ਜਲੰਧਰ:ਜਲੰਧਰ ਦੇ ਪੀ.ਪੀ.ਆਰ ਦੇ ਬਾਹਰ ਸਵਿਗੀ ਕਾਮਿਆਂ(Swiggy youth) ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੋਮਵਾਰ ਤੋਂ ਹੜਤਾਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਵਿਗੀ ਵਿੱਚ ਕੰਮ ਕਰਨ ਵਾਲੇ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਉਹ ਪਹਿਲਾਂ ਵੀ ਆਪਣੇ ਮੈਨੇਜਰ ਅਤੇ ਜਨਰਲ ਮੈਨੇਜਰ ਨਾਲ ਗੱਲਬਾਤ ਕਰ ਚੁੱਕੇ ਹਨ, ਪਰ ਹਾਲੇ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ।
ਜਿਸਦੇ ਚੱਲਦਿਆਂ ਉਨ੍ਹਾਂ ਨੇ ਸੋਮਵਾਰ ਨੂੰ ਹੜਤਾਲ(Now Swiggy youth staged a protest) ਕਰ ਦਿੱਤੀ। ਉਨ੍ਹਾਂ ਨੇ ਆਪਣੀਆਂ ਮੰਗਾਂ ਦੱਸਦੇ ਹੋਏ ਇਹ ਕਿਹਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਹਨ ਜਿਵੇਂ ਕਿ ਜਦੋਂ ਕੋਈ ਗਾਹਕ ਆਰਡਰ ਕਰਦਾ ਹੈ, ਤਾਂ ਕਈ ਵਾਰ ਲੋਕੇਸ਼ਨ ਗ਼ਲਤ ਹੋ ਜਾਂਦੀ ਹੈ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਜ਼ੁਰਮਾਨਾ ਵੀ ਪੈ ਜਾਂਦੀ ਹੈ।
ਉਹਨਾਂ ਨੇ ਕਿਹਾ ਹੈ ਕਿ ਬਾਰਿਸ਼ ਦੇ ਵੇਲੇ ਉਨ੍ਹਾਂ ਦਾ ਚਾਰਜ ਵੀਹ ਰੁਪਏ ਵਧਾਇਆ ਜਾਵੇ ਅਤੇ ਹੁਣ ਸਰਦੀਆਂ ਦਾ ਮੌਸਮ ਆ ਗਿਆ ਹੈ ਜਿਸਦੇ ਚਲਦਿਆਂ ਸਰਦੀਆਂ ਵਿੱਚ ਕੰਮ ਕਰਨਾ ਵੀ ਬੇਹੱਦ ਮੁਸ਼ਕਿਲ ਹੈ ਅਤੇ ਸਰਦੀਆਂ ਵਿਚ ਉਨ੍ਹਾਂ ਨੂੰ ਤੀਹ ਰੁਪਏ ਅਲੱਗ ਤੋਂ ਦਿੱਤੇ ਜਾਣ।