ਜਲੰਧਰ:ਪੰਜਾਬ ਵਿੱਚ ਅੱਜ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ। ਜਿਸ ਲਈ ਪ੍ਰਸ਼ਾਸਨ ਵੱਲੋਂ ਮੰਡੀਆਂ ਵਿੱਚ ਹਰ ਤਰੀਕੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ (procurement arrangements completed) ਗਈਆਂ ਹਨ। ਦੂਜੇ ਪਾਸੇ ਇਸ ਤੋਂ ਉਲਟ ਅਸਲ ਵਿੱਚ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੱਸ ਅਪ੍ਰੈਲ ਦੇ ਲਾਗੇ ਪੂਰੀ ਤਰ੍ਹਾਂ ਪਹੁੰਚਣੀ ਸ਼ੁਰੂ ਹੋਣ ਦੀ ਸੰਭਾਵਨਾ (no response of wheat crop on first day) ਹੈ।
ਹਾਲਾਂਕਿ ਇਸ ਵੇਲੇ ਮੌਸਮ ਕਣਕ ਦੀ ਫ਼ਸਲ ਦਾ ਪੂਰਾ ਸਾਥ ਦੇ ਰਿਹਾ ਹੈ ਅਤੇ ਪੂਰੀ ਧੁੱਪ ਕਰਕੇ ਫ਼ਸਲ ਵੀ ਖੂਬ ਚੰਗੀ ਹੋਈ ਹੈ। ਹੁਣ ਪ੍ਰਸ਼ਾਸਨ ਵੱਲੋਂ ਆਪਣੀਆਂ ਤਿਆਰੀਆਂ ਪੂਰੀਆਂ ਕਰਨ ਤੋਂ ਬਾਅਦ ਉਡੀਕ ਹੈ ਕਿ ਕਦੋਂ ਮੰਡੀਆਂ ਵਿਚ ਕਿਸਾਨ ਕਣਕ ਲੈ ਕੇ ਪਹੁੰਚਣ ਅਤੇ ਕਣਕ ਖਰੀਦ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਜਾ (commission agents eagerly waiting for wheat crop) ਸਕੇ।
ਮੰਡੀਆਂ ਵਿਚ ਨਹੀਂ ਪਹੁੰਚੀ ਕਣਕ ਜਿਕਰਯੋਗ ਹੈ ਕਿ ਪੰਜਾਬ ਵਿੱਚ 33 ਲੱਖ ਹੈਕਟੇਅਰ ਵਿੱਚ ਕਣਕ ਦੀ ਕਾਸ਼ਤ ਕੀਤੀ ਜਾਂਦੀ ਹੈ ਜਿਸ ਵਿੱਚੋਂ ਇਕੱਲੇ ਜਲੰਧਰ ਵਿੱਚ 1 ਲੱਖ 73 ਹਜਾਰ ਹੈਕਟੇਅਰ ਵਿੱਚ ਕਣਕ ਹੁੰਦੀ ਹੈ। ਜਿੱਥੇ ਤੱਕ ਇਸ ਵਾਰ ਕਣਕ ਦੀ ਪੈਦਾਵਾਰ ਦੀ ਗੱਲ ਹੈ ਜਲੰਧਰ ਵਿੱਚ ਉਮੀਦ ਹੈ ਕਿ ਕਰੀਬ 8.5 ਲੱਖ ਟੱਨ ਕਣਕ ਮੰਡੀਆਂ ਵਿਚ (jallandhar produces 8.5 lakh tons wheat) ਪਹੁੰਚੇਗੀ।
ਫਿਲਹਾਲ ਪੰਜਾਬ ਵਿੱਚ ਇੱਕਾ ਦੁੱਕਾ ਮੰਡੀਆਂ ਵਿੱਚ ਅੱਜ ਕਣਕ ਪਹੁੰਚ ਸਕਦੀ ਹੈ ਜਦਕਿ ਅਸਲ ਵਿੱਚ ਮੰਡੀਆਂ ਵਿੱਚ ਇਸ ਦੀ ਆਮਦ ਦੱਸ ਅਪ੍ਰੈਲ ਦੇ ਲਾਗੇ ਸ਼ੁਰੂ ਹੋਵੇਗੀ। ਜਿੱਥੇ ਸਰਕਾਰੀ ਖਰੀਦ ਦੇ ਇੰਤਜਾਮ ਮੁਕੰਮਲ ਕਰ ਲਏ ਗਏ ਹਨ, ਉਥੇ ਦੂਜੇ ਪਾਸੇ ਆੜ੍ਹਤੀਆਂ ਨੂੰ ਵੀ ਫਸਲ ਤੋਂ ਪੂਰੀ ਆਸ ਹੈ। ਆੜ੍ਹਤੀਆਂ ਦਾ ਮੰਨਣਾ ਹੈ ਕਿ ਅਜੇ ਫਸਲ ਪੂਰੀ ਤਰ੍ਹਾਂ ਤਿਆਰ ਨਹੀਂ ਹੈ ਤੇ ਇਸੇ ਕਾਰਨ ਮੰਡੀਆਂ ਵਿੱਚ ਦਾਣਾ ਆਉਣ ਵਿੱਚ ਦੇਰੀ ਹੋ ਰਹੀ ਹੈ।
ਇਹ ਵੀ ਪੜ੍ਹੋ:ਵਿਧਾਨ ਸਭਾ ਦੇ ਬਾਹਰ ਬੋਲੇ ਅਕਾਲੀ ਵਿਧਾਇਕ, ਕਿਹਾ- ਪੰਜਾਬ ਨਾਲ ਹੋਣ ਜਾ ਰਹੀ ਹੈ ਵੱਡੀ ਲੁੱਟ