ਜਲੰਧਰ:ਨਵਜੋਤ ਸਿੰਘ ਸਿੱਧੂ ਨੂੰ ਗਰਾਊਂਡ ਵਿੱਚ ਛੱਕੇ ਮਾਰਦੇ ਹੋਏ ,ਰਾਜਨੀਤਕ ਸਟੇਜਾਂ ਉਪਰ ਬੇਬਾਕ ਬੋਲਦੇ ਹੋਏ ਅਤੇ ਕਪਿਲ ਸ਼ਰਮਾ ਸ਼ੋਅ ਵਿੱਚ ਠਹਾਕੇ ਮਾਰ ਕੇ ਹੱਸਦਿਆਂ ਹੋਇਆਂ ਤਾਂ ਹਰ ਕਿਸੇ ਨੇ ਵੇਖਿਆ ਹੋਵੇਗਾ। ਪਰ ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਕ ਸਾਲ ਜੇਲ੍ਹ ਵਿੱਚ ਰਹਿਣ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਵਿਚ ਕਲਰਕ ਦਾ ਕੰਮ ਸੌਂਪਿਆ ਗਿਆ ਹੈ।
ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਜੋ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੂੰ ਉਸ ਸਮੇਂ ਕਈ ਸਲਾਹਕਾਰ ਅਤੇ ਉਨ੍ਹਾਂ ਦੇ ਕੰਮ ਲਈ ਸਟਾਫ ਦੀ ਇੱਕ ਫ਼ੌਜ ਮਿਲੀ ਹੋਈ ਸੀ। ਹੁਣ ਉਹ ਖ਼ੁਦ ਜੇਲ੍ਹ ਦੇ ਅੰਦਰ ਜੇਲ੍ਹ ਦੀਆਂ ਫਾਈਲਾਂ ਦਾ ਹਿਸਾਬ ਕਿਤਾਬ ਰੱਖਣਗੇ।
ਸੁਰੱਖਿਆ ਦੇ ਮੱਦੇਨਜ਼ਰ ਸੌਂਪਿਆ ਗਿਆ ਇਹ ਕੰਮ: ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਵੱਲੋਂ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਖ਼ੁਦ ਪਟਿਆਲਾ ਅਦਾਲਤ ਵਿੱਚ ਆਤਮ ਸਮਰਪਣ ਕੀਤਾ। ਆਤਮ ਸਮਰਪਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਜੇਲ੍ਹ ਵਿਖੇ ਭੇਜ ਦਿੱਤਾ ਗਿਆ। ਜੇਲ੍ਹ ਵਿਚ ਨਵਜੋਤ ਸਿੰਘ ਸਿੱਧੂ ਨੂੰ ਕਲਰਕ ਦਾ ਕੰਮ ਸੌਂਪਿਆ ਗਿਆ ਹੈ। ਦੱਸ ਦਈਏ ਕਿ ਸਿੱਧੂ ਨੂੰ ਇਹ ਕੰਮ ਉਨ੍ਹਾਂ ਦੇ ਸੁਰੱਖਿਆ ਦੇ ਮੱਦੇਨਜ਼ਰ ਸੌਂਪਿਆ ਗਿਆ ਹੈ ਤਾਂ ਕਿ ਉਨ੍ਹਾਂ ਨੂੰ ਉਸ ਬੈਰਕ ਨੰਬਰ 10 ਤੋਂ ਬਾਹਰ ਨਾ ਆਉਣਾ ਪਵੇ ਜਿਸ ਵਿਚ ਉਨ੍ਹਾਂ ਰੱਖਿਆ ਗਿਆ ਹੈ।
