ਜਲੰਧਰ: ਜ਼ਿਲ੍ਹੇ ਦੇ ਮਹਿਤਪੁਰ ਇਲਾਕੇ ਵਿੱਚ ਬੀਤੇ ਦਿਨ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਦੋ ਬੱਚੇ ਅਤੇ ਸੱਸ ਸਹੁਰੇ ਨੂੰ ਜਿੰਦਾ ਸਾੜ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਵਿਅਕਤੀ ਨੇ ਰਾਤ ਜਲੰਧਰ ਦੇ ਸਿਧਵਾ ਗੇਟ ਇਲਾਕੇ ਵਿੱਚ ਆਪਣੇ ਪਿੰਡ ਦੇ ਖੇਤ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਦੱਸ ਦਈਏ ਕਿ ਕੁਲਦੀਪ ਉਰਫ ਕਾਲੂ ਨਾਮ ਦੇ ਵਿਅਕਤੀ ਦਾ ਪਰਮਜੀਤ ਕੌਰ ਨਾਮ ਦੀ ਇਕ ਮਹਿਲਾ ਨਾਲ ਦੂਜਾ ਵਿਆਹ ਹੋਇਆ ਸੀ ਅਤੇ ਇਸ ਮਹਿਲਾ ਦਾ ਵੀ ਉਸ ਨਾਲ ਦੂਜਾ ਵਿਆਹ ਹੋਇਆ ਸੀ। ਵਿਆਹ ਸਮੇਂ ਮਹਿਲਾ ਦੇ ਦੋ ਬੱਚੇ ਵੀ ਸੀ। ਕੁਲਦੀਪ ਅਤੇ ਪਰਮਜੀਤ ਕੌਰ ਦਾ ਸ਼ੁਰੂ ਤੋਂ ਹੀ ਇਸ ਗੱਲ ਤੋਂ ਝਗੜਾ ਰਹਿੰਦਾ ਸੀ ਕਿ ਉਹ ਉਸ ਦੇ ਬੱਚਿਆਂ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦਾ। ਸ਼ਰਾਬ ਅਤੇ ਨਸ਼ੇ ਦਾ ਆਦੀ ਕੁਲਦੀਪ ਸਿੰਘ ਉਸ ਨਾਲ ਮਾਰ ਕੁੱਟ ਵੀ ਕਰਦਾ ਸੀ ਜਿਸ ਕਰਕੇ ਪਰਮਜੀਤ ਕੌਰ ਕੁਝ ਸਮਾਂ ਪਹਿਲੇ ਜਲੰਧਰ ਦੇ ਮਹਿਤਪੁਰ ਇਲਾਕੇ ਦੇ ਇੱਕ ਪਿੰਡ ਆਪਣੇ ਪੇਕੇ ਆ ਗਈ ਸੀ ਅਤੇ ਕੁਲਦੀਪ ਦੇ ਬਾਰ ਬਾਰ ਕਹਿਣ ’ਤੇ ਵੀ ਵਾਪਸ ਉਸ ਵੱਲ ਨਹੀਂ ਜਾ ਰਹੀ ਸੀ।