ਜਲੰਧਰ:ਪੰਜਾਬ ਵਿੱਚ ਚੋਰਾਂ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਨੇ ਕਿ ਨਾਮ ਅਤੇ ਉਨ੍ਹਾਂ ਨੂੰ ਪੁਲਿਸ ਦਾ ਡਰ ਹੈ ਅਤੇ ਨਾ ਹੀ ਕਾਨੂੰਨ ਦਾ ਖੌਫ਼ ਹੈ। ਹਾਲਾਂਕਿ ਜਲੰਧਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਆਮ ਲੋਕਾਂ ਵੱਲੋਂ ਆਪਣੇ ਘਰਾਂ ਅਤੇ ਦਫਤਰਾਂ ਦੇ ਬਾਹਰ ਸੀਸੀਟੀਵੀ ਕੈਮਰੇ ਲਾਏ ਗਏ ਹਨ, ਪਰ ਇਹ ਲੁਟੇਰੇ ਇਨ੍ਹਾਂ ਸੀਸੀਟੀਵੀ ਕੈਮਰਿਆਂ ਦੀ ਵੀ ਪ੍ਰਵਾਹ ਨਹੀਂ ਕਰਦੇ। ਅਜਿਹਾ ਹੀ ਇੱਕ ਮਾਮਲਾ ਅੱਜ ਜਲੰਧਰ ਦੇ ਪਿੰਡ ਰਿਹਾਣਾ ਜੱਟਾਂ ਵਿਖੇ ਦੇਖਣ ਨੂੰ ਮਿਲਿਆ ਜਿਥੇ ਲੁਟੇਰਿਆਂ ਵੱਲੋਂ ਇੱਕ ਮਨੀ ਐਕਸਚੇਂਜਰ ਦੇ ਦਫ਼ਤਰ ਦੇ ਅੰਦਰ ਵੜ ਕੇ ਉਸ ਦੇ ਮਾਲਕ ਕੋਲੋਂ ਉਸ ਕੋਲੋਂ ਕਰੀਬ ਸਵਾ ਲੱਖ ਰੁਪਏ ਲੁੱਟ ਕੇ ਲੈ ਗਏ। ਇਸ ਬਾਰੇ ਦੱਸਦੇ ਹੋਏ ਮਨੀ ਐਕਸਚੇਂਜ ਦੇ ਮਾਲਕ ਯਸ਼ਪਾਲ ਦੇ ਮੁਤਾਬਕ ਉਨ੍ਹਾਂ ਕੋਲ ਸਵਿਫਟ ਕਾਰ ਵਿੱਚ ਇੱਕ ਨੌਜਵਾਨ ਦਫਤਰ ਅੰਦਰ ਆਇਆ ਅਤੇ ਬੈਂਕ ਵਿੱਚ ਪੈਸੇ ਟਰਾਂਸਫਰ ਕਰਨ ਦੀ ਗੱਲ ਪੁੱਛੀ।
ਜਦੋਂ ਯਸ਼ਪਾਲ ਨੇ ਕਿਹਾ ਕਿ ਪੈਸੇ ਟਰਾਂਸਫਰ ਹੋ ਸਕਦੇ ਹਨ ਤਾਂ ਉਹ ਬਾਹਰ ਜਾ ਕੇ ਆਪਣੇ ਕੁੱਝ ਹੋਰ ਸਾਥੀਆਂ ਨੂੰ ਨਾਲ ਲੈ ਕੇ ਆਇਆ ਅਤੇ ਗੰਨ ਪੁਆਇੰਟ ਅਤੇ ਯਸ਼ਪਾਲ ਕੋਲੋਂ ਉਹਦੇ ਕੋਲ ਮੌਜੂਦ ਪੈਸੇ ਅਤੇ ਲੈਪਟਾਪ ਲੁੱਟ ਕੇ ਲੈ ਗਏ। ਰਾਜਪਾਲ ਨੇ ਦੱਸਿਆ ਕਿ ਉਸ ਨੇ ਪਹਿਲੇ ਉਨ੍ਹਾਂ ਲੁਟੇਰਿਆਂ ਨੂੰ ਸਿਰਫ਼ 50,000 ਪੀਆ ਗਲੇ ਵਿੱਚੋਂ ਕੱਢ ਕੇ ਦੁਹਾਈ ਦਿੱਤੀ ਕਿ ਸਿਰਫ਼ ਇਹੀ ਪੈਸੇ ਉਹਦੇ ਕੋਲ ਹੈਗੇ ਨੇ ਪਰ ਲੁਟੇਰੇ ਇਸ ਗੱਲ ਉੱਤੇ ਨਹੀਂ ਮੰਨੇ ਅਤੇ ਉਹਨਾਂ ਨੇ ਗਲੇ ਵਿੱਚ ਪਿਆ ਕੈਸ਼ ਅਤੇ ਯਸ਼ਪਾਲ ਦਾ ਲੈਪਟਾਪ ਵੀ ਚੁੱਕ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ।