ਜਲੰਧਰ: ਸੜਕ ਹਾਦਸੇ ਦਿਨ-ਬ-ਦਿਨ ਵੱਧਦੇ ਹੀ ਜਾ ਰਹੇ ਹਨ, ਜਿੱਥੇ ਇੱਕ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਟਰੈਫਿਕ ਦੇ ਬਾਰੇ ਲੋਕਾਂ ਨੂੰ ਸੁਚੇਤ ਕਰ ਰਹੀ ਹੈ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣ ਕਰਨ ਦੇ ਬਾਰੇ ਕਿਹਾ ਜਾ ਰਿਹਾ ਹੈ। ਉੱਧਰ ਹੀ ਦੂਜੇ ਪਾਸੇ ਇਸ ਦੇ ਬੂਰੇ ਨਤੀਜੇ ਵੇਖਣ ਨੂੰ ਮਿਲਦੇ ਹਨ। ਜ਼ਿਲ੍ਹੇ ਵਿੱਚ ਸੜਕ ਹਾਦਸੇ ਦੇ ਨਾਲ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਸਥਾਨਕ ਫੋਕਲ ਪੁਆਇੰਟ ਦੇ ਨਜ਼ਦੀਕ ਦੇ ਚੌਕ ਵਿੱਚ ਇੱਕ ਟਰੱਕ ਦੀ ਚਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
ਟਰੱਕ ਦੀ ਚਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ
ਵਿਅਕਤੀ ਆਪਣੇ ਦਫ਼ਤਰ ਤੋਂ ਨਿਕਲ ਕੇ ਫੋਕਲ ਪੁਆਇੰਟ ਦੇ ਵੱਲੋਂ ਦੂਜੇ ਆਫਿਸ ਜਾ ਰਿਹਾ ਸੀ। ਨਾਲ ਚੱਲਦੇ ਟਰੱਕ ਦੇ ਥੱਲ੍ਹੇ ਆਉਣ ਨਾਲ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਰਿਕਸ਼ੇ ਤੇ ਸਰੀਆ ਧੋ ਕੇ ਲੈ ਜਾ ਰਹੇ ਰਿਕਸ਼ੇ ਵਾਲੇ ਦੀ ਗਲਤੀ ਦੇ ਕਾਰਨ ਰਾਹੀਆ ਮੋਟਰਸਾਇਕਲ ਤੇ ਸਵਾਰ ਵਿਅਕਤੀ ਟਕਰਾਇਆ ਅਤੇ ਟਰੱਕ ਦੇ ਥੱਲ੍ਹੇ ਆ ਗਿਆ। ਟਰੱਕ ਉਸ ਦੇ ਉੱਪਰ ਤੋਂ ਨਿਕਲ ਗਿਆ ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਿਅਕਤੀ ਆਪਣੇ ਦਫ਼ਤਰ ਤੋਂ ਨਿਕਲ ਕੇ ਫੋਕਲ ਪੁਆਇੰਟ ਦੇ ਵੱਲੋਂ ਦੂਸਰੇ ਆਫਿਸ ਜਾ ਰਿਹਾ ਸੀ। ਨਾਲ ਚੱਲਦੇ ਟਰੱਕ ਦੇ ਥੱਲ੍ਹੇ ਆਉਣ ਨਾਲ ਉਸਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਰਿਕਸ਼ੇ ਤੇ ਸਰੀਆ ਧੋ ਕੇ ਲੈ ਜਾ ਰਹੇ ਰਿਕਸ਼ੇ ਵਾਲੇ ਦੀ ਗਲਤੀ ਦੇ ਕਾਰਨ ਰਾਹੀਆ ਮੋਟਰਸਾਇਕਲ ਤੇ ਸਵਾਰ ਵਿਅਕਤੀ ਟਕਰਾਇਆ ਅਤੇ ਟਰੱਕ ਦੇ ਥੱਲ੍ਹੇ ਆ ਗਿਆ। ਟਰੱਕ ਉਸ ਦੇ ਉੱਪਰ ਤੋਂ ਨਿਕਲ ਗਿਆ ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਟਰੱਕ ਚਾਲਕ ਅਤੇ ਰਿਕਸ਼ਾ ਚਾਲਕ ਦੋਨਾਂ ਤੇ 304 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।