ਪੰਜਾਬ

punjab

ETV Bharat / city

ਨਾਰੀ ਨਿਕੇਤਨ ਜਲੰਧਰ ਤੋਂ ਵਿਦਾ ਕੁੜੀ ਦੀ ਡੋਲੀ - ਨਾਰੀ ਨਿਕੇਤਨ ਜਲੰਧਰ

ਜਲੰਧਰ ਵਿੱਚ ਸਥਿਤ ਨਾਰੀ ਨਿਕੇਤਨ ਅਨਾਥ ਬੱਚਿਆਂ ਲਈ ਦੂਜਾ ਘਰ ਹੈ। ਅੱਜ ਇਥੇ ਇੱਕ ਅਨਾਥ ਲੜਕੀ ਦਾ ਪੂਰੇ ਰੀਤੀ ਰਿਵਾਜਾਂ ਨਾਲ ਵਿਆਹ ਸੰਪੂਰਨ ਕਰਵਾਇਆ ਗਿਆ। ਇਸ ਵਿੱਚ ਨਾਰੀ ਨਿਕੇਤਨ ਦੇ ਪੂਰੇ ਸਟਾਫ ਅਤੇ ਹੋਰਨਾਂ ਬੱਚਿਆਂ ਨੇ ਪੂਰਾ ਸਹਿਯੋਗ ਦਿੱਤਾ ਹੈ।

ਫੋਟੋ
ਫੋਟੋ

By

Published : Nov 26, 2019, 10:45 AM IST

ਜਲੰਧਰ : ਸ਼ਹਿਰ 'ਚ ਸਥਿਤ ਨਾਰੀ ਨਿਕੇਤਨ ਮਾਤਾ -ਪਿਤਾ ਵੱਲੋਂ ਛੱਡੀ ਗਈ ਲੜਕੀਆਂ ਅਤੇ ਅਨਾਥ ਬੱਚਿਆਂ ਲਈ ਸਹਾਰਾ ਹੈ। ਇਥੇ ਇੱਕ ਅਨਾਥ ਲੜਕੀ ਦਾ ਪੂਰੇ ਰੀਤੀ ਰਿਵਾਜਾਂ ਨਾਲ ਵਿਆਹ ਸੰਪੂਰਨ ਕਰਵਾਇਆ ਗਿਆ।

ਵੀਡੀਓ

ਨਾਰੀ ਨਿਕੇਤਨ ਵਿੱਚ ਜ਼ਿਆਦਾਤਰ ਅਨਾਥ ਲੜਕੇ ਲੜਕੀਆਂ ਰਹਿੰਦੀਆਂ ਹਨ। ਇਥੇ ਇੱਕ ਅਨਾਥ ਲੜਕੀ ਅੰਮ੍ਰਿਤ ਕੌਰ ਦਾ ਵਿਆਹ ਪੂਰੇ ਰੀਤੀ ਰਿਵਾਜਾਂ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਨਾਰੀ ਨਿਕੇਤਨ ਦੇ ਮੁਲਾਜ਼ਮਾਂ ਨੇ ਪੂਰਾ ਸਹਿਯੋਗ ਕੀਤਾ। ਇਸ ਦੌਰਾਨ ਇਥੇ ਇਨਸਾਨੀਅਤ ਦੀ ਵੱਖਰੀ ਮਿਸਾਲ ਵੇਖਣ ਨੂੰ ਮਿਲੀ।

ਇਸ ਬਾਰੇ ਨਾਰੀ ਨਿਕੇਤਨ ਦੀ ਡਾਇਰੈਕਟਰ ਨਵਿਤਾ ਨੇ ਦੱਸਿਆ ਕਿ ਅੰਮ੍ਰਿਤ ਕੌਰ ਦਾ ਵਿਆਹ ਬਰਨਾਲਾ ਵਿਖੇ ਹੋਇਆ ਹੈ। ਵਿਆਹ ਦੌਰਾਨ ਨਾਰੀ ਨਿਕੇਤਨ ਦੇ ਸਾਰੇ ਸਟਾਫ ਨੇ ਪਰਿਵਾਰ ਵਾਂਗੂ ਖੁਸ਼ੀਆਂ ਮਨਾਈਆਂ। ਸਟਾਫ ਦੇ ਹੀ ਇੱਕ ਮੁਲਾਜ਼ਮ ਨੇ ਅੰਮ੍ਰਿਤ ਦਾ ਮਾਮਾ ਬਣ ਕੇ ਚੂੜਾ ਚਣਾਉਣ ਦੀ ਰਸਮ ਅਤੇ ਹੋਰਨਾਂ ਰਸਮਾਂ ਅਦਾ ਕੀਤੀਆਂ। ਇਸ ਮੌਕੇ ਪੂਰੇ ਸਟਾਫ਼ ਵੱਲੋਂ ਨਵ-ਵਿਆਹੇ ਜੋੜੇ ਨੂੰ ਅਸ਼ੀਰਵਾਦ ਅਤੇ ਵੱਧਾਈ ਦਿੱਤੀ ਗਈ।

ABOUT THE AUTHOR

...view details