ਕਾਬਲੀਅਤ ਮੁਤਾਬਿਕ ਮਿਲਿਆ ਕੰਮ:ਪਟਿਆਲਾ ਜੇਲ੍ਹ ਦੇ ਅਧਿਕਾਰੀ ਮਨਜੀਤ ਸਿੰਘ ਟਿਵਾਣਾ ਮੁਤਾਬਕ ਸਿੱਧੂ ਨੂੰ ਇਹ ਕੰਮ ਉਨ੍ਹਾਂ ਦੀ ਕਾਬਲੀਅਤ ਦੇ ਮੁਤਾਬਿਕ ਅਤੇ ਪੜ੍ਹਾਈ ਲਿਖਾਈ ਦੇ ਅਨੁਸਾਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਇਸ ਕੰਮ ਲਈ ਆਪਣੀ ਬੈਰਕ ਤੋਂ ਬਾਹਰ ਨਹੀਂ ਆਉਣਾ ਪਵੇਗਾ ਬਲਕਿ ਉਨ੍ਹਾਂ ਦੇ ਕੰਮ ਲਈ ਸਾਰੀਆਂ ਫਾਈਲਾਂ ਉਨ੍ਹਾਂ ਦੀ ਬੈਰਕ ਵਿੱਚ ਹੀ ਪਹੁੰਚਾ ਦਿੱਤੀਆਂ ਜਾਣਗੀਆਂ। ਇਸ ਤੋਂ ਬਾਅਦ ਇਹ ਨਵਜੋਤ ਸਿੰਘ ਸਿੱਧੂ ’ਤੇ ਨਿਰਭਰ ਕਰਦਾ ਹੈ ਕਿ ਉਹ ਇੱਕ ਦਿਨ ਵਿੱਚ ਕਿੰਨਾ ਕੰਮ ਕਰਨਾ ਚਾਹੁੰਦੇ ਹਨ। ਜੇਲ੍ਹ ਅਧਿਕਾਰੀ ਮੁਤਾਬਕ ਸਿੱਧੂ ਹਾਲੇ ਇਸ ਕੰਮ ਵਿੱਚ ਮਾਹਿਰ ਨਹੀਂ ਹਨ ਜਿਸ ਕਾਰਨ ਉਨ੍ਹਾਂ ਨੂੰ ਪਹਿਲੇ ਤਿੰਨ ਮਹੀਨੇ ਬਤੌਰ ਟ੍ਰੇਨੀ ਰੱਖਿਆ ਜਾਵੇਗਾ। ਜਿਸ ਦੀ ਉਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ ਜਾਵੇਗੀ।
ਮੰਨਿਆ ਜਾ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਦੇ ਅੰਦਰ ਕਿਸੇ ਫੈਕਟਰੀ ਜਾਂ ਫਰਨੀਚਰ ਦਾ ਕੰਮ ਸੌਂਪਿਆ ਜਾਵੇਗਾ . ਪਰ ਉਨ੍ਹਾਂ ਦੀ ਕਾਬਲੀਅਤ ਅਤੇ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਸ ਕੰਮ ਤੋਂ ਦੂਰ ਰੱਖਿਆ ਗਿਆ ਹੈ। ਇਹੀ ਨਹੀਂ ਨਵਜੋਤ ਸਿੰਘ ਸਿੱਧੂ ਨੂੰ ਇਹ ਛੂਟ ਵੀ ਦਿੱਤੀ ਗਈ ਹੈ ਕਿ ਇਸ ਕੰਮ ਲਈ ਸਮੇਂ ਪਾਬੰਦ ਨਹੀਂ ਬਲਕਿ ਆਪਣੀ ਮਰਜ਼ੀ ਦੇ ਹਿਸਾਬ ਨਾਲ ਉਹ ਇਸ ਕੰਮ ਨੂੰ ਅੰਜਾਮ ਦੇ ਸਕਦੇ ਹਨ।
ਨਵਜੋਤ ਸਿੰਘ ਸਿੱਧੂ ਦਾ ਡਾਈਟ ਚਾਰਟ: ਦੂਜੇ ਪਾਸੇ34 ਸਾਲਾਂ ਪੁਰਾਣੇ ਰੇਡ ਰੇਜ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਬੰਦ ਬਾਅਦ ਨਵਜੋਤ ਸਿੰਘ ਸਿੱਧੂ ਦਾ ਡਾਈਟ ਚਾਰਟ ਤਿਆਰ ਕਰ ਦਿੱਤਾ ਗਿਆ ਹੈ। ਡਾਕਟਰਾਂ ਦੇ ਪੈਨਲ ਦੀ ਰਿਪੋਰਟ ਅਨੁਸਾਰ ਅਦਾਲਤ ਨੇ ਜੇਲ ਪ੍ਰਸ਼ਾਸਨ ਨੂੰ ਤਜਵੀਜ਼ ਮੈਡੀਕਲ ਬੋਰਡ ਵੱਲੋਂ ਸਿੱਧੂ ਲਈ ਡਾਈਟ ਚਾਰਟ ਅਨੁਸਾਰ ਸਿੱਧੂ ਦੇ ਖਾਣੇ ਦਾ ਇੰਤਜ਼ਾਮ ਕਰਨ ਲਈ ਕਿਹਾ ਹੈ ਜਿਸ ਵਿੱਚ ਸਵੇਰ ਦੇ ਸਮੇਂ ਵਿੱਚ ਇੱਕ ਕੱਪ ਚਾਹ ਜਾਂ ਅੱਧਾ ਗਿਲਾਸ ਚਿੱਟੇ ਪੇਠੇ ਦਾ ਜੂਸ ਅਤੇ ਇੱਕ ਗਿਲਾਸ ਨਾਰੀਅਲ ਪਾਣੀ।