ਪੰਜਾਬ

punjab

ETV Bharat / city

ਸਰਦੀਆਂ 'ਚ ਪੰਜਾਬ ਆ ਕੇ ਪਰਵਾਸੀ ਮਜ਼ਦੂਰ ਕਿਸ ਤਰ੍ਹਾਂ ਕਰਦੇ ਨੇ ਗੁੜ ਦਾ ਵਪਾਰ, ਵੇਖੋ ਖਾਸ ਰਿਪੋਰਟ - ਪਰਵਾਸੀ ਮਜ਼ਦੂਰ ਪੰਜਾਬ ਆ ਕੇ ਕਰਦੇ ਨੇ ਗੁੜ ਦਾ ਵਪਾਰ

ਪੰਜਾਬ ਵਿੱਚ ਸਰਦੀਆਂ ਆਉਂਦੇ ਹੀ ਪੰਜਾਬ Migrant laborers come to Punjab in winter ਪਹੁੰਚ ਕੇ ਇਹ ਪਰਵਾਸੀ ਮਜ਼ਦੂਰ ਗੁੜ ਬਣਾਉਣ ਤੋਂ ਸੜਕਾਂ ਕਿਨਾਰੇ ਵੇਚਣ ਤੱਕ ਦਾ ਕੰਮ ਹਨ। Migrant laborers trade jaggery on the roadside

Migrant laborers trade jaggery on the roadside
Migrant laborers trade jaggery on the roadside

By

Published : Oct 12, 2022, 7:53 PM IST

ਜਲੰਧਰ: ਪੰਜਾਬ ਦੇ ਵਿੱਚ ਹਰ ਸਾਲ ਸਰਦੀਆਂ ਦੇ ਮੌਸਮ Migrant laborers come to Punjab in winter ਵਿੱਚ ਹਜ਼ਾਰਾਂ ਦੀ ਤਦਾਦ ਵਿੱਚ ਪਰਵਾਸੀ ਲੋਕ ਪੰਜਾਬ ਆ ਕੇ ਸੜਕਾਂ ਕਿਨਾਰੇ ਕਈ ਕਾਰੋਬਾਰ ਕਰਦੇ ਹੋਏ Migrant laborers trade jaggery on the roadside ਨਜ਼ਰ ਆਉਂਦੇ ਹਨ। ਇਨ੍ਹਾਂ ਕਾਰੋਬਾਰਾਂ ਵਿੱਚੋਂ ਹੀ ਇੱਕ ਮੁੱਖ ਕਾਰੋਬਾਰ ਗੁੜ ਦਾ ਹੈ, ਪਰਵਾਸੀ ਲੋਕਾਂ ਵੱਲੋਂ ਇਸ ਗੁੜ ਦੇ ਕਾਰੋਬਾਰ ਉੱਤੇ ਸਾਡੀ ਖਾਸ ਰਿਪੋਰਟ ......



ਹਰ ਸਾਲ ਸਰਦੀਆਂ ਵਿਚ ਪੰਜਾਬ ਦੀਆਂ ਸੜਕਾਂ ਕਿਨਾਰੇ ਆ ਕੇ ਵੱਸਦੇ ਨੇ ਲੱਖਾਂ ਪਰਵਾਸੀ :-ਜੇਕਰ ਤੁਸੀਂ ਸਰਦੀਆਂ ਵਿੱਚ ਪੰਜਾਬ ਆਉਂਦੇ ਹੋ ਤਾਂ ਤੁਹਾਨੂੰ ਪੰਜਾਬ ਦੀ ਤਕਰੀਬਨ ਹਰ ਸੜਕ ਦੇ ਕਿਨਾਰੇ ਗੰਨਿਆਂ ਦੇ ਢੇਰ ਅਤੇ ਗੁੜ ਬਣਾਉਂਦੇ ਹੋਏ ਕਾਰੀਗਰ ਨਜ਼ਰ ਆ ਜਾਣਗੇ। ਸੜਕਾਂ ਦੇ ਕਿਨਾਰੇ ਅਕਤੂਬਰ ਮਹੀਨੇ ਤੋਂ ਲੈ ਕੇ ਅਪ੍ਰੈਲ ਮਈ ਤਕ ਇਹ ਕਾਰੋਬਾਰੀ ਇਸੇ ਤਰ੍ਹਾਂ ਪੰਜਾਬ ਦੇ ਕਿਸਾਨਾਂ ਤੋਂ ਗੰਨਾ ਖ਼ਰੀਦ ਕੇ ਟਨਾਂ ਦੇ ਹਿਸਾਬ ਨਾਲ ਗੁੜ ਬਣਾ ਉਸ ਨੂੰ ਵੇਚਣ ਦਾ ਕੰਮ ਕਰਦੇ ਹਨ।

ਪਰਵਾਸੀ ਮਜ਼ਦੂਰ ਪੰਜਾਬ ਆ ਕੇ ਕਰਦੇ ਨੇ ਗੁੜ ਦਾ ਵਪਾਰ




ਪੰਜਾਬ ਦਾ ਇਹ ਕਾਰੋਬਾਰ ਪਹਿਲੇ ਪੰਜਾਬ ਦੇ ਕਿਸਾਨ ਕਰਦੇ ਸੀ, ਪਰ ਹੁਣ ਪਿੰਡਾਂ ਵਿਚ ਐਸਾ ਨਜ਼ਾਰਾ ਘੱਟ ਹੀ ਦੇਖਣ ਨੂੰ ਮਿਲਦਾ ਹੈ:-ਇੱਕ ਜ਼ਮਾਨਾ ਸੀ, ਜਦ ਪੰਜਾਬ ਦਾ ਸ਼ਾਇਦ ਹੀ ਕੋਈ ਐਸਾ ਪਿੰਡ ਸੀ, ਜਿੱਥੇ ਗੁੜ ਬਣਾਉਣ ਲਈ ਕਿਸਾਨਾਂ ਵੱਲੋਂ ਵੇਲਣਾ (ਗੰਨੇ ਦਾ ਰਸ ਕੱਢਣ ਵਾਲੀ ਮਸ਼ੀਨ ) ਨਜ਼ਰ ਨਹੀਂ ਤਕਰੀਬਨ ਹਰ ਪਿੰਡ ਵਿੱਚ ਕਿਸਾਨਾਂ ਵੱਲੋਂ ਗੁੜ ਬਣਾਉਣ ਦੇ ਕਈ ਵੇਲਣੇ ਨਜ਼ਰ ਆਉਂਦੇ ਸੀ ਅਤੇ ਪੰਜਾਬ ਦੇ ਕਿਸਾਨ ਨਾ ਸਿਰਫ ਆਪਣੇ ਇਸਤੇਮਾਲ ਲਈ ਬਲਕਿ ਗੁੜ ਵੇਚਣ ਲਈ ਵੀ ਇੱਕ ਯਾਰ ਕਰਦੇ ਸੀ। ਪਰ ਅੱਜ ਪੰਜਾਬ ਦੇ ਪਿੰਡਾਂ ਵਿੱਚ ਇਹ ਨਜ਼ਾਰਾ ਘੱਟ ਹੀ ਦੇਖਣ ਨੂੰ ਮਿਲਦਾ ਹੈ। ਪੰਜਾਬ ਦੇ ਹਰ ਜ਼ਿਲ੍ਹੇ ਦੇ ਕੁਝ ਹੀ ਪਿੰਡ ਐਸੇ ਨੇ ਜਿਨ੍ਹਾਂ ਵਿੱਚ ਕਿਸਾਨਾਂ ਵੱਲੋਂ ਆਪ ਵੇਲਣਾ ਲਗਾ ਗੁੜ ਤਿਆਰ ਕੀਤਾ ਜਾਂਦਾ ਹੈ।

ਪਰਵਾਸੀ ਮਜ਼ਦੂਰ ਪੰਜਾਬ ਆ ਕੇ ਕਰਦੇ ਨੇ ਗੁੜ ਦਾ ਵਪਾਰ

ਉਧਰ ਦੂਸਰੇ ਪਾਸੇ ਪੰਜਾਬ ਦੀਆਂ ਸੜਕਾਂ ਤੇ ਬਾਹਰੋਂ ਆ ਕੇ ਇਹ ਵਪਾਰ ਕਰਨ ਵਾਲੇ ਲੱਖਾਂ ਵਪਾਰੀ ਹੁਣ ਇਨ੍ਹਾਂ ਕਿਸਾਨਾਂ ਕੋਲੋਂ ਹੀ ਗੰਨਾ ਖ਼ਰੀਦ ਕੇ ਆਪਣੇ ਪੂਰੇ ਸਾਲ ਦੀ ਕਮਾਈ ਛੇ ਮਹੀਨਿਆਂ ਵਿੱਚ ਹੀ ਕਰ ਲੈਂਦੇ ਹਨ। ਨੇੜਲੇ ਸੂਬਿਆਂ ਤੋਂ ਆ ਕੇ ਗੁੜ ਬਣਾਉਣ ਵਾਲੇ ਇਹ ਕਾਰੋਬਾਰੀ ਲੱਖਾਂ ਮਜ਼ਦੂਰਾਂ ਨੂੰ ਵੀ ਦਿੰਦੇ ਹਨ, ਰੁਜ਼ਗਾਰ ਗੁੜ ਬਣਾਉਣ ਵਾਲੇ ਇਹ ਕਾਰੋਬਾਰੀ ਪੰਜਾਬ ਵਿੱਚ ਯੂਪੀ, ਬਿਹਾਰ , ਰਾਜਸਥਾਨ ਅਤੇ ਹਰਿਆਣਾ ਤੋਂ ਆ ਕੇ ਇਹ ਕਾਰੋਬਾਰ ਕਰਦੇ ਹਨ।

ਇਹ ਲੋਕ ਜਦ ਪੰਜਾਬ ਆਉਂਦੇ ਨੇ ਆਪਣੇ ਨਾਲ ਲੱਖਾਂ ਦੀ ਗਿਣਤੀ ਵਿੱਚ ਲੇਬਰ ਵੀ ਲੈ ਕੇ ਆਉਂਦੇ ਹਨ, ਹਰ ਇਕ ਗੁੜ ਦੇ ਅੱਡੇ ਉੱਪਰ ਇਕ ਕਾਰੋਬਾਰੀ ਆਪਣੇ ਨਾਲ ਘੱਟ ਤੋਂ ਘੱਟ ਚਾਲੀ ਲੋਕ ਲੈ ਕੇ ਆਉਂਦਾ ਹੈ, ਜੋ ਗੰਨੇ ਦਾ ਰਸ ਕੱਢਣ ਤੋਂ ਲੈ ਕੇ ਗੁੜ ਬਣਾਉਣ ਤੱਕ ਆਪਣੀ ਆਪਣੀ ਜਗ੍ਹਾ ਪੂਰੇ ਕਾਰੀਗਰ ਹੁੰਦੇ ਹਨ। ਇਸ ਤਰ੍ਹਾਂ ਨਾਲ ਪੰਜਾਬ ਦੀਆਂ ਸੜਕਾਂ ਉੱਤੇ ਗੁੜ ਬਣਾਉਣ ਦਾ ਕਾਰੋਬਾਰ ਜੋ ਲੱਖਾਂ ਟਨ ਵਿੱਚ ਹੁੰਦਾ ਹੈ, ਉਸ ਨਾਲ ਲੱਖਾਂ ਪਰਿਵਾਰਾਂ ਦਾ ਚੁੱਲ੍ਹਾ ਵੀ ਬਲਦਾ ਹੈ।



ਕਿਸਾਨਾਂ ਨੂੰ ਵੀ ਹੁੰਦਾ ਹੈ ਸਿੱਧਾ ਮੁਨਾਫ਼ਾ:-ਇਹ ਲੋਕ ਜੋ ਪੰਜਾਬ ਆ ਕੇ ਗੁੜ ਦਾ ਕਾਰੋਬਾਰ ਕਰਦੇ ਹਨ ਪੰਜਾਬ ਦੇ ਛੋਟੇ ਕਿਸਾਨਾਂ ਕੋਲੋਂ ਗੰਨਾ ਖ਼ਰੀਦ ਕੇ ਗੁੜ ਬਣਾਉਂਦੇ ਹਨ, ਇਸ ਨਾਲ ਸਭ ਤੋਂ ਜ਼ਿਆਦਾ ਫ਼ਾਇਦਾ ਉਨ੍ਹਾਂ ਕਿਸਾਨਾਂ ਨੂੰ ਹੁੰਦਾ ਹੈ, ਜੋ ਇਨ੍ਹਾਂ ਨੂੰ ਆਪਣਾ ਗੰਨਾ ਵੇਚ ਕੇ ਹਫ਼ਤੇ ਦੇ ਵਿੱਚ ਆਪਣੀ ਪੇਮੈਂਟ ਵਸੂਲ ਕਰ ਲੈਂਦੇ ਹਨ। ਉਧਰ ਦੂਸਰੇ ਪਾਸੇ ਇਨ੍ਹਾਂ ਨੂੰ ਸ਼ੂਗਰ ਮਿਲਾ ਵਿੱਚ ਆਪਣਾ ਗੰਨਾ ਲਿਜਾਣ ਲਈ ਵਾਧੂ ਖ਼ਰਚਾ ਵੀ ਨਹੀਂ ਕਰਨਾ ਪੈਂਦਾ।

ਪਰਵਾਸੀ ਮਜ਼ਦੂਰ ਪੰਜਾਬ ਆ ਕੇ ਕਰਦੇ ਨੇ ਗੁੜ ਦਾ ਵਪਾਰ

ਇਸ ਤਰ੍ਹਾਂ ਜਿੱਥੇ ਇਨ੍ਹਾਂ ਦਾ ਹਜ਼ਾਰਾਂ ਰੁਪਏ ਦਾ ਡੀਜ਼ਲ ਬਚਦਾ ਹੈ। ਉੱਥੇ ਹੀ ਹਜ਼ਾਰਾਂ ਰੁਪਏ ਦੀ ਲੇਬਰ ਵੀ ਬਚਦੀ ਹੈ। ਇਹ ਕਿਸਾਨ ਜੋ ਸੜਕਾਂ ਉੱਤੇ ਲਗਾਕੇ ਪਿੰਡਾਂ ਵਿੱਚ ਗੰਨੇ ਦੀ ਥੋੜ੍ਹੀ ਖੇਤੀ ਕਰਦੇ ਨੇ ਆਪਣਾ ਗੰਨਾ ਮਿੱਲਾਂ ਦੀ ਜਗ੍ਹਾ ਇਨ੍ਹਾਂ ਕਾਰੋਬਾਰੀਆਂ ਨੂੰ ਵੇਚਦੇ ਨੇ ਅਤੇ ਇਹ ਕਾਰੋਬਾਰੀ ਨਾ ਸਿਰਫ਼ ਇਨ੍ਹਾਂ ਕਿਸਾਨਾਂ ਨੂੰ ਗੰਨੇ ਦੀ ਕੀਮਤ ਮਿੱਲਾਂ ਨੂੰ ਜ਼ਿਆਦਾ ਦਿੰਦੇ ਨੇ ਨਾਲ ਹੀ ਹਫ਼ਤੇ ਦਸ ਦਿਨ ਵਿੱਚ ਕਿਸਾਨਾਂ ਨੂੰ ਪੇਮੈਂਟ ਵੀ ਕਰ ਦਿੱਤੀ ਜਾਂਦੀ ਹੈ।


ਆਪੇ ਬਣਾਉਂਦੇ ਨੇ ਗੁੜ ਤੇ ਆਪਣੇ ਬੰਦੇ ਹੀ ਵੇਚ ਕੇ ਆਉਂਦੇ ਨੇ ਮੰਡੀ ਵਿੱਚ:-ਗੁੜ ਦੇ ਵਪਾਰੀ ਉਹ ਵੀਰ ਦੱਸਦੇ ਨੇ ਉਹ ਹਰ ਸਾਲ ਅਕਤੂਬਰ ਮਹੀਨੇ ਵਿੱਚ ਪੰਜਾਬ ਆ ਜਾਂਦੇ ਨੇ ਅਤੇ ਆਪਣੇ ਨਾਲ ਵੀਹ ਤੋਂ ਚਾਲੀ ਲੋਕ ਹੋਰ ਲੇਬਰ ਵੀ ਲੈ ਕੇ ਆਉਂਦੇ ਹਨ। ਉਨ੍ਹਾਂ ਮੁਤਾਬਕ ਉਹ ਇੱਕ ਦਿਨ ਵਿੱਚ ਪੰਜ ਤੋਂ ਛੇ ਕੁਇੰਟਲ ਗੁੜ ਤਿਆਰ ਕਰ ਲੈਂਦੇ ਹਨ, ਇਨ੍ਹਾਂ ਕੋਲ ਇਕ ਪਾਸੇ ਜਿੱਥੇ ਗੁੜ ਬਣਾਉਣ ਲਈ ਕਾਰੀਗਰ ਤੋਂ ਲੈ ਕੇ ਗੁੜ ਦੀ ਭੱਠੀ ਥੱਲੇ ਬਾਲਣ ਸੁੱਟਣ ਵਾਲੀ ਲੇਬਰ ਇਸ ਦੇ ਨਾਲ ਨਾਲ ਗੰਨੇ ਦਾ ਰਸ ਕੱਢਣ ਵਾਲੀ ਲੇਬਰ ਤੱਕ ਕੰਮ ਕਰਦੀ ਹੈ।

