ਜਲੰਧਰ: ਦੇਸ਼ ਤੇ ਵਿਦੇਸ਼ 'ਚ ਲਗਾਤਾਰ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪਬਲਿਕ ਟਰਾਂਸਪੋਰਟ, ਜਨਤਕ ਥਾਵਾਂ ਤੇ ਸ਼ਾਪਿੰਗ ਮਾਲ ਆਦਿ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਕੋਰੋਨਾ ਵਾਇਰਸ ਦੇ ਚਲਦੇ ਜਿੱਥੇ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਹਿਦਾਇਤ ਜਾਰੀ ਕੀਤੀ ਗਈ ਹੈ, ਉਥੇ ਹੀ ਲੋਕ ਇਸ ਦੇ ਉਲਟ ਬੰਦ ਦੇ ਡਰ ਕਾਰਨ ਬਜ਼ਾਰਾਂ ਵਿੱਚ ਵੱਡੇ ਪੱਧਰ ਉੱਤੇ ਲੋੜਵੰਦ ਚੀਜਾਂ ਦੀ ਖ਼ਰੀਦਦਾਰੀ ਕਰਦੇ ਨਜ਼ਰ ਆ ਰਹੇ ਹਨ। ਸ਼ਹਿਰ ਵਿੱਚ ਲੋਕ ਦੇਰ ਰਾਤ ਤੱਕ ਵੱਡੀ ਗਿਣਤੀ ਵਿੱਚ ਸ਼ਾਪਿੰਗ ਮਾਲਾਂ ਤੇ ਬਜ਼ਾਰਾਂ ਵਿੱਚ ਘਰੇਲੂ ਸਮਾਨ ਦੀ ਖ਼ਰੀਦਦਾਰੀ ਕਰਦੇ ਨਜ਼ਰ ਆਏ।
ਲੋੜਵੰਦ ਚੀਜਾਂ ਦੀ ਕੀਤੀ ਜਾ ਰਹੀ ਜਮਾਖੋਰੀ ਈਟੀਵੀ ਭਾਰਤ ਨੇ ਜਦ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਾਲਾਤ ਗੰਭੀਰ ਹੋ ਸਕਦੇ ਹਨ ਜਿਸ ਕਾਰਨ ਉਹ ਪਹਿਲਾਂ ਹੀ ਖ਼ਰੀਦਦਾਰੀ ਕਰ ਰਹੇ ਹਨ। ਕੁੱਝ ਲੋਕਾਂ ਨੇ ਆਖਿਆ ਕਿ ਅਜੇ ਤਾਂ ਕੇਂਦਰ ਸਰਕਾਰ ਵੱਲੋਂ ਇੱਕ ਦਿਨ ਲਈ ਜਨਤਕ ਕਰਫਿਊ ਦੀ ਗੱਲ ਆਖੀ ਗਈ ਹੈ ਜੇਕਰ ਭੱਵਿਖ ਵਿੱਚ ਇਸ ਦੇ ਸਮੇਂ ਸੀਮਾ ਵਧਾ ਦਿੱਤੀ ਗਈ ਤਾਂ ਆਮ ਲੋਕਾਂ ਲਈ ਆਪਣੀ ਲੋੜਵੰਦ ਵਸਤੂਆਂ ਖ਼ਰੀਦਣਾ ਔਖਾ ਹੋ ਜਾਵੇਗਾ, ਇਸੇ ਕਾਰਨ ਉਹ ਅਜੇ ਤੋਂ ਹੀ ਲੋੜਵੰਦ ਵਸਤੂਆਂ ਦੀ ਖ਼ਰੀਦਦਾਰੀ ਕਰ ਰਹੇ ਹਨ।
ਹੋਰ ਪੜ੍ਹੋ :ਅਜਨਾਲਾ ਵਿੱਚ ਨਸ਼ੇੜੀ ਪੁੱਤ ਨੇ ਪਿਓ ਤੇ ਦਾਦੀ ਦੀ ਲਈ ਜਾਨ
ਹਾਲਾਂਕਿ ਪੀਐਮ ਮੋਦੀ ਨੇ ਆਪਣੇ ਭਾਸ਼ਣ ਵਿੱਚ ਇਹ ਕਿਹਾ ਕਿ ਦੇਸ਼ ਵਿੱਚ ਕਿਸੇ ਤਰ੍ਹਾਂ ਵੀ ਖਾਣ-ਪੀਣ ਦੀਆਂ ਚੀਜਾਂ ਵਿੱਚ ਕਮੀ ਨਹੀਂ ਆਵੇਗੀ ਪਰ ਇਸ ਦੇ ਬਾਵਜੂਦ ਲੋਕ ਕੋਰੋਨਾ ਵਾਇਰਸ ਦੀਆਂ ਅਫਵਾਹਾਂ ਦੇ ਚਲਦੇ ਖਾਣ-ਪੀਣ ਦੀਆਂ ਵਸਤੂਆਂ ਦੀ ਜਮਾਖੋਰੀ ਕਰਦੇ ਨਜ਼ਰ ਆ ਰਹੇ ਹਨ। ਅਜਿਹੇ ਮਾਹੌਲ ਵਿੱਚ ਜ਼ਰੂਰੀ ਹੈ ਕਿ ਲੋਕ ਕਿਸੇ ਵੀ ਅਫਵਾਹ 'ਤੇ ਵਿਸ਼ਵਾਸ ਨਾ ਕਰਨ ਅਤੇ ਜੇ ਕੋਈ ਵੱਡਾ ਨੇਤਾ ਅਤੇ ਮੀਡੀਆ ਕੁਝ ਦਿਖਾ ਰਿਹਾ ਹੈ ਤਾਂ ਉਸ ਨੂੰ ਇੱਕ ਵਾਰ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਨ।