ਪੰਜਾਬ

punjab

ETV Bharat / city

ਸਵੱਛ ਭਾਰਤ ਮਿਸ਼ਨ ਤਹਿਤ ਜਲੰਧਰਵਾਸੀਆਂ ਲਈ 88 ਸੁਲਭ ਸ਼ੋਚਾਲਿਆ - ਸੁਲਭ ਸ਼ੋਚਾਲਿਆ ਦੀ ਸੁਵਿਧਾ

ਨਗਰ ਨਿਗਮ ਜਲੰਧਰ ਨੇ ਲੋਕਾਂ ਦੀ ਸੁਵਿਧਾ ਲਈ ਸੁਲਭ ਸ਼ੌਚਾਲਿਆਂ ਤਿਆਰ ਕੀਤੇ ਹਨ। ਖੁੱਲ੍ਹੇ 'ਚ ਸ਼ੌਚ ਨਾ ਜਾਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੇਂਦਰ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਇਹ ਸੁਲਭ ਸ਼ੋਚਾਲਿਆ ਤਿਆਰ ਕੀਤੇ ਗਏ ਸਨ। ਵੇਖੋਂ ਇਸ 'ਤੇ ਖ਼ਾਸ ਰਿਪੋਰਟ

ਲੋਕਾਂ ਦੀ ਸੁਵਿਧਾ ਲਈ ਤਿਆਰ ਕੀਤੇ ਸੁਲਭ ਸ਼ੋਚਾਲਿਆ
ਲੋਕਾਂ ਦੀ ਸੁਵਿਧਾ ਲਈ ਤਿਆਰ ਕੀਤੇ ਸੁਲਭ ਸ਼ੋਚਾਲਿਆ

By

Published : Dec 18, 2020, 6:50 PM IST

ਜਲੰਧਰ : ਨਗਰ ਨਿਗਮ ਜਲੰਧਰ ਤੇ ਕੇਂਦਰ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਇਹ ਸੁਲਭ ਸ਼ੋਚਾਲਿਆ ਤਿਆਰ ਕੀਤੇ ਗਏ ਹਨ। ਹਲਾਂਕਿ ਕੋਰੋਨਾ ਕਾਲ ਦੌਰਾਨ ਲੌਕਡਾਊਨ ਦੇ ਚਲਦੇ ਨਗਰ ਨਿਗਮ ਵੱਲੋਂ ਇਹ ਸੁਵਿਧਾ ਬੰਦ ਕਰ ਦਿੱਤੀ ਗਈ ਸੀ, ਪਰ ਲੌਕਡਾਊਨ ਖੁੱਲ੍ਹਣ ਮਗਰੋਂ ਮੁੜ ਤੋਂ ਨਵੇਂ ਸ਼ੋਚਾਲਿਆ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਲੌਕਡਾਊਨ ਖੁੱਲ੍ਹਣ ਤੋਂ ਬਾਅਦ ਜਿਥੇ ਸ਼ਹਿਰ ਦੇ ਬਜ਼ਾਰ ਤੇ ਹੋਰਨਾਂ ਥਾਵਾਂ ਆਮ ਲੋਕਾਂ ਲਈ ਖੋਲ੍ਹ ਦਿੱਤਿਆਂ ਗਈਆਂ ਹਨ, ਪਰ ਨਗਰ ਨਿਗਮ ਵੱਲੋਂ ਸੁਲਭ ਸ਼ੋਚਾਲਿਆ ਦੀ ਸੁਵਿਧਾ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਸ਼ਹਿਰ ਦੇ ਕਈ ਥਾਵਾਂ 'ਤੇ ਨਵੇਂ ਸੁਲਭ ਸ਼ੋਚਾਲਿਆ ਤਿਆਰ ਕੀਤੇ ਗਏ ਹਨ। ਇਹ ਸੁਵਿਧਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਆਮ ਲੋਕਾਂ ਲਈ ਉਪਲਬਧ ਹੈ।

