ਲੁਧਿਆਣਾ:ਪੰਜ ਸੂਬਿਆਂ ਦੀਆਂ ਚੋਣਾਂ ਤੋਂ ਬਾਅਦ ਲਗਾਤਾਰ ਮਹਿੰਗਾਈ ਵਧਦੀ ਜਾ ਰਹੀ ਹੈ ਬੀਤੇ ਦੋ ਹਫਤਿਆਂ ਤੋਂ ਲਗਾਤਾਰ ਪਹਿਲਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਰੋਜ਼ਾਨਾ ਇਜ਼ਾਫ਼ਾ ਹੋ ਰਿਹਾ ਹੈ ਉਥੇ ਹੀ ਦੂਜੇ ਪਾਸੇ ਘਰੇਲੂ ਵਰਤੋਂ ਦੇ ਗੈਸ ਸਿਲੰਡਰ ਤੇ ਲਿਖੇ ਬੀਤੇ ਦਿਨੀਂ 50 ਰੁਪਏ ਪ੍ਰਤੀ ਸਿਲੰਡਰ ਵਾਧਾ ਹੋਇਆ ਸੀ (prices increase, not income)ਅਤੇ ਹੁਣ ਕਮਰਸ਼ੀਅਲ ਗੈਸ ਸਿਲੰਡਰ ਵਿੱਚ ਵੀ 250 ਰੁਪਏ ਪ੍ਰਤੀ ਸਿਲੰਡਰ ਵਾਧਾ ਕਰ ਦਿੱਤਾ ਗਿਆ ਹੈ (people hoping new govt for reducing prices)।
ਪੈਟਰੋਲ ਡੀਜ਼ਲ ਤੇ ਐਲਪੀਜੀ ਦੇ ਨਾਲ ਸਬਜ਼ੀਆਂ ਵੀ ਮਹਿੰਗੀਆਂ ਹੋ ਗਈਆਂ ਹਨ (prices of petrol, diesel and lpg increased) , ਜਿਸ ਨੇ ਆਮ ਆਦਮੀ ਦਾ ਲੱਕ ਤੋੜ ਦਿੱਤਾ ਹੈ..ਸਬਜ਼ੀਆਂ ਦੀਆਂ ਕੀਮਤਾਂ ਆਸਮਾਨ ਛੂ ਰਹੀਆਂ ਹਨ। ਇਕੱਲੇ ਨੀਂਬੂ ਹੀ 250 ਰੁਪਏ ਕਿੱਲੋ ਹੈ (lemon is selling 250 per kg) ਅਤੇ ਹੋਰ ਵੀ ਸਬਜ਼ੀਆਂ ਦੀਆਂ ਕੀਮਤਾਂ ਦੇ ਵਿੱਚ 20-30 ਰੁਪਏ ਤੱਕ ਦਾ ਇਜ਼ਾਫ਼ਾ (other vegetable prices also increased)ਹੋਇਆ ਹੈ..ਸਬਜ਼ੀ ਵਿਕਰੇਤਾ ਇਸ ਨੂੰ ਪੈਟਰੋਲ ਡੀਜ਼ਲ ਦੀ ਵਿੱਚ ਹੋਏ ਵਾਧੇ ਨੂੰ ਕਾਰਨ ਦੱਸ ਰਹੇ ਹਨ।
ਪੈਟਰੋਲ ਡੀਜ਼ਲ ਦੀ ਕੀਮਤਾਂ ਚ ਲਗਾਤਾਰ ਇਜ਼ਾਫਾ:ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ। 2 ਅਪ੍ਰੈਲ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਇਜ਼ਾਫ਼ਾ ਹੋਇਆ ਹੈ ਪੈਟਰੋਲ ਤੇ ਡੀਜ਼ਲ ਦੋਵਾਂ ਦੇ ਵਿੱਚ 80-80 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ। ਦਿੱਲੀ ਵਿੱਚ ਪੈਟਰੋਲ ਦੀ ਅੱਜ ਦੀ ਕੀਮਤ 102.61 ਰੁਪਏ ਪ੍ਰਤੀ ਲਿਟਰ ਜਦੋਂ ਕਿ ਡੀਜ਼ਲ ਦੀ ਕੀਮਤ 93.87 ਰੁਪਏ ਪ੍ਰਤੀ ਲਿਟਰ ਹੈ।
