ਜਲੰਧਰ: ਪਠਾਨਕੋਟ ਚੌਕ ਫ਼ਲਾਈਓਵਰ 'ਤੇ ਅੱਜ ਦੁਪਹਿਰ ਅੰਮ੍ਰਿਤਸਰ ਤੋਂ ਜਲੰਧਰ ਵੱਲ ਆ ਰਿਹਾ ਇਕ ਤੇਲ ਦਾ ਟੈਂਕਰ ਪਲਟ ਗਿਆ। ਜਾਣਕਾਰੀ ਅਨੁਸਾਰ ਟਾਇਰ ਨਿਕਲ ਜਾਣ ਕਾਰਨ ਟੈਂਕਰ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਕੇ ਪਲਟ ਗਿਆ। ਇਸ ਹਾਦਸੇ 'ਚ ਡਰਾਈਵਰ ਦੇ ਸੱਟਾਂ ਲੱਗੀਆਂ ਹਨ, ਜਿਸ ਨੂੰ ਹਾਦਸੇ ਦੀ ਥਾਂ ਮੌਜੂਦ ਲੋਕਾਂ ਨੇ ਹਸਪਤਾਲ 'ਚ ਦਾਖ਼ਲ ਕਰਾਇਆ।
ਜਲੰਧਰ ਦੇ ਪਠਾਨਕੋਟ ਚੌਕ ਫ਼ਲਾਈਓਵਰ 'ਤੇ ਤੇਲ ਦਾ ਟੈਂਕਰ ਪਲਟਿਆ - Flyover
ਪਠਾਨਕੋਟ ਚੌਕ ਫ਼ਲਾਈਓਵਰ 'ਤੇ ਤੇਲ ਦਾ ਟੈਂਕਰ ਪਲਟਣ ਨਾਲ ਡਰਾਈਵਰ ਹੋਇਆ ਜ਼ਖ਼ਮੀ। ਡਰਾਈਵਰ ਨੂੰ ਹਾਦਸੇ ਦੀ ਥਾਂ ਮੌਜੂਦ ਲੋਕਾਂ ਨੇ ਹਸਪਤਾਲ 'ਚ ਦਾਖ਼ਲ ਕਰਾਇਆ।
ਪਠਾਨਕੋਟ ਚੌਕ ਫ਼ਲਾਈਓਵਰ
ਮੌਕੇ ਤੇ ਪਹੁੰਚੀ ਪੁਲਿਸ ਮੁਤਾਬਿਕ ਟੈਂਕਰ ਕਿਉਂ ਪਲਟਿਆ ਇਸ ਬਾਰੇ ਹੱਲੇ ਪੂਰੀ ਜਾਣਕਾਰੀ ਨਹੀ ਹੈ, ਇਸ ਦੀ ਜਾਣਕਾਰੀ ਸਿਰਫ਼ ਉਹ ਡਰਾਈਵਰ ਦੱਸ ਸਕਦਾ ਹੈ ਜੋ ਫ਼ਿਲਹਾਲ ਮੌਕੇ ਤੇ ਨਹੀਂ ਹੈ।