ਪੰਜਾਬ

punjab

ETV Bharat / city

ਜਲੰਧਰ 'ਚ ਨੌਜਵਾਨ ਦਾ ਦੋਸਤ ਨੇ ਹੀ ਕੀਤਾ ਕਤਲ - jalandhar news in punjabi

ਜਲੰਧਰ ਦੇ ਰਵਿਦਾਸ ਚੌਕ ਨੇੜੇ ਕੁਝ ਦੋਸਤਾਂ ਨਾਲ ਮੇਲਾ ਵੇਖਣ ਆਏ ਇੱਕ ਨੌਜਵਾਨ ਦਾ ਉਸ ਦੇ ਹੀ ਦੋਸਤ ਨੇ ਕਤਲ ਕਰ ਦਿੱਤਾ। ਇਸ ਵਾਰਦਾਤ ਤੋਂ ਬਾਅਦ ਦੋਸ਼ੀ ਫਰਾਰ ਚਲ ਰਿਹਾ ਹੈ।

ਮੇਲਾ ਵੇਖਣ ਆਏ ਨੌਜਵਾਨ ਕਤਲ
ਮੇਲਾ ਵੇਖਣ ਆਏ ਨੌਜਵਾਨ ਕਤਲ

By

Published : Feb 10, 2020, 1:56 PM IST

ਜਲੰਧਰ: ਸ਼ਹਿਰ 'ਚ ਗੁੰਡਾਗਰਦੀ ਦੀਆਂ ਵਾਰਦਾਤਾਂ ਦਿਨੋ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਐਤਵਾਰ ਰਾਤ ਨੂੰ ਰਵਿਦਾਸ ਚੌਕ ਨੇੜੇ ਕੁਝ ਦੋਸਤਾਂ ਨਾਲ ਮੇਲਾ ਵੇਖਣ ਆਏ ਇੱਕ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਪਛਾਣ ਸਰਬਜੀਤ ਵਜੋਂ ਹੋਈ ਹੈ।

ਮੇਲਾ ਵੇਖਣ ਆਏ ਨੌਜਵਾਨ ਕਤਲ

ਜਾਣਕਾਰੀ ਮੁਤਾਬਕ ਸਰਬਜੀਤ ਆਪਣੇ ਦੋਸਤਾ ਨਾਲ ਮੇਲਾ ਵੇਖਣ ਆਇਆ ਸੀ। ਮੇਲੇ ਵਿੱਚ ਆਪਣੇ ਹੀ ਦੋਸਤਾਂ ਵਿੱਚ ਉਸ ਦੀ ਮਾਮੂਲੀ ਬਹਿਸ ਹੋ ਗਈ, ਜਿਸ ਤੋਂ ਬਾਅਦ ਨੀਰਜ ਨਾਂਅ ਦੇ ਇੱਕ ਨੌਜਵਾਨ 'ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ ਸਰਬਜੀਤ ਦੀ ਮੌਤ ਹੋ ਗਈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਬਜੀਤ ਦੇ ਦੋਸਤ ਵਿਸ਼ਾਲ ਨੇ ਦੱਸਿਆ ਕਿ ਵਿਸ਼ਾਲ ਕੁਝ ਦਿਨਾਂ ਤੋਂ ਫਿਲੌਰ ਗਿਆ ਹੋਇਆ ਸੀ। ਉਹ ਜਲੰਧਰ ਵਿੱਚ ਟੈਟੂ ਦਾ ਕੰਮ ਕਰਦਾ ਸੀ। ਵਿਸ਼ਾਲ ਨੇ ਦੱਸਿਆ ਕਿ ਮੇਲਾ ਦੇਖਦੇ ਹੋਏ ਆਪਸੀ ਦੋਸਤਾਂ ਵਿੱਚ ਕੁੱਝ ਮਾਮੂਲੀ ਗੱਲ 'ਤੇ ਬਹਿਸ ਹੋਈ ਤਾਂ ਉਸਦੇ ਦੋਸਤ ਨੀਰਜ ਵੱਲੋਂ ਸਰਬਜੀਤ ਦੀ ਗਰਦਨ 'ਤੇ ਤੇਜ਼ਧਾਰ ਚਾਕੂਆਂ ਨਾਲ ਵਾਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਪੁੱਜਣ ਤੋਂ ਬਾਅਦ ਸਰਬਜੀਤ ਦੀ ਮੌਤ ਹੋ ਗਈ ਸੀ। ਫਿਲਹਾਲ ਦੋਸ਼ੀ ਇਸ ਵਾਰਦਾਤ ਤੋਂ ਬਾਅਦ ਫਰਾਰ ਹੈ ਅਤੇ ਥਾਣਾ ਨੰਬਰ 6 ਦੀ ਇਸ ਦੀ ਤਹਿਕੀਕਾਤ ਅਤੇ ਫਰਾਰ ਹੋਏ ਦੋਸ਼ੀਆਂ ਦੀ ਭਾਲ ਵਿੱਚ ਲੱਗੀ ਹੋਈ ਹੈ।

ABOUT THE AUTHOR

...view details