ਬੀਤੇ 12 ਦਿਨਾਂ ਦੇ ਵਿੱਚ ਲਗਾਤਾਰ ਤੇਲ ਦੀਆਂ ਕੀਮਤਾਂ ਵਿੱਚ ਇਜ਼ਾਫ਼ਾ ਹੋ ਰਿਹਾ ਹੈ ਅਤੇ ਹੁਣ ਤਕ 12 ਦਿਨ ਦੇ ਅੰਦਰ 7.22 ਰੁਪਏ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਚ ਇਜ਼ਾਫਾ ਹੋ ਚੁੱਕਾ ਹੈ ਇਸ ਤੋਂ ਪਹਿਲਾਂ 137 ਦਿਨਾਂ ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਰਹੀਆਂ ਸਨ 22 ਮਾਰਚ ਤੋਂ ਬਾਅਦ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਇਜ਼ਾਫੇ ਦੀ ਸ਼ੁਰੂਆਤ ਕੀਤੀ ਗਈ ਸੀ ਜੋ ਹਾਲੇ ਤਕ ਜਾਰੀ ਹਨ।
ਹਾਲਾਂਕਿ ਬੀਤੇ ਸਾਲ ਦੀਵਾਲੀ ਦਾ ਤੋਹਫਾ ਦਿੰਦਿਆਂ ਹੋਇਆ ਸਰਕਾਰ ਨੂੰ ਪੈਟਰੋਲ ਡੀਜ਼ਲ ਤੇ ਲੱਗਣ ਵਾਲੇ ਵੈਟ ਦੇ ਵਿਚ ਕੁਝ ਕਟੌਤੀ ਕੀਤੀ ਸੀ ਅਤੇ ਲੋਕਾਂ ਨੂੰ ਕਾਫੀ ਰਾਹਤ ਮਿਲੀ ਸੀ ਪਰ ਪੰਜ ਸੂਬਿਆਂ ਦੇ ਨਤੀਜਿਆਂ ਤੋਂ ਬਾਅਦ ਹੁਣ ਮੁੜ ਤੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਚ ਇਜ਼ਾਫਾ ਸ਼ੁਰੂ ਹੋ ਗਿਆ ਹੈ ਉੱਧਰ ਯੂਕਰੇਨ ਤੇ ਰੂਸ ਦੀ ਜੰਗ ਦਾ ਅਸਰ ਵੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੋਂ ਪਿਆ ਹੈ ਜਿਸ ਕਰਕੇ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਧੀਆਂ ਹਨ।
ਐੱਲਪੀਜੀ ਨੇ ਵੀ ਲਾਈ ਅੱਗ:ਲਗਾਤਾਰ ਪੈਟਰੋਲ ਡੀਜ਼ਲ ਦੀ ਕੀਮਤਾਂ ਹੀ ਨਹੀਂ ਸਗੋਂ ਐਲਪੀਜੀ ਦੀਆਂ ਕੀਮਤਾਂ ਵਿੱਚ ਵੀ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ ਬੀਤੇ ਦਿਨ ਪੈਟਰੋਲੀਅਮ ਕੰਪਨੀਆਂ ਵੱਲੋਂ ਕਮਰਸ਼ਲ ਸਿਲੰਡਰ ਦੀ ਕੀਮਤ ਵਿੱਚ 250 ਰੁਪਏ ਪ੍ਰਤੀ ਸਿਲੰਡਰ ਵਾਧਾ ਕਰ ਦਿੱਤਾ ਹੈ ਇਹ ਕਮਰਸ਼ਲ ਸਿਲੰਡਰ 19 ਕਿਲੋ ਐਲਪੀਜੀ ਗੈਸ ਵਾਲਾ ਸਿਲੰਡਰ ਹੈ ਜੋ ਜ਼ਿਆਦਾਤਰ ਹੋਟਲਾਂ ਢਾਬਿਆਂ ਤੇ ਵਰਤਿਆ ਜਾਂਦਾ ਹੈ।