਲੀ ਤੋਂ ਕੈਪਟਨ ਨੂੰ ਮੁੜ ਆਇਆ ਹਾਈਕਮਾਨ ਦਾ ਸੱਦਾ