ਜਲੰਧਰ: ਕਸਬਾ ਆਦਮਪੁਰ ਦੇ ਨਜ਼ਦੀਕ ਪਿੰਡ ਡੀਂਗਰੀਆਂ ਵਿਖੇ ਧੰਨ ਧੰਨ ਬਾਬਾ ਮੋਤੀ ਰਾਮ (martyr Baba Moti Ram Mehra) ਜੀ ਦੀ ਨਿੱਘੀ ਯਾਦ ਨੂੰ ਤਾਜ਼ਾ ਕਰਦੇ ਹੋਏ ਸੰਗਤਾਂ ਦੇ ਵਾਸਤੇ ਦੁੱਧ ਦੇ ਲੰਗਰ ਲਗਾਏ ਗਏ। ਗੁਰੂ ਕਾ ਲੰਗਰ ਸ਼ੁਰੂ ਕਰਨ ਤੋਂ ਪਹਿਲਾਂ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀ ਗਈ। ਫਿਰ ਲੰਗਰ ਵਰਤਾਉਣਾ ਸ਼ੁਰੂ ਕੀਤਾ ਗਿਆ। ਇਸ ਗੁਰੂ ਕੇ ਲੰਗਰ ਦੌਰਾਨ ਇਲਾਕਾ ਵਾਸੀ ਐੱਨ.ਆਰ.ਆਈ ਵੀਰ ਅਤੇ ਨੌਜਵਾਨ ਸਿੰਘ ਸਭਾ ਦਾ ਵਿਸ਼ੇਸ਼ ਯੋਗਦਾਨ ਰਿਹਾ।
ਕੌਣ ਸਨ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ
ਇਸ ਦੌਰਾਨ ਸਿੱਖ ਸੰਗਤਾਂ ਵਿੱਚੋਂ ਹੀ ਭਾਈ ਬਚਿੱਤਰ ਸਿੰਘ ਨੇ ਦੱਸਿਆ ਕਿ ਸਿੱਖ ਇਤਿਹਾਸ ਵਿੱਚ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ (martyr Baba Moti Ram Mehra) ਦਾ ਇੱਕ ਖ਼ਾਸ ਯੋਗਦਾਨ ਹੈ।
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਉਹ ਇਨਸਾਨ ਸਨ, ਜਿਨ੍ਹਾਂ ਨੇ ਉਸ ਵੇਲੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਦੀ ਸੇਵਾ ਨਿਭਾਈ। ਜਦੋਂ ਮੁਗ਼ਲ ਹਕੂਮਤ ਦੇ ਹੁਕਮਰਾਨ ਵਜ਼ੀਰ ਖਾਨ ਨੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਨੂੰ ਠੰਢੇ ਬੁਰਜ ਵਿੱਚ ਰੱਖਣ ਦੇ ਹੁਕਮ ਦਿੱਤੇ।