ਪੰਜਾਬ

punjab

ETV Bharat / city

ਜਲੰਧਰ ਸੜਕ ਦੁਰਘਟਨਾ: ਵਿਅਕਤੀ ਦੀ ਹੋਈ ਮੌਕੇ 'ਤੇ ਹੀ ਮੌਤ - ਬੰਟੀ ਨਾਮਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ

ਜਲੰਧਰ ਦੇ ਬਾਬੂ ਜਗਜੀਵਨ ਰਾਮ ਚੌਂਕ 'ਤੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਸੜਕ ਦੁਰਘਟਨਾ: ਵਿਅਕਤੀ ਦੀ ਹੋਈ ਮੌਕੇ 'ਤੇ ਹੀ ਮੌਤ
ਸੜਕ ਦੁਰਘਟਨਾ: ਵਿਅਕਤੀ ਦੀ ਹੋਈ ਮੌਕੇ 'ਤੇ ਹੀ ਮੌਤ

By

Published : Jan 10, 2022, 5:33 PM IST

ਜਲੰਧਰ: ਆਏ ਦਿਨ ਸੜਕ ਹਾਦਸੇ ਸੁਣ ਨੂੰ ਮਿਲਦੇ ਰਹਿਣ ਦੇ ਹਨ, ਜਿਹਨਾਂ ਨੂੰ ਸੁਣ ਕੇ ਦਿਲ ਕੰਬ ਉਠਦਾ ਹੈ, ਇਸੇ ਹੀ ਤਰ੍ਹਾਂ ਹੀ ਜਲੰਧਰ ਦੇ ਬਾਬੂ ਜਗਜੀਵਨ ਰਾਮ ਚੌਂਕ 'ਤੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜ਼ਿਕਰਯੋਗ ਹੈ ਕਿ ਇਹ ਦੁਰਘਟਨਾ ਅਗਿਆਤ ਵਾਹਨ ਦੇ ਟੱਕਰ ਮਾਰਨ ਕਾਰਨ ਹੋਈ ਹੈ, ਜਿਸ 'ਤੇ ਮਨਜੀਤ ਕੁਮਾਰ ਉਰਫ਼ ਬੰਟੀ ਨਾਮਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜੋ ਜਲੰਧਰ ਦੇ ਬਸਤੀ ਸ਼ੇਖ ਦਾ ਰਹਿਣ ਵਾਲਾ ਸੀ, ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਪੁੱਜੀ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ, ਮੌਕੇ 'ਤੇ ਪੁੱਜੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ 302 ਦੇ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ, ਉਥੇ ਹੀ ਆਮ ਆਦਮੀ ਪਾਰਟੀ ਦੇ ਵੈਸਟ ਉਮੀਦਵਾਰ ਸ਼ੀਤਲ ਅੰਗੁਰਾਲ ਪੁੱਜੇ।

ਸੜਕ ਦੁਰਘਟਨਾ: ਵਿਅਕਤੀ ਦੀ ਹੋਈ ਮੌਕੇ 'ਤੇ ਹੀ ਮੌਤ

ਜਿਨ੍ਹਾਂ ਨੇ ਜਲੰਧਰ ਹਲਕਾ ਵੈਸਟ ਦੇ ਸੜਕਾਂ ਅਤੇ ਠੇਕੇਦਾਰਾਂ 'ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਜੋ ਜਲੰਧਰ ਵੈਸਟ ਦੇ ਹਾਲਾਤ ਨੇ ਉਨ੍ਹਾਂ ਦੇ ਜ਼ਿੰਮੇਵਾਰ ਮੌਜੂਦਾ ਕਾਂਗਰਸੀ ਆਗੂ ਹਨ ਅਤੇ ਜਿਨ੍ਹਾਂ ਨੂੰ ਇਹ ਸੜਕ ਦੇ ਕੰਟਰੈਕਟ ਦਿੱਤੇ ਗਏ ਹਨ, ਉਨ੍ਹਾਂ 'ਤੇ ਵੀ 302 ਦੇ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ:ਪੈਸੇ ਲੈ ਕੇ ਟਿਕਟਾਂ ਵੰਡਣ ਕਾਰਨ ਹੋਇਆ ਰਾਘਵ ਚੱਡਾ ਦਾ ਵਿਰੋਧ:ਸੱਚਰ

ABOUT THE AUTHOR

...view details