ਲੋਕਾਂ ਦੀ ਸੁਵਿਧਾ ਲਈ ਤਿਆਰ ਕੀਤੇ ਸੁਲਭ ਸ਼ੋਚਾਲਿਆ

ਇਸ ਬਾਰੇ ਜਦ ਨਗਰ ਨਿਗਮ ਦੇ ਇੰਜੀਨੀਅਰ ਅਧਿਕਾਰੀ ਨਾਲ ਗੱਲਬਾਤਰ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸ਼ਹਿਰ 'ਚ 88 ਸ਼ੋਚਾਲਿਆ ਤਿਆਰ ਕੀਤੇ ਜਾਣਗੇ, ਇਨ੍ਹਾਂ ਚੋਂ ਹੁਣ ਤੱਕ 44 ਤਿਆਰ ਹੋ ਚੁੱਕੇ ਹਨ, ਬਾਕੀ ਦੇ 37 ਸ਼ੋਚਾਲਿਆ ਜਲਦ ਹੀ ਤਿਆਰ ਕਰਕੇ ਲੋਕਾਂ ਦੇ ਇਸਤੇਮਾਲ ਲਈ ਖੋਲ੍ਹ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਦੇ ਤਹਿਤ ਨਵੇਂ ਤਿਆਰ ਕੀਤੇ ਗਏ ਸੁਲਭ ਸ਼ੌਚਾਲਿਆਂ ਵਿੱਚ ਸਾਫ- ਸਫਾਈ, ਹੈਂਡ ਡ੍ਰਾਇਅਰ, ਲੀਕਵਡ ਸੋਪ, ਟਿਸ਼ੂ ਪੇਪਰ ਤੇ ਸੈਨਟਾਈਜ਼ਰ ਆਦਿ ਉਪਲਬਧ ਕਰਵਾਏ ਗਏ ਹਨ। ਇਨ੍ਹਾਂ ਸ਼ੌਚਾਲਿਆਂ ਦੀ ਦੇਖਰੇਖ ਕਰਨ ਵਾਲੇ ਸਟਾਫ ਨੂੰ ਵੀ ਮਾਸਕ, ਸੈਨੇਟਾਈਜ਼ਰ, ਗਲਵਜ਼ ਆਦਿ ਮੁੱਹਇਆ ਕਰਵਾਏ ਗਏ ਹਨ ਤਾਂ ਜੋ ਕੋਰੋਨਾ ਕਾਲ 'ਚ ਉਹ ਖ਼ੁਦ ਦਾ ਬਚਾਅ ਵੀ ਕਰ ਸਕਣ

ਜਿਥੇ ਸ਼ਹਿਰ 'ਚ ਕਈ ਥਾਵਾਂ ਉੱਤੇ ਸੁਲਭ ਸ਼ੋਚਾਲਿਆਂ ਬੰਦ ਪਏ ਹਨ, ਉਥੇ ਹੀ ਕੁੱਝ ਥਾਵਾਂ 'ਤੇ ਸੁਲਭ ਸ਼ੋਚਾਲਿਆ ਲੋਕਾਂ ਦੇ ਇਸਤੇਮਾਲ ਲਈ ਖੋਲ੍ਹ ਦਿੱਤੇ ਗਏ ਹਨ। ਆਧੁਨਿਕ ਸੁਵਿਧਾਵਾਂ ਤੇ ਚੰਗੇ ਢੰਗ ਨਾਲ ਸਾਫ ਸਫਾਈ ਦੀ ਸੁਵਿਧਾ ਹੋਣ ਦੇ ਚਲਦੇ ਲੋਕਾਂ ਲਈ ਇਸ ਦਾ ਇਸਤੇਮਾਲ ਬੇਹਦ ਸੁਖਾਲਾ ਹੋ ਗਿਆ ਹੈ। ਲੋਕਾਂ ਨੇ ਇਸ ਨੂੰ ਸਰਕਾਰ ਵੱਲੋਂ ਇੱਕ ਚੰਗਾ ਉਪਰਾਲਾ ਦੱਸਿਆ ਹੈ। ਲੋਕਾਂ ਨੇ ਮੰਗ ਜ਼ਿਲ੍ਹਾਂ ਪ੍ਰ਼ਸ਼ਾਸਨ ਤੋਂ ਇਹ ਮੰਗ ਕੀਤੀ ਕਿ ਸ਼ਹਿਰ ਦੇ ਬਜ਼ਾਰਾਂ ਜਾਂ ਹੋਰਨਾਂ ਕਈ ਥਾਵਾਂ 'ਤੇ ਬੰਦ ਪਏ ਸੁਲਭ ਸ਼ੋਚਾਲਿਆਂ ਦੀ ਸੁਵਿਧਾ ਨੂੰ ਮੁੜ ਸ਼ੁਰੂ ਕੀਤਾ ਜਾਵੇ ਤਾਂ ਮਹਿਲਾਵਾਂ, ਬੱਚੇ ਤੇ ਹੋਰਨਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ABOUT THE AUTHOR

...view details