ਪਰਵਾਸੀ ਮਜ਼ਦੂਰ ਪੰਜਾਬ ਆ ਕੇ ਕਰਦੇ ਨੇ ਗੁੜ ਦਾ ਵਪਾਰ

ਇਸਦੇ ਨਾਲ ਹੀ ਇਨ੍ਹਾਂ ਨਾਲ ਉਹ ਲੋਕ ਵੀ ਆਪਣੇ ਸੂਬਿਆਂ ਤੋਂ ਆਉਂਦੇ ਹਨ, ਜੋ ਇਸ ਬੋਹੜ ਨੂੰ ਪੰਜਾਬ ਦੀਆਂ ਮੰਡੀਆਂ ਅਤੇ ਦੁਕਾਨਾਂ ਅਤੇ ਵੇਚਣ ਦਾ ਕੰਮ ਕਰਦੇ ਹਨ। ਇਹੀ ਨਹੀਂ ਬਹੁਤ ਸਾਰੇ ਵਪਾਰੀ ਐਸੇ ਵੀ ਹੁੰਦੇ ਨੇ ਜੋ ਇਨ੍ਹਾਂ ਦੇ ਅੱਡੇ ਤੋਂ ਹੀ ਗੁੜ ਖ਼ਰੀਦ ਕੇ ਲੈ ਜਾਂਦੇ ਨੇ ਅਤੇ ਆਪਣੀਆਂ ਦੁਕਾਨਾਂ ਉੱਤੇ ਵੇਚ ਦਿੰਦੇ ਹਨ। ਪੰਜਾਬ ਦੀਆਂ ਸੜਕਾਂ ਕਿਨਾਰੇ ਲੱਗਣ ਵਾਲੇ ਇਨ੍ਹਾਂ ਅੱਡਿਆਂ ਵਿੱਚ ਬਹੁਤ ਸਾਰੇ ਚੌਵੀ ਘੰਟੇ ਚੱਲਦੇ ਨੇ ਅਤੇ ਇਸ ਲਈ ਲੇਬਰ ਦੀਆਂ ਵੀ ਦੋ ਸ਼ਿਫਟਾਂ ਵਿੱਚ ਕੰਮ ਕਰਦੀਆਂ ਹਨ, ਜਿਸ ਨਾਲ ਲੇਬਰ ਦੀ ਗਿਣਤੀ ਦੁੱਗਣੀ ਹੋ ਜਾਂਦੀ ਹੈ।






ਜ਼ਾਹਿਰ ਹੈ ਪੰਜਾਬ ਦੀਆਂ ਸੜਕਾਂ ਕਿਨਾਰੇ ਸਰਦੀਆਂ ਵਿਚ ਆਪਣਾ ਕਾਰੋਬਾਰ ਕਰਨ ਵਾਲੇ ਇਹ ਲੋਕ ਨਾ ਸਿਰਫ ਪੰਜਾਬ ਦੇ ਛੋਟੇ ਕਿਸਾਨਾਂ ਨੂੰ ਸਿੱਧੇ ਤੌਰ ਉੱਤੇ ਮੁਨਾਫ਼ਾ ਦਿੰਦੇ ਹਨ। ਉਹਦੇ ਦੂਸਰੇ ਪਾਸੇ ਲੱਖਾਂ ਲੋਕਾਂ ਦੇ ਪਰਿਵਾਰਾਂ ਦਾ ਢਿੱਡ ਭਰਦੇ ਹਨ। ਪੰਜਾਬ ਵਿੱਚ ਸਰਦੀਆਂ ਆਉਂਦਿਆਂ ਹੀ ਸਿਰਫ਼ ਗੁੜ ਹੀ ਨਹੀਂ ਬਲਕਿ ਮੂੰਗਫਲੀ, ਗੱਚਕ ਰਜਾਈਆਂ ਸਿਰਾਣੇ ਭਰਨ ਵਾਲੇ ਵਪਾਰੀ ਵੀ ਨੇੜਲੇ ਸੂਬਿਆਂ ਤੋਂ ਆਉਂਦੇ ਹਨ, ਜੋ ਸਰਦੀਆਂ ਵਿੱਚ ਇੱਥੇ ਆਪਣਾ ਕਾਰੋਬਾਰ ਕਰ ਪੂਰੇ ਸਾਲ ਦੀ ਕਮਾਈ ਕਰ ਜਾਂਦੇ ਹਨ।

ਇਹ ਵੀ ਪੜੋ:-ਪੰਜਾਬ ਸਰਕਾਰ ਦੀ ਫ੍ਰੀ ਬੱਸ ਸੇਵਾ ਨੇ ਮਹਿਲਾ ਸਵਾਰੀ ਤੇ ਕੰਡਕਟਰ 'ਚ ਪਾਇਆ ਸਿਆਪਾ !

For All Latest Updates

TAGGED:

ABOUT THE AUTHOR